For the best experience, open
https://m.punjabitribuneonline.com
on your mobile browser.
Advertisement

ਹਿੰਦੂਆਂ ਤੇ ਮੁਸਲਮਾਨਾਂ ’ਚ ਪੱਖਪਾਤ ਨਹੀਂ ਕਰਦੀ ਭਾਜਪਾ: ਰਾਜਨਾਥ

08:21 AM Apr 12, 2024 IST
ਹਿੰਦੂਆਂ ਤੇ ਮੁਸਲਮਾਨਾਂ ’ਚ ਪੱਖਪਾਤ ਨਹੀਂ ਕਰਦੀ ਭਾਜਪਾ  ਰਾਜਨਾਥ
ਰੀਵਾ/ਸਤਨਾ (ਮੱਧ ਪ੍ਰਦੇਸ਼), 11 ਅਪਰੈਲ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤੀਹਰੇ ਤਲਾਕ ’ਤੇ ਪਾਬੰਦੀ ਦਾ ਹਵਾਲਾ ਦਿੰਦਿਆਂ ਅੱਜ ਕਿਹਾ ਕਿ ਭਾਜਪਾ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਪੱਖਪਾਤ ਨਹੀਂ ਕਰਦੀ ਅਤੇ ਔਰਤਾਂ ਦਾ ਸਨਮਾਨ ਇਸ ਲਈ ਪ੍ਰਮੁੱਖ ਤਰਜੀਹ ਹੈ। ਉਹ ਰੀਵਾ ਲੋਕ ਸਭਾ ਸੀਟ ’ਤੇ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਭਾਜਪਾ ਨੇ ਇੱਥੋਂ ਮੌਜੂਦਾ ਸੰਸਦ ਮੈਂਬਰ ਜਨਾਰਦਨ ਮਿਸ਼ਰਾ ਨੂੰ ਕਾਂਗਰਸ ਦੀ ਨੀਲਮ ਮਿਸ਼ਰਾ ਖਿਲਾਫ਼ ਮੈਦਾਨ ਵਿੱਚ ਉਤਾਰਿਆ ਹੈ। ਰਾਜਨਾਥ ਨੇ ‘ਇੱਕ ਰਾਸ਼ਟਰ, ਇੱਕ ਚੋਣ’ ਦੇ ਵਿਚਾਰ ਦੀ ਵੀ ਵਕਾਲਤ ਕੀਤੀਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ‘ਟਰੈਕ ਰਿਕਾਰਡ’ ਨੂੰ ਸ਼ਾਨਦਾਰ ਕਰਾਰ ਦਿੱਤਾ। ਇਸੇ ਦੌਰਾਨ ਸਤਨਾ ਹਲਕੇ ’ਚ ਇੱਕ ਚੋਣ ਰੈਲੀ ਦੌਰਾਨ ਬੋਲਦਿਆਂ ਰਾਜਨਾਥ ਨੇ ਭਾਜਪਾ ਨੂੰ ‘‘ਖਰਾ ਸੋਨਾ’’ ਅਤੇ ਕਾਂਗਰਸ ਨੂੰ ‘‘ਜੰਗਾਲਿਆ ਲੋਹਾ’’ ਕਰਾਰ ਦਿੱਤਾ। ਉਨ੍ਹਾਂ ਇਹ ਵੀ ਆਖਿਆ, ‘‘ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ (ਪੀਓਕੇ) ਭਾਰਤ ਦਾ ਹਿੱਸਾ ਸੀ, ਹੈ ਅਤੇ ਹਮੇਸ਼ਾ ਰਹੇਗਾ।’’ ਰੀਵਾ ਹਲਕੇ ’ਚ ਰਾਜਨਾਥ ਨੇ ਕਿਹਾ, ‘‘ਲੋਕ ਕਹਿੰਦੇ ਹਨ ਕਿ ਭਾਜਪਾ ਹਮੇਸ਼ਾ ਹਿੰਦੂਆਂ ਅਤੇ ਮੁਸਲਮਾਨਾਂ ਦੀ ਗੱਲ ਕਰਦੀ ਹੈ। ਮੈਂ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਹਿੰਦੂਆਂ, ਮੁਸਲਮਾਨਾਂ, ਇਸਾਈਆਂ ਤੇ ਯਹੂਦੀਆਂ ਦਰਮਿਆਨ ਪੱਖਪਾਤ ਨਹੀਂ ਕਰਦੇ।’’ -ਪੀਟੀਆਈ
Advertisement

