For the best experience, open
https://m.punjabitribuneonline.com
on your mobile browser.
Advertisement

ਭਾਜਪਾ ਭ੍ਰਿਸ਼ਟਾਂ ਅਤੇ ਲੋਕਾਂ ਦੀ ਭਲਾਈ ਦੀ ਗੱਲ ਨਾ ਕਰਨ ਵਾਲਿਆਂ ਨੂੰ ਹੱਲਾਸ਼ੇਰੀ ਦਿੰਦੀ ਹੈ: ਪ੍ਰਿਅੰਕਾ

07:27 PM May 02, 2024 IST
ਭਾਜਪਾ ਭ੍ਰਿਸ਼ਟਾਂ ਅਤੇ ਲੋਕਾਂ ਦੀ ਭਲਾਈ ਦੀ ਗੱਲ ਨਾ ਕਰਨ ਵਾਲਿਆਂ ਨੂੰ ਹੱਲਾਸ਼ੇਰੀ ਦਿੰਦੀ ਹੈ  ਪ੍ਰਿਅੰਕਾ
Korba, May 02 (ANI): Congress general secretary Priyanka Gandhi Vadra being felicitated during a public meeting for the Lok Sabha polls, in Korba, Chhattisgarh on Thursday. (ANI Photo)
Advertisement

ਚਿਰਮੀਰੀ (ਛੱਤੀਸਗੜ੍ਹ), 2 ਮਈ
ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਦਾਅਵਾ ਕੀਤਾ ਕਿ ਭਾਜਪਾ ਸਿਰਫ ਦੋ ਕਿਸਮ ਦੇ ਆਗੂਆਂ ਨੂੰ ਹੱਲਾਸ਼ੇਰੀ ਦਿੰਦੀ ਹੈ। ਇੱਕ ਉਹ ਜੋ ਭ੍ਰਿਸ਼ਟ ਹਨ ਅਤੇ ਦੂਜੇ ਜੋ ਲੋਕ ਭਲਾਈ ਅਤੇ ਮੁੱਦਿਆਂ ਬਾਰੇ ਕੁਝ ਨਹੀਂ ਬੋਲਦੇ। ਉਸ ਕਿਹਾ ਕਿ ਭਾਜਪਾ ਲੋਕਾਂ ਨੂੰ 5 ਕਿਲੋ ਰਾਸ਼ਨ ਦੇ ਕੇ ਨਿਰਭਰ ਬਣਾਉਣ ਦੀ ਯੋਜਨਾ ਬਣਾ ਰਹੀ ਹੈ ਅਤੇ ਲੋਕਾਂ ਨੂੰ ਸੱਤਾਧਾਰੀ ਪਾਰਟੀ ਤੋਂ ਨੌਕਰੀਆਂ ਮੰਗਣ ਲਈ ਕਿਹਾ ਹੈ। ਛੱਤੀਸਗੜ੍ਹ ਦੇ ਮਨੇਂਦਰਗੜ੍ਹ-ਚਿਰਮੀਰੀ-ਭਰਤਪੁਰ ਜ਼ਿਲ੍ਹੇ ਦੇ ਚਿਰਮੀਰੀ ਕਸਬੇ ਵਿੱਚ ਕੋਰਬਾ ਲੋਕ ਸਭਾ ਸੀਟ ਲਈ ਕਾਂਗਰਸ ਦੀ ਉਮੀਦਵਾਰ ਜਯੋਤਸਨਾ ਮਹੰਤ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਉਸ ਨੇ ਇਹ ਵੀ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਸਰਕਾਰ ਦੇਸ਼ ਦੀ ਜਾਇਦਾਦ ਵੱਡੇ ਅਰਬਪਤੀਆਂ ਨੂੰ ਸੌਂਪ ਰਹੀ ਹੈ। ਵਾਡਰਾ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਮੈਨੀਫੈਸਟੋ ਦਾ ਨਾਂ ‘ਨਿਯਾਂ ਪੱਤਰ’ ਰੱਖਿਆ ਹੈ ਕਿਉਂਕਿ ਨਰਿੰਦਰ ਮੋਦੀ ਸਰਕਾਰ ਦੇ ਪਿਛਲੇ 10 ਸਾਲਾਂ ’ਚ ਲੋਕਾਂ ਨਾਲ ਬੇਇਨਸਾਫੀ ਹੋਈ ਹੈ। “ਉਦਯੋਗਪਤੀਆਂ ਅਤੇ ਵੱਡੇ ਨੇਤਾਵਾਂ ਵਧ ਰਹੇ ਹਨ। ਉਹ (ਭਾਜਪਾ) ਸੋਚਦੇ ਹਨ ਕਿ ਉਹ ਧਰਮ ਦੇ ਨਾਂ 'ਤੇ ਲੋਕਾਂ ਦੀਆਂ ਵੋਟਾਂ ਹਾਸਲ ਕਰਨਗੇ ਅਤੇ ਉਨ੍ਹਾਂ ਨੂੰ ਲੋਕਾਂ ਲਈ ਕੰਮ ਨਹੀਂ ਕਰਨਾ ਪਵੇਗਾ।'' ਉਨ੍ਹਾਂ ਕਿਹਾ ਕਿ ਭਾਜਪਾ ਦੀ ਯੋਜਨਾ ਲੋਕਾਂ ਨੂੰ 5 ਕਿਲੋ ਰਾਸ਼ਨ ਦੇ ਕੇ ਨਿਰਭਰ ਬਣਾਉਣ ਦੀ ਹੈ। ਉਹ ਤੁਹਾਡੇ ਤੋਂ 5 ਕਿਲੋ ਰਾਸ਼ਨ ਅਤੇ ਧਰਮ ਦੇ ਨਾਂ 'ਤੇ ਵੋਟਾਂ ਮੰਗ ਰਹੇ ਹਨ। ਉਨ੍ਹਾਂ ਲੋਕਾਂ ਨੂੰ ਇਸ ਮਾਮਲੇ ’ਤੇ ਸਾਵਧਾਨ ਰਹਿਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, ‘‘ਭਾਜਪਾ ਨੂੰ ਰੁਜ਼ਗਾਰ ਦੇਣ ਅਤੇ 30 ਲੱਖ ਖਾਲੀ ਅਸਾਮੀਆਂ ਭਰਨ ਲਈ ਕਹੋ।’’ ਛੱਤੀਸਗੜ੍ਹ ਦੀਆਂ 11 ਲੋਕ ਸਭਾ ਸੀਟਾਂ ਵਿਚੋਂ ਆਮ ਚੋਣਾਂ ਦੇ ਪਹਿਲੇ ਦੋ ਗੇੜਾਂ ਵਿਚ ਚਾਰ ਸੀਟਾਂ ’ਤੇ ਪੋਲਿੰਗ ਹੋਈ ਹੈ।

Advertisement

Advertisement
Author Image

amartribune@gmail.com

View all posts

Advertisement
Advertisement
×