ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਨਤਾ ਦੀ ਭਾਵਨਾ ਸਮਝਦੇ ਹੀ ਭਾਜਪਾ ‘400 ਪਾਰ’ ਦਾ ਨਾਅਰਾ ਭੁੱਲੀ: ਅਖਿਲੇਸ਼

06:58 AM Apr 29, 2024 IST

ਸੰਭਲ (ਉੱਤਰ ਪ੍ਰਦੇਸ਼): ਸਮਾਜਵਾਦੀ ਪਾਰਟੀ ਦੇ ਪ੍ਰਧਾਨ ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਆਮ ਚੋਣਾਂ ਦੇ ਤੀਜੇ ਗੇੜ ’ਚ ਭਾਜਪਾ ਨੂੰ ਇੱਕ ਵੀ ਸੀਟ ਨਾ ਮਿਲਣ ਦਾ ਦਾਅਵਾ ਕਰਦਿਆਂ ਅੱਜ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਹੀ ਹਾਕਮ ਧਿਰ 400 ਪਾਰ ਦਾ ਨਾਅਰਾ ਭੁੱਲ ਗਈ ਹੈ। ਉਨ੍ਹਾਂ ਇੱਥੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘ਭਾਜਪਾ ਨੇ 400 ਪਾਰ ਦਾ ਨਾਅਰਾ ਦਿੱਤਾ। ਜਿਵੇਂ ਹੀ ਦੂਜਾ ਗੇੜ ਖਤਮ ਹੋਇਆ (ਉਹ) 400 ਪਾਰ ਦਾ ਨਾਅਰਾ ਭੁੱਲ ਗਏ।’ ਉਨ੍ਹਾਂ ਕਿਹਾ, ‘ਭਾਜਪਾ ਦੇ ਲੋਕਾਂ ਨੂੰ ਹਵਾ ਦਾ ਰੁਖ਼ ਨਹੀਂ ਪਤਾ ਸੀ, ਜਦੋਂ ਜਨਤਾ ਦੀ ਭਾਵਨਾ ਸਮਝ ਗਏ ਕਿ ਜਨਤਾ 400 ਸੀਟਾਂ ਹਰਾਉਣ ਜਾ ਰਹੀ ਹੈ ਤਾਂ ਭਾਜਪਾ ਆਪਣਾ ਨਾਅਰਾ ਭੁੱਲ ਗਈ।’ -ਪੀਟੀਆਈ

Advertisement

Advertisement
Advertisement