For the best experience, open
https://m.punjabitribuneonline.com
on your mobile browser.
Advertisement

ਭਾਜਪਾ ਕੌਂਸਲਰ ਸੁਨੀਤ ਸਿੰਗਲਾ ਕਾਂਗਰਸ ਵਿੱਚ ਸ਼ਾਮਲ

06:29 AM Sep 23, 2024 IST
ਭਾਜਪਾ ਕੌਂਸਲਰ ਸੁਨੀਤ ਸਿੰਗਲਾ ਕਾਂਗਰਸ ਵਿੱਚ ਸ਼ਾਮਲ
ਕੌਂਸਲਰ ਸੁਨੀਤ ਸਿੰਗਲਾ ਦਾ ਕਾਂਗਰਸ ਵਿੱਚ ਸਵਾਗਤ ਕਰਦੇ ਹੋਏ ਭੁਪਿੰਦਰ ਸਿੰਘ ਹੁੱਡਾ । -ਫੋਟੋ: ਵਰਮਾ
Advertisement

ਪੰਚਕੂਲਾ: ਪੰਚਕੂਲਾ ਵਿੱਚ ਭਾਜਪਾ ਨੂੰ ਸਿਆਸੀ ਝਟਕਾ ਲੱਗਿਆ ਹੈ। ਵਾਰਡ ਨੰਬਰ-13 ਦੇ ਕੌਂਸਲਰ ਸੁਨੀਤ ਸਿੰਗਲਾ ਭਾਜਪਾ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਪੰਚਕੂਲਾ ਦੇ ਕੌਂਸਲਰ ਸੁਨੀਤ ਸਿੰਗਲਾ ਭਾਜਪਾ ਛੱਡ ਕੇ ਭੁਪਿੰਦਰ ਸਿੰਘ ਹੁੱਡਾ ਦੀ ਮੌਜੂਦਗੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ। ਕੌਸਲਰ ਸੁਨੀਤ ਸਿੰਗਲਾ ਦੀ ਗਿਣਤੀ ਪੰਚਕੂਲਾ ਦੇ ਵਿਧਾਇਕ ਗਿਆਨ ਚੰਦ ਗੁਪਤਾ ਦੇ ਖਾਸ ਦੋਸਤਾਂ ਵਿੱਚ ਹੁੰਦੀ ਸੀ। ਇਸ ਮੌਕੇ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਸੁਨੀਲ ਸਿੰਗਲਾ ਨੂੰ ਕਾਂਗਰਸ ਵਿੱਚ ਪੁਰਾ ਮਾਣ ਸਨਮਾਨ ਮਿਲੇਗਾ। ਕੌਂਸਲਰ ਸੁਨੀਤ ਸਿੰਗਲਾ ਹੁਣ ਪੰਚਕੂਲਾ ਵਿੱਚ ਕਾਂਗਰਸ ਲਈ ਕੰਮ ਕਰਨਗੇ। -ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement