For the best experience, open
https://m.punjabitribuneonline.com
on your mobile browser.
Advertisement

ਭਾਜਪਾ ਨੇ ਪੂੰਜੀਪਤੀਆਂ ਦੇ ਹੱਕ ਪੂਰੇ, ਗ਼ਰੀਬ ਅਣਗੌਲੇ ਕੀਤੇ: ਵੜਿੰਗ

08:49 AM Apr 09, 2024 IST
ਭਾਜਪਾ ਨੇ ਪੂੰਜੀਪਤੀਆਂ ਦੇ ਹੱਕ ਪੂਰੇ  ਗ਼ਰੀਬ ਅਣਗੌਲੇ ਕੀਤੇ  ਵੜਿੰਗ
ਕਾਂਗਰਸੀ ਵਰਕਰਾਂ ਨਾਲ ਗੱਲਬਾਤ ਕਰਦੇ ਹੋਏ ਅੰਮ੍ਰਿਤਾ ਵੜਿੰਗ।
Advertisement

ਭਗਵਾਨ ਦਾਸ ਗਰਗ
ਨਥਾਣਾ, 8 ਅਪਰੈਲ
ਲੋਕ ਸਭਾ ਚੋਣਾਂ ਸਬੰਧੀ ਪ੍ਰਚਾਰ ਮੁਹਿੰਮ ਨੂੰ ਹੁਲਾਰਾ ਦੇਣ ਵਜੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਸੰਭਾਵੀ ਉਮੀਦਵਾਰ ਅੰਮ੍ਰਿਤਾ ਵੜਿੰਗ ਨੇ ਇੱਥੋਂ ਦੇ ਸਾਲਾਨਾ ਮੇਲੇ ਮੌਕੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰ ਕੇ ਆਸ਼ੀਰਵਾਦ ਲਿਆ। ਇਸ ਦੌਰਾਨ ਮਹਿਲਾ ਕਾਂਗਰਸੀ ਨੇਤਾ ਵੱਲੋਂ ਆਸ-ਪਾਸ ਦੇ ਅੱਧੀ ਦਰਜਨ ਪਿੰਡਾਂ ਦਾ ਦੌਰਾ ਕਰ ਕੇ ਕਾਂਗਰਸੀ ਵਰਕਰਾਂ ਨਾਲ ਜਾਣ-ਪਛਾਣ ਵੀ ਕੀਤੀ ਗਈ। ਉਨ੍ਹਾਂ ਪਿੰਡ ਗੋਬਿੰਦਪੁਰਾ, ਸੇਮਾ, ਪੂਹਲਾ, ਪੂਹਲੀ ਅਤੇ ਜੰਡਾਵਾਲਾ ਦਾ ਦੌਰਾ ਕੀਤਾ।
ਪਿੰਡ ਗੋਬਿੰਦਪੁਰਾ ਵਿਚ ਜਨਤਕ ਇਕੱਠ ’ਚ ਬੋਲਦਿਆਂ ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਸ ਸਾਲਾਂ ਦੇ ਰਾਜਕਾਲ ਦੌਰਾਨ ਗ਼ਰੀਬਾਂ ਅਤੇ ਦਬੇ-ਕੁਚਲੇ ਲੋਕਾਂ ਦੀ ਭਲਾਈ ਵਾਸਤੇ ਕੋਈ ਠੋਸ ਕਦਮ ਨਹੀਂ ਚੁੱਕੇ ਬਲਕਿ ਪੂੰਜੀਪਤੀਆਂ ਦੇ ਹੱਕ ’ਚ ਫ਼ੈਸਲੇ ਕਰ ਕੇ ਉਨ੍ਹਾਂ ਨੂੰ ਵੱਡੇ ਲਾਭ ਦਿੱਤੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦੇ ਰਾਜ ਕਾਲ ਦੌਰਾਨ ਔਰਤਾਂ ਉੱਪਰ ਜਬਰ ਹੋਏ ਪਰ ਉਨ੍ਹਾਂ ਨੂੰ ਇਨਸਾਫ਼ ਨਹੀਂ ਦਿੱਤਾ ਗਿਆ ਜਿਸ ਕਾਰਨ ਇਸ ਵਾਰ ਲੋਕਾਂ ਦਾ ਭਾਜਪਾ ਤੋਂ ਮੋਹ ਭੰਗ ਹੋ ਗਿਆ ਹੈ। ਮਹਿਲਾ ਨੇਤਾ ਨੇ ਸਪੱਸ਼ਟ ਕੀਤਾ ਕਿ ਹਾਲੇ ਤੱਕ ਕਾਂਗਰਸ ਨੇ ਲੋਕ ਸਭਾ ਹਲਕਾ ਬਠਿੰਡਾ ਤੋਂ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ। ਫਿਰ ਵੀ ਪਾਰਟੀ ਵਜੋਂ ਜਿਹੜੇ ਵਿਅਕਤੀ ਨੂੰ ਉਮੀਦਵਾਰ ਬਣਾਇਆ ਜਾਵੇਗਾ, ਚੋਣਾਂ ਦੌਰਾਨ ਉਸ ਦੀ ਡਟਵੀਂ ਹਮਾਇਤ ਕਰ ਕੇ ਜ ਿਤਾਇਆ ਜਾਵੇਗਾ।
ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਕੌਂਸਲਰ ਸਰਬਜੀਤ ਸਿੰਘ, ਸਰਦੂਲ ਸਿੰਘ ਗੋਬਿੰਦਪੁਰਾ ਅਤੇ ਹੋਰ ਕਾਂਗਰਸ ਵਰਕਰ ਵੀ ਹਾਜ਼ਰ ਸਨ।

Advertisement

Advertisement
Author Image

Advertisement
Advertisement
×