ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਜਪਾ ਨੇ ਲੋਕਾਂ ਨੂੰ ਹੱਕਾਂ ਦੀ ਥਾਂ ਡੰਡੇ ਦਿੱਤੇ: ਅਨੁਰਾਗ ਢਾਂਡਾ

09:01 AM May 08, 2024 IST
ਥਾਨੇਸਰ ’ਚ ਚੋਣ ਪ੍ਰਚਾਰ ਦੌਰਾਨ ‘ਆਪ’ ਆਗੂ ਅਨੁਰਾਗ ਢਾਂਡਾ। -ਫੋਟੋ: ਸਤਨਾਮ ਸਿੰਘ

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 7 ਮਈ
ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਨੁੁਰਾਗ ਢਾਂਡਾ ਨੇ ‘ਇੰਡੀਆ’ ਗੱਠਜੋੜ ਦੇ ਤਹਿਤ ‘ਆਪ’ ਦੇ ਉਮੀਦਵਾਰ ਡਾ. ਸੁਸ਼ੀਲ ਗੁਪਤਾ ਦੇ ਸਮਰਥਨ ਵਿਚ ਥਾਨੇਸਰ ਵਿਚ ਚੋਣ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਸੰਵਿਧਾਨ ਵਿਚ ਲਿਖਿਆ ਹੈ ਕਿ ਪੰਜ ਸਾਲ ਬਾਅਦ ਚੋਣਾਂ ਹੋਣਗੀਆਂ ਤੇ ਦੇਸ਼ ਦੇ ਲੋਕਾਂ ਦੇ ਹੱਥ ਵਿਚ ਤਾਕਤ ਹੋਵੇਗੀ। ਉਨ੍ਹਾਂ ਕਿਹਾ ਕਿ ਜੇ ਕੋਈ ਬੱਚਾ ਵਿਦੇਸ਼ ਵਿਚ ਫਸ ਗਿਆ ਹੈ ਤਾਂ ਉਸ ਨੂੰ ਲਿਆਉਣ ਲਈ ਸਰਕਾਰੀ ਨੇਤਾਵਾਂ ਕੋਲ ਜਾਣਾ ਪੈਂਦਾ ਹੈ, ਦੇਸ਼ ਦੀਆਂ ਪਹਿਲਵਾਨ ਧੀਆਂ ਨੂੰ ਆਪਣੇ ਮਾਣ ਸਨਮਾਨ ਲਈ ਨੇਤਾਵਾਂ ਕੋਲ ਜਾਣਾ ਪਿਆ ਪਰ ਉਨ੍ਹਾਂ ਨੂੰ ਸੜਕਾਂ ’ਤੇ ਘਸੀਟਿਆ ਗਿਆ। ਸਰਪੰਚਾਂ ਨੂੰ ਵੀ ਆਪਣੇ ਅਧਿਕਾਰਾਂ ਲਈ ਚੰਡੀਗੜ੍ਹ ਨੇਤਾਵਾਂ ਦੇ ਬੂਹਿਆਂ ’ਤੇ ਜਾਣਾ ਪਿਆ ਤਾਂ ਉਨ੍ਹਾਂ ’ਤੇ ਡੰਡੇ ਵਰਸਾਏ ਗਏ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰਾਂ ਨੇ ਹੱਕ ਦੇਣ ਦੀ ਬਜਾਏ ਹਰ ਵਰਗ ’ਤੇ ਲਾਠੀਚਾਰਜ ਕੀਤਾ ਹੈ। ਗੱਠਜੋੜ ਉਮੀਦਵਾਰ ਸੁਸ਼ੀਲ ਗੁਪਤਾ ਹੁਣ ਤੱਕ 450 ਤੋਂ ਜ਼ਿਆਦਾ ਪਿੰਡਾਂ ਵਿਚ ਜਾ ਕੇ ਵੋਟ ਮੰਗ ਚੁੱਕੇ ਹਨ। ਸ੍ਰੀ ਢਾਂਡਾ ਨੇ ਕਿਹਾ ਕਿ ਲੋਕ ਕਹਿੰਦੇ ਹਨ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਇਕ ਦੂਜੇ ਦੇ ਖ਼ਿਲਾਫ਼ ਹਨ ਤਾਂ ਗੱਠਜੋੜ ਕਿਵੇਂ। ਇਸ ਦਾ ਇਕੋ ਇਕ ਜੁਆਬ ਹੈ ਕਿ ਕੋਈ ਪਾਰਟੀ ਜਾਂ ਨੇਤਾ ਮਹੱਤਵਪੂਰਨ ਨਹੀਂ ਦੇਸ਼ ਤੇ ਸੰਵਿਧਾਨ ਨੂੰ ਬਚਾਉਣਾ ਜ਼ਰੂਰੀ ਹੈ। ਇਸ ਮੌਕੇ ਐਡਵੋਕੇਟ ਦਿਨੇਸ਼ ਸਿੰਦੜ, ਓਮ ਸਿੰਘ, ਨਿਸ਼ੀ ਗੁਪਤਾ, ਰੀਨਾ ਬਾਲਮੀਕਿ, ਮਾਸਟਰ ਵੀਰੇਂਦਰ, ਦਿਲਬਾਗ ਚੌਹਾਨ, ਖੁਸ਼ਬੀਰ ਸਲਾਰਪੁਰ, ਕਮਲ ਚਾਹਰ, ਕ੍ਰਿਸ਼ਨ ਕੁਮਾਰ ਆਦਿ ਮੌਜੂਦ ਸਨ।

Advertisement

Advertisement
Advertisement