ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵੋਟਿੰਗ ਦੌਰਾਨ ਭਾਜਪਾ ਨੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ: ਸੋਮਨਾਥ ਭਾਰਤੀ

10:27 AM May 27, 2024 IST
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ‘ਆਪ’ ਆਗੂ। -ਫੋੋਟੋ:ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਮਈ
ਦਿੱਲੀ ਦੀਆਂ ਸੱਤ ਲੋਕ ਸਭਾ ਸੀਟਾਂ ਲਈ ਹੋਈ ਵੋਟਿੰਗ ਦੌਰਾਨ ਚੋਣ ਕਮਿਸ਼ਨ ਦੇ ਰਵੱਈਏ ’ਤੇ ਆਮ ਆਦਮੀ ਪਾਰਟੀ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਨਵੀਂ ਦਿੱਲੀ ਤੋਂ ‘ਆਪ’ ਦੇ ਉਮੀਦਵਾਰ ਸੋਮਨਾਥ ਭਾਰਤੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਲੋਕ ਸਭਾ ਹਲਕੇ ਦੇ ਦੌਰੇ ਦੌਰਾਨ ਦੇਖਿਆ ਕਿ ਸਾਰੇ ਪੋਲਿੰਗ ਸਟੇਸ਼ਨਾਂ ’ਤੇ ਚੋਣ ਜ਼ਾਬਤੇ ਦੀ ਸ਼ਰੇਆਮ ਉਲੰਘਣਾ ਹੋ ਰਹੀ ਸੀ ਪਰ ਚੋਣ ਕਮਿਸ਼ਨ ਦੇ ਅਧਿਕਾਰੀ ਅਤੇ ਦਿੱਲੀ ਪੁਲੀਸ ਚੁੱਪ ਰਹੀ। ਨਿਰੀਖਣ ਦੌਰਾਨ ਉਨ੍ਹਾਂ ਪਾਇਆ ਕਿ ਮਾਲਵੀਆ ਨਗਰ ਦੇ ਬੂਥ ਨੰਬਰ 134, 135, 137 ’ਤੇ ਭਾਜਪਾ ਦੇ ਬੂਥ ਇੰਚਾਰਜਾਂ ਨੇ ਆਪਣੇ ਮੇਜ ’ਤੇ ਪ੍ਰਧਾਨ ਮੰਤਰੀ ਅਤੇ ਉਮੀਦਵਾਰ ਦੀਆਂ ਤਸਵੀਰਾਂ ਵਾਲੇ ਪਰਚੇ ਖੁੱਲ੍ਹੇਆਮ ਰੱਖੇ ਹੋਏ ਸਨ। ਪੁਲੀਸ ਨੂੰ ਸ਼ਿਕਾਇਤ ਵੀ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ। ਜਦੋਂਕਿ ਸੋਮਨਾਥ ਭਾਰਤੀ ਦੇ ਸਾਥੀ ਦੀ ਕਾਰ ’ਚੋਂ ਦੋ ਪਰਚੇ ਮਿਲੇ ਤੇ ਉਸ ਨੂੰ ਜ਼ਬਤ ਕਰ ਲਿਆ ਗਿਆ। ਸੋਮਨਾਥ ਭਾਰਤੀ ਨੇ ‘ਆਪ’ ਦੇ ਹੈੱਡਕੁਆਰਟਰ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸ ਤਰ੍ਹਾਂ ਭਾਜਪਾ ਨੇ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਦਾਅ ’ਤੇ ਲਾਇਆ। ਉਨ੍ਹਾਂ ਕਿਹਾ, ‘‘ਜਦੋਂ ਮੈਂ ਮਾਲਵੀਆ ਨਗਰ ਵਿਧਾਨ ਸਭਾ ਦੇ ਬੂਥ ਨੰਬਰ 134, 135 ਅਤੇ 137 ’ਤੇ ਗਿਆ ਤਾਂ ਦੇਖਿਆ ਕਿ ਭਾਜਪਾ ਦੇ ਪੋਲਿੰਗ ਬੂਥਾਂ ਦੇ ਪੋਲਿੰਗ ਇੰਚਾਰਜ ਨੇ ਭਾਜਪਾ ਉਮੀਦਵਾਰ ਬੰਸੁਰੀ ਸਵਰਾਜ ਦੇ ਬੈਲਟ ਨੰਬਰ ਵਾਲੇ ਪੈਂਫਲੇਟ ਆਪਣੇ ਮੇਜ ’ਤੇ ਰੱਖੇ ਹੋਏ ਸਨ।’’
ਉਨ੍ਹਾਂ ਕਿਹਾ, ‘ਮੈਂ ਹੋਰ ਬੂਥਾਂ ਅਤੇ ਮੇਰੇ ਬੂਥ ਨੰਬਰ 117 ’ਤੇ ਗਿਆ ਤਾਂ ਉੱਥੇ ਭਾਜਪਾ ਦੇ ਬੂਥ ਇੰਚਾਰਜ ਆਪਣੇ ਮੇਜ਼ 'ਤੇ ਅਜਿਹਾ ਹੀ ਪੈਂਫਲੇਟ ਡਿਸਪਲੇ ਕਰ ਕੇ ਬੈਠੇ ਸਨ। ਆਰਕੇ ਪੁਰਮ, ਵੈਂਕਟੇਸ਼ਵਰ ਕਾਲਜ ਬੂਥ ਅਤੇ ਜੀ ਬਲਾਕ ਕੋ-ਐਡ ਸਕੂਲ ਨਾਨਕ ਪੁਰਾ ਵਿੱਚ ਵੀ ਇਹੀ ਸਥਿਤੀ ਸੀ।
ਇੱਥੇ ਇੱਕ ਹੋਰ ਘਟਨਾ ਬੂਥ ਨੰਬਰ 12 ਅਤੇ 13 ਵਿੱਚ ਵਾਪਰੀ।
ਉਨ੍ਹਾਂ ਕਿਹਾ ਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਪੋਲਿੰਗ ਏਜੰਟਾਂ ਨੂੰ ਚਿੱਟੀਆਂ ਟੋਪੀਆਂ ਪਾ ਕੇ ਵੀ ਬਾਹਰ ਨਹੀਂ ਬੈਠਣ ਦਿੱਤਾ ਗਿਆ। ਭਾਜਪਾ ਦਾ ਪੋਲਿੰਗ ਏਜੰਟ ਭਗਵੇਂ ਰੰਗ ਦੀ ਟੋਪੀ ਪਾ ਕੇ ਅੰਦਰ ਵੜਿਆ। ਸੋਮਨਾਥ ਭਾਰਤੀ ਨੇ ਦੱਸਿਆ ਕਿ ਸ਼ਾਮ 6:30 ਵਜੇ ਸੂਚਨਾ ਮਿਲੀ ਕਿ ਦਿੱਲੀ ਐਮਸੀਡੀ ਦੇ ਕੋ-ਐਡ ਪ੍ਰਾਇਮਰੀ ਸਕੂਲ ਨਾਨਕਪੁਰਾ ਵਿੱਚ ਚੋਣ ਬਕਸੇ ਬੰਦ ਨਹੀਂ ਹੋਏ ਹਨ।
ਉਥੇ ਹੀ ਸੋਮਨਾਥ ਭਾਰਤੀ ਵੱਲੋਂ ਪ੍ਰੈੱਸ ਕਾਨਫਰੰਸ ਵਿੱਚ ਲਾਏ ਗਏ ਦੋਸ਼ਾਂ ਨੂੰ ਭਾਜਪਾ ਨੇ ਮੁੱਢੋ ਰੱਦ ਕਰ ਦਿੱਤਾ ਹੈ। ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੀਤੀਆਂ ਟਿੱਪਣੀਆਂ ਸੋਮਨਾਥ ਭਾਰਤੀ ਦੀ ਹਾਰ ਕਾਰਨ ਨਿਰਾਸ਼ਾ ਪ੍ਰਗਟਾਉਂਦੀਆਂ ਹਨ।

Advertisement

Advertisement
Advertisement