ਰੀਵਾ/ਸਤਨਾ (ਮੱਧ ਪ੍ਰਦੇਸ਼), 11 ਅਪਰੈਲ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤੀਹਰੇ ਤਲਾਕ ’ਤੇ ਪਾਬੰਦੀ ਦਾ ਹਵਾਲਾ ਦਿੰਦਿਆਂ ਅੱਜ ਕਿਹਾ ਕਿ ਭਾਜਪਾ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਪੱਖਪਾਤ ਨਹੀਂ ਕਰਦੀ ਅਤੇ ਔਰਤਾਂ ਦਾ ਸਨਮਾਨ ਇਸ ਲਈ ਪ੍ਰਮੁੱਖ ਤਰਜੀਹ ਹੈ। ਉਹ ਰੀਵਾ ਲੋਕ ਸਭਾ ਸੀਟ ’ਤੇ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਭਾਜਪਾ ਨੇ ਇੱਥੋਂ ਮੌਜੂਦਾ ਸੰਸਦ ਮੈਂਬਰ ਜਨਾਰਦਨ ਮਿਸ਼ਰਾ ਨੂੰ ਕਾਂਗਰਸ ਦੀ ਨੀਲਮ ਮਿਸ਼ਰਾ ਖਿਲਾਫ਼ ਮੈਦਾਨ ਵਿੱਚ ਉਤਾਰਿਆ ਹੈ। ਰਾਜਨਾਥ ਨੇ ‘ਇੱਕ ਰਾਸ਼ਟਰ, ਇੱਕ ਚੋਣ’ ਦੇ ਵਿਚਾਰ ਦੀ ਵੀ ਵਕਾਲਤ ਕੀਤੀਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ‘ਟਰੈਕ ਰਿਕਾਰਡ’ ਨੂੰ ਸ਼ਾਨਦਾਰ ਕਰਾਰ ਦਿੱਤਾ। ਇਸੇ ਦੌਰਾਨ ਸਤਨਾ ਹਲਕੇ ’ਚ ਇੱਕ ਚੋਣ ਰੈਲੀ ਦੌਰਾਨ ਬੋਲਦਿਆਂ ਰਾਜਨਾਥ ਨੇ ਭਾਜਪਾ ਨੂੰ ‘‘ਖਰਾ ਸੋਨਾ’’ ਅਤੇ ਕਾਂਗਰਸ ਨੂੰ ‘‘ਜੰਗਾਲਿਆ ਲੋਹਾ’’ ਕਰਾਰ ਦਿੱਤਾ। ਉਨ੍ਹਾਂ ਇਹ ਵੀ ਆਖਿਆ, ‘‘ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ (ਪੀਓਕੇ) ਭਾਰਤ ਦਾ ਹਿੱਸਾ ਸੀ, ਹੈ ਅਤੇ ਹਮੇਸ਼ਾ ਰਹੇਗਾ।’’ ਰੀਵਾ ਹਲਕੇ ’ਚ ਰਾਜਨਾਥ ਨੇ ਕਿਹਾ, ‘‘ਲੋਕ ਕਹਿੰਦੇ ਹਨ ਕਿ ਭਾਜਪਾ ਹਮੇਸ਼ਾ ਹਿੰਦੂਆਂ ਅਤੇ ਮੁਸਲਮਾਨਾਂ ਦੀ ਗੱਲ ਕਰਦੀ ਹੈ। ਮੈਂ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਹਿੰਦੂਆਂ, ਮੁਸਲਮਾਨਾਂ, ਇਸਾਈਆਂ ਤੇ ਯਹੂਦੀਆਂ ਦਰਮਿਆਨ ਪੱਖਪਾਤ ਨਹੀਂ ਕਰਦੇ।’’ -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×