ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਜਪਾ ਸੀਟਾਂ ’ਚ ਫ਼ੇਲ੍ਹ, ਵੋਟਾਂ ਲੈਣ ’ਚ ਪਾਸ

07:04 AM Jun 05, 2024 IST

ਚਰਨਜੀਤ ਭੁੱਲਰ
ਚੰਡੀਗੜ੍ਹ, 4 ਜੂਨ
ਬੇਸ਼ੱਕ ਭਾਜਪਾ ਦਾ ‘ਮਿਸ਼ਨ ਪੰਜਾਬ’ ਫ਼ੇਲ੍ਹ ਰਿਹਾ ਹੈ ਪਰ ਭਾਜਪਾ ਨੇ ਸੂਬੇ ਵਿੱਚ ਵੋਟ ਫ਼ੀਸਦੀ ਵਧਾ ਲਿਆ ਹੈ। ਇੱਥੋਂ ਤੱਕ ਕਿ ਭਾਜਪਾ ਇਨ੍ਹਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲੋਂ ਅਗਾਂਹ ਨਿਕਲ ਗਈ ਹੈ। ਭਾਜਪਾ ਅੱਗੇ ਦੋ ਪ੍ਰਮੁੱਖ ਚੁਣੌਤੀਆਂ ਸਨ। ਇੱਕ ਕਿਸਾਨ ਜਥੇਬੰਦੀਆਂ ਦਾ ਤਿੱਖਾ ਵਿਰੋਧ ਅਤੇ ਦੂਜਾ ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖ ਹੋ ਕੇ ਚੋਣ ਮੈਦਾਨ ਵਿਚ ਉਤਰਨਾ। ਭਾਜਪਾ ਆਪਣੇ ਮਾਝੇ ਤੇ ਦੋਆਬੇ ਵਾਲੇ ਗੜ੍ਹ ਵਿਚ ਚੋਣ ਹਾਰ ਗਈ ਹੈ।
ਭਾਜਪਾ ਦੇ ਉਮੀਦਵਾਰ ਸਾਰੀਆਂ 13 ਸੀਟਾਂ ’ਤੇ ਖੜ੍ਹੇ ਸਨ ਜਿਨ੍ਹਾਂ ਵਿੱਚੋਂ ਸਿਰਫ਼ ਲੁਧਿਆਣਾ, ਜਲੰਧਰ ਅਤੇ ਗੁਰਦਾਸਪੁਰ ਤੋਂ ਹੀ ਕਾਂਗਰਸ ਨੂੰ ਟੱਕਰ ਦੇ ਸਕੇ ਹਨ। ਫ਼ਿਰੋਜ਼ਪੁਰ ਸੀਟ ਤੋਂ ਭਾਜਪਾ ਦੇ ਰਾਣਾ ਗੁਰਮੀਤ ਸਿੰਘ ਸੋਢੀ ਤੀਜੇ ਨੰਬਰ ’ਤੇ ਰਹੇ ਹਨ। ਇਸ ਸੰਸਦੀ ਹਲਕੇ ਵਿਚ ਪੈਂਦੇ ਫ਼ਿਰੋਜ਼ਪੁਰ ਸ਼ਹਿਰੀ, ਫ਼ਾਜ਼ਿਲਕਾ ਅਤੇ ਅਬੋਹਰ ਤੋਂ ਅਸੰਬਲੀ ਚੋਣ ਭਾਜਪਾ ਜਿੱਤਦੀ ਰਹੀ ਹੈ।
ਭਾਜਪਾ ਨੇ 2019 ਅਤੇ 2014 ਵਿੱਚ ਦੋ-ਦੋ ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ ਅਤੇ 2009 ਵਿੱਚ ਇੱਕ ਸੀਟ ਜਿੱਤੀ ਸੀ। ਉਸ ਤੋਂ ਪਹਿਲਾਂ 2004 ਵਿੱਚ ਭਾਜਪਾ ਨੇ ਤਿੰਨ, 1999 ਵਿੱਚ ਇੱਕ ਅਤੇ 1998 ਵਿੱਚ ਤਿੰਨ ਸੀਟਾਂ ਜਿੱਤੀਆਂ ਸਨ। ਭਾਜਪਾ ਦੇ ਪੰਜਾਬ ਵਿੱਚ ਵੋਟ ਫੀਸਦ ’ਤੇ ਨਜ਼ਰ ਮਾਰੀਏ ਤਾਂ 2019 ਵਿਚ 9.7 ਫ਼ੀਸਦੀ ਵੋਟ ਹਾਸਲ ਕੀਤੇ ਸਨ ਅਤੇ ਹੁਣ ਇਹ ਦਰ ਵੱਧ ਕੇ 18.56 ਫ਼ੀਸਦੀ ਹੋ ਗਈ ਹੈ। ਇਸ ਤੋਂ ਸਾਫ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਭਾਜਪਾ ਨੇ ਆਪਣੇ ਵੋਟ ਸ਼ੇਅਰ ਵਿਚ 8.86 ਫ਼ੀਸਦੀ ਦਾ ਵਾਧਾ ਕੀਤਾ ਹੈ। ਹਾਲਾਂਕਿ ਭਾਜਪਾ ਦੇ ਉਮੀਦਵਾਰਾਂ ਦਾ ਕਿਸਾਨ ਜਥੇਬੰਦੀਆਂ ਨੇ ਕਰੀਬ 250 ਤੋਂ ਵੱਧ ਥਾਵਾਂ ’ਤੇ ਵਿਰੋਧ ਵੀ ਕੀਤਾ ਸੀ। ਸਿਆਸੀ ਮਾਹਿਰ ਦੱਸਦੇ ਹਨ ਕਿ ਭਾਜਪਾ ਨੇ ਪੰਜਾਬ ਵਿਚ ਸ਼ਹਿਰੀ ਵੋਟ ਬੈਂਕ ਅਤੇ ਦਲਿਤ ਵੋਟ ਬੈਂਕ ’ਤੇ ਹੀ ਫੋਕਸ ਕੀਤਾ ਸੀ।
ਮਾਲਵਾ ਖ਼ਿੱਤੇ ਵਿਚ ਡੇਰਾ ਸਿਰਸਾ ਦੇ ਪੈਰੋਕਾਰਾਂ ਦੀ ਵੋਟ ਵੀ ਭਾਜਪਾ ਨੂੰ ਭੁਗਤਣ ਦੇ ਚਰਚੇ ਹਨ। ਭਾਜਪਾ ਦੀ ਕੌਮੀ ਲੀਡਰਸ਼ਿਪ ਨੇ ਐਤਕੀਂ ਚੋਣ ਪ੍ਰਚਾਰ ਦੌਰਾਨ ਪੂਰਾ ਤਾਣ ਲਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਜੇਪੀ ਨੱਢਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਵਿਚ ਚੋਣ ਰੈਲੀਆਂ ਕੀਤੀਆਂ।
ਭਾਜਪਾ ਲੁਧਿਆਣਾ, ਗੁਰਦਾਸਪੁਰ, ਜਲੰਧਰ ਵਿਚ ਦੂਜੇ ਸਥਾਨ ’ਤੇ ਰਹੀ ਹੈ ਜਦੋਂਕਿ ਅੰਮ੍ਰਿਤਸਰ, ਫ਼ਿਰੋਜ਼ਪੁਰ, ਆਨੰਦਪੁਰ ਸਾਹਿਬ, ਹੁਸ਼ਿਆਰਪੁਰ, ਫ਼ਤਹਿਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਤੀਜੇ ਨੰਬਰ ’ਤੇ ਰਹੀ। ਇਸੇ ਤਰ੍ਹਾਂ ਭਾਜਪਾ ਬਠਿੰਡਾ, ਖਡੂਰ ਸਾਹਿਬ ਅਤੇ ਸੰਗਰੂਰ ਵਿੱਚ ਚੌਥੇ ਸਥਾਨ ’ਤੇ ਰਹੀ ਹੈ ਅਤੇ ਇਕੱਲਾ ਫ਼ਰੀਦਕੋਟ ਹਲਕਾ ਅਜਿਹਾ ਹੈ ਜਿੱਥੇ ਭਾਜਪਾ ਪੰਜਵੇਂ ਨੰਬਰ ’ਤੇ ਹੈ ਅਤੇ ਇਸ ਹਲਕੇ ਤੋਂ ਹੰਸ ਰਾਜ ਹੰਸ ਭਾਜਪਾ ਦੇ ਉਮੀਦਵਾਰ ਸਨ।

Advertisement

Advertisement