ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਹਿਲਾਵਾਂ ਨੂੰ ਦੂਜੇ ਦਰਜੇ ਦੇ ਨਾਗਰਿਕ ਮੰਨਦੀ ਹੈ ਭਾਜਪਾ: ਰਾਹੁਲ

07:19 AM May 24, 2024 IST
ਰਾਹੁਲ ਗਾਂਧੀ ਤੇ ਉੱਤਰ ਪੂਰਬੀ ਦਿੱਲੀ ਤੋਂ ਉਮੀਦਵਾਰ ਕਨ੍ਹੱਈਆ ਕੁਮਾਰ ਲੋਕਾਂ ਦਾ ਪਿਆਰ ਕਬੂਲਦੇ ਹੋਏ। -ਫੋਟੋ: ਮਾਨਸ ਰੰਜਨ ਭੂਈ

ਨਵੀਂ ਦਿੱਲੀ, 23 ਮਈ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਭਾਜਪਾ ਮੰਨਦੀ ਹੈ ਕਿ ਮਹਿਲਾਵਾਂ ਨਾਲ ‘ਦੂਜੇ ਦਰਜੇ ਦੇ ਨਾਗਰਿਕਾਂ’ ਵਾਂਗ ਸਲੂਕ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਵਿਚਾਰਧਾਰਕ ਸੋਮਾ ‘ਆਰਐੱਸਐੱਸ’ ਮਹਿਲਾਵਾਂ ਨੂੰ ਆਪਣੀਆਂ ‘ਸ਼ਾਖਾਵਾਂ’ ਵਿਚ ਦਾਖ਼ਲ ਹੋਣ ਦੀ ਖੁੱਲ੍ਹ ਨਹੀਂ ਦਿੰਦਾ। ਗਾਂਧੀ ਇਥੇ ਮੰਗੋਲਪੁਰੀ ਵਿਚ ਉੱਤਰ-ਪੱਛਮੀ ਦਿੱਲੀ ਦੀ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਉਦਿਤ ਰਾਜ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਮਹਿਲਾਵਾਂ ਦੀ ਚੋਣ ਬੈਠਕ ਨੂੰ ਸੰਬੋਧਨ ਕਰ ਰਹੇ ਸਨ। ਗਾਂਧੀ ਨੇ ਕਿਹਾ ਕਿ ਭਾਜਪਾ ਨੇ ਪਹਿਲਾਂ ਬੜੇ ਜ਼ੋਰ-ਸ਼ੋਰ ਨਾਲ ਸੰਸਦ ਵਿਚ ਮਹਿਲਾ ਰਾਖਵਾਂਕਰਨ ਬਿੱਲ ਪਾਸ ਕੀਤਾ ਤੇ ਮਗਰੋਂ ਕਹਿ ਦਿੱਤਾ ਕਿ ਇਹ (ਕਾਨੂੰਨ) 10 ਸਾਲ ਬਾਅਦ ਅਮਲ ਵਿਚ ਆਏਗਾ