ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਜਪਾ ਨੇ ਸ਼ਿੰਦੇ ਦੇ ਭਵਿੱਖ ਬਾਰੇ ਕਿਆਸਰਾਈਆਂ ਖਾਰਜ ਕੀਤੀਆਂ

07:15 AM Jul 04, 2023 IST
Mumbai: Shiv Sena chief Uddhav Thackeray (R) and State PWD minister Eknath Shinde during a press conference in Mumbai on Saturday. PTI Photo by Mitesh Bhuvad(PTI7_15_2017_000089B)

ਮੁੰਬਈ, 3 ਜੁਲਾਈ
ਭਾਰਤੀ ਜਨਤਾ ਪਾਰਟੀ ਨੇ ਅੱਜ ਉਨ੍ਹਾਂ ਸਾਰੀਆਂ ਕਿਆਸਰਾਈਆਂ ਨੂੰ ਖਾਰਜ ਕਰ ਦਿੱਤਾ ਹੈ ਕਿ ਜਿਨ੍ਹਾਂ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਐੱਨਸੀਪੀ ਆਗੂ ਅਜੀਤ ਪਵਾਰ ਦੇ ਮਹਾਰਾਸ਼ਟਰ ਸਰਕਾਰ ’ਚ ਸ਼ਾਮਲ ਹੋਣ ਮਗਰੋਂ ਸ਼ਿਵ ਸੈਨਾ ਆਗੂ ਤੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਖੂੰਜੇ ਲਗਾ ਦਿੱਤਾ ਜਾਵੇਗਾ। ਭਾਜਪਾ ਨੇ ਕਿਹਾ ਕਿ ਅਜਿਹੀ ਗੱਲਾਂ ਸਿਰਫ਼ ਅਫਵਾਹਾਂ ਹਨ। ਸੀਨੀਅਰ ਪੱਤਰਕਾਰ ਤੇ ਸਿਆਸੀ ਮਾਹਿਰ ਪ੍ਰਕਾਸ਼ ਅਕੋਲਕਰ ਨੇ ਕਿਹਾ ਕਿ ਸੂਬੇ ’ਚ ਬਣੇ ਸਿਆਸੀ ਹਾਲਾਤ ਨੂੰ ਦੇਖ ਕੇ ਲਗਦਾ ਹੈ ਕਿ ਸ਼ਿੰਦੇ ਨੂੰ ਇੱਕ ਪਾਸੇ ਕੀਤਾ ਜਾ ਰਿਹਾ ਹੈ ਕਿਉਂਕਿ ਫਡ਼ਨਵੀਸ ਤੇ ਅਜੀਤ ਪਵਾਰ ਦੋਵੇਂ ਹੀ ਮੌਜੂਦਾ ੳੁਪ ਮੁੱਖ ਮੰਤਰੀ ਮੁਕਾਬਲੇ ਬਿਹਤਰ ਬੁਲਾਰੇ, ਹਮਲਾਵਰ ਤੇ ਬਿਹਤਰ ਪ੍ਰਸ਼ਾਸਕ ਹਨ। ਉਨ੍ਹਾਂ ਕਿਹਾ, ‘ਭਾਜਪਾ ਮਹਾਰਾਸ਼ਟਰ ’ਚ 45 ਤੋਂ ਵੱਧ ਲੋਕ ਸਭਾ ਸੀਟਾਂ ਜਿੱਤਣਾ ਚਾਹੁੰਦੀ ਹੈ ਅਤੇ ਉਸ ਨੂੰ ਲਗਦਾ ਹੈ ਕਿ ਸ਼ਿੰਦੇ ਅਜਿਹਾ ਨਹੀਂ ਕਰ ਸਕਣਗੇ। ਭਾਜਪਾ ਨੇ ਸ਼ਿੰਦੇ ਨੂੰ ਮੁੱਖ ਮੰਤਰੀ ਬਣਾ ਕੇ ਸੂਬੇ ਵਿੱਚ ਮਰਾਠਾ ਕਾਰਡ ਖੇਡਿਆ ਸੀ। ਹੁਣ ਉਸ ਕੋਲ ਅਜੀਤ ਪਵਾਰ ਦੇ ਰੂਪ ’ਚ ਬਿਹਤਰ ਮਰਾਠਾ ਆਗੂ ਹੈ।’ ਉੱਧਰ ਕਾਂਗਰਸ ਤੇ ਸ਼ਿਵ ਸੈਨਾ (ਯੂਬੀਟੀ) ਨੇ ਕਿਹਾ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਨੂੰ 11 ਅਗਸਤ ਤੱਕ ਮੁੱਖ ਮੰਤਰੀ ਸ਼ਿੰਦੇ ਸਮੇਤ ਸ਼ਿਵ ਸੈਨਾ ਦੇ 16 ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਸਬੰਧੀ ਫ਼ੈਸਲਾ ਲੈਣਾ ਪਵੇਗਾ। ਕਾਂਗਰਸ ਆਗੂ ਪ੍ਰਿਥਵੀ ਰਾਜ ਚਵਾਨ ਨੇ ਕਿਹਾ, ‘ਜੇਕਰ ਸਪੀਕਰ ਸ਼ਿੰਦੇ ਦੇ ਹੱਕ ’ਚ ਫ਼ੈਸਲਾ ਸੁਣਾਉਂਦੇ ਹਨ ਤਾਂ ਮਹਾਵਿਕਾਸ ਅਗਾਡ਼ੀ ਗੱਠਜੋਡ਼ ਸੁਪਰੀਮ ਕੋਰਟ ਜਾਵੇਗਾ।’ ਹਾਲਾਂਕਿ ਭਾਜਪਾ ਦੇ ਸੀਨੀਅਰ ਆਗੂ ਮਾਧਵ ਭੰਡਾਰੀ ਨੇ ਕਿਹਾ, ‘ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਵਿਧਾਨ ਸਭਾ ਪ੍ਰਧਾਨ ਕੋਲ ਪੈਂਡਿੰਗ ਅਯੋਗਤਾ ਪਟੀਸ਼ਨ ’ਤੇ ਫ਼ੈਸਲਾ ਸਾਡੇ ਖ਼ਿਲਾਫ਼ ਨਹੀਂ ਜਾਵੇਗਾ। ਜੇਕਰ ਅਜਿਹਾ ਹੁੰਦਾ ਵੀ ਹੈ ਤਾਂ ਇਸ ਦਾ ਅਸਰ ਸਰਕਾਰ ’ਤੇ ਨਹੀਂ ਪਵੇਗਾ ਕਿਉਂਕਿ ਸਾਡੇ ਕੋਲ ਲੋਡ਼ੀਂਦੀ ਗਿਣਤੀ ਹੈ।’ -ਪੀਟੀਆਈ

Advertisement

Advertisement
Tags :
ਏਕਨਾਥਸ਼ਿੰਦੇਕਿਆਸਰਾਈਆਂਕੀਤੀਆਂਖਾਰਜਬਾਰੇਭਵਿੱਖਭਾਜਪਾ
Advertisement