For the best experience, open
https://m.punjabitribuneonline.com
on your mobile browser.
Advertisement

ਭਾਜਪਾ ਸਰਕਾਰ ਨੇ ਦੇਸ਼ ਹਿੱਤ ਲਈ ਸਾਹਸੀ ਫ਼ੈਸਲੇ ਕੀਤੇ: ਬਿੱਟੂ

08:22 AM May 04, 2024 IST
ਭਾਜਪਾ ਸਰਕਾਰ ਨੇ ਦੇਸ਼ ਹਿੱਤ ਲਈ ਸਾਹਸੀ ਫ਼ੈਸਲੇ ਕੀਤੇ  ਬਿੱਟੂ
ਚੋਣ ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਰਵਨੀਤ ਸਿੰਘ ਬਿੱਟੂ। -ਫੋਟੋ: ਇੰਦਰਜੀਤ ਵਰਮਾ
Advertisement

ਗੁਰਿੰਦਰ ਸਿੰਘ
ਲੁਧਿਆਣਾ, 3 ਮਈ
ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਚੱਲ ਰਹੇ ਚੋਣ ਪ੍ਰਚਾਰ ਦੌਰਾਨ ਵੱਖ-ਵੱਖ ਇਲਾਕਿਆਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ। ਇਨ੍ਹਾਂ ਵਿੱਚ ਲੋਕਾਂ ਨੂੰ ਭਾਜਪਾ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ। ਸਲੇਮ ਟਾਬਰੀ ਮੰਡਲ ਵੱਲੋਂ ਅਮਿਤ ਸ਼ਰਮਾ, ਫੋਕਲ ਪੁਆਇੰਟ ਮੰਡਲ ਵੱਲੋਂ ਅੰਕੁਰ ਵਰਮਾ ਅਤੇ ਸੁਭਾਨੀ ਬਿਲਡਿੰਗ ਮੰਡਲ ਵੱਲੋਂ ਹਿਮਾਂਸ਼ੂ ਕਾਲੜਾ ਦੀ ਅਗਵਾਈ ’ਚ ਮੀਟਿੰਗਾਂ ਕਰਵਾਈਆਂ ਗਈਆਂ।
ਇਸ ਮੌਕੇ ਰਵਨੀਤ ਸਿੰਘ ਬਿੱਟੂ ਅਤੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਦੇਸ਼ ਹਿੱਤ ਵਿੱਚ ਕੀਤੇ ਗਏ ਕੰਮਾਂ ਬਾਰੇ ਬੋਲਦਿਆਂ ਕਿਹਾ ਕਿ ਸਰਕਾਰ ਨੇ ਜਿੱਥੇ ਦੇਸ਼ ਦੀ ਆਰਥਿਕ ਸਥਿਤੀ ਨੂੰ ਸੰਭਾਲਿਆ ਹੈ, ਉੱਥੇ ਧਾਰਮਿਕ ਖੇਤਰ ਵਿੱਚ ਵੀ ਵੱਡੇ ਯੋਗਦਾਨ ਪਾਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਬਹੁਤ ਵੱਡੇ ਤੇ ਸਾਹਸੀ ਫ਼ੈਸਲੇ ਲਏ ਹਨ, ਪਰ ਉਨ੍ਹਾਂ ਬਾਰੇ ਵਿਰੋਧੀ ਪਾਰਟੀਆਂ ਗੱਲ ਵੀ ਨਹੀਂ ਕਰਦੀਆਂ ਹਨ।
ਉਨ੍ਹਾਂ ਕਿਹਾ ਕਿ ਲੁਧਿਆਣਾ ਨੂੰ ਦੇਸ਼ ਦੇ ਵੱਡੇ ਵਿਕਸਿਤ ਸ਼ਹਿਰਾਂ ਦੀ ਕਤਾਰ ’ਚ ਖੜ੍ਹਾ ਦੇਖਣ ਲਈ ਜ਼ਰੂਰੀ ਹੈ ਕਿ ਰਵਨੀਤ ਬਿੱਟੂ ਵੀ ਦੇਸ਼ ਵਿੱਚ ਤੀਜੀ ਵਾਰ ਬਣਨ ਵਾਲੀ ਸਰਕਾਰ ਦਾ ਹਿੱਸੇਦਾਰ ਹੋਵੇ। ਇਸ ਤੋਂ ਇਲਾਵਾ ਹਰਸ਼ ਸ਼ਰਮਾ, ਜਤਿੰਦਰ ਮਿੱਤਲ, ਨੀਰਜ ਵਰਮਾ, ਪਰਸ਼ੋਤਮ ਮਿੱਤਲ, ਪ੍ਰੇਮ ਸਾਗਰ ਅਗਰਵਾਲ, ਪਵਨ ਸ਼ਰਮਾ, ਰਾਜਵੰਤ ਸਿੰਘ ਅਤੇ ਨਵਲ ਜੈਨ ਆਦਿ ਨੇ ਸੰਬੋਧਨ ਕਰਦਿਆਂ ਭਰੋਸਾ ਦਿੱਤਾ ਕਿ ਉਹ ਭਾਜਪਾ ਦੀ ਜਿੱਤ ਲਈ ਦਿਨ ਰਾਤ ਇੱਕ ਕਰਨਗੇ। ਇਸ ਮੌਕੇ ਧਰਮਿੰਦਰ ਸ਼ਰਮਾ, ਮੋਨਿਕਾ ਸ਼ਰਮਾ, ਅਮਰਦੀਪ ਰਾਣਾ, ਦਾਰਾ ਸਿੰਘ, ਨਿਤਿਨ ਰਾਣਾ, ਸਤਨਾਮ ਸਿੰਘ ਸੇਠੀ, ਪ੍ਰੇਮ ਰਾਣੀ ਭਾਟੀਆ, ਕਮਲ ਨੌਲੱਖਾ, ਜੋਨ ਮਸੀਹ ਤੇ ਨੀਲਮ ਛਾਬੜਾ ਆਦਿ ਹਾਜ਼ਰ ਸਨ।

Advertisement

ਬਿੱਟੂ ਵੱਲੋਂ ਵਪਾਰੀਆਂ ਨਾਲ ਮੁਲਾਕਾਤ

ਲੁਧਿਆਣਾ (ਟਨਸ): ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਅੱਜ ਕੇਸਰ ਗੰਜ ਮੰਡੀ ਸਥਿਤ ਵਪਾਰੀਆਂ ਨਾਲ ਮੁਲਾਕਾਤ ਕਰ ਕੇ ਭਰੋਸਾ ਦਿੱਤਾ ਹੈ ਕਿ ਵਪਾਰੀਆਂ ਦੀਆਂ ਸਮੱਸਿਆਵਾਂ ਤੇ ਮੰਗਾਂ ਦਾ ਹੱਲ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ। ਵਪਾਰ ਵਿੰਗ ਦੇ ਪ੍ਰਧਾਨ ਹਰਕੇਸ਼ ਮਿੱਤਲ ਵੱਲੋਂ ਰੱਖੀ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਧਿਆਨ ’ਚ ਕਈ ਸਕੀਮਾਂ ਦਿੱਤੀਆਂ ਗਈਆਂ ਹਨ ਜਿਸ ਨਾਲ ਵਪਾਰ ਦਾ ਰਾਹ ਪੱਧਰਾ ਹੋਇਆ ਹੈ। ਬਿੱਟੂ ਨੇ ਕਿਹਾ ਕਿ ਪੰਜਾਬ ਹੀ ਨਹੀਂ ਬਲਕਿ ਸਰਕਾਰ ਦੇਸ਼ ਭਰ ਦੇ ਵਪਾਰੀਆਂ ਨਾਲ ਖੜ੍ਹੀ ਹੈ ਅਤੇ ਭਵਿੱਖ ਵਿੱਚ ਵੀ ਉਨ੍ਹਾਂ ਦੇ ਮਸਲੇ ਹੱਲ ਕਰੇਗੀ। ਉਨ੍ਹਾਂ ਕਿਹਾ ਕਿ ਲੁਧਿਆਣਾ ਵੱਡੀ ਸਨਅਤ ਅਤੇ ਵਪਾਰਕ ਹੱਬ ਹੈ ਤੇ ਇਸ ਦਾ ਦੇਸ਼ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਹੈ। ਇਸ ਮੌਕੇ ਮੀਨੂ ਮਿੱਤਲ ਅਤੇ ਕਨਿਕਾ ਜਿੰਦਲ, ਵਿਕਾਸ ਗੁਪਤਾ, ਜਤਿੰਦਰ ਖਰਬੰਦਾ, ਆਸ਼ੂ ਬਾਂਸਲ, ਅਸ਼ੋਕ ਗੋਇਲ, ਕਾਲਾ ਥਾਪਰ, ਸੰਦੀਪ ਸਿੰਗਲਾ ਸਮੇਤ ਹੋਰ ਵਪਾਰੀ ਆਗੂ ਹਾਜ਼ਰ ਸਨ।

Advertisement
Author Image

sukhwinder singh

View all posts

Advertisement
Advertisement
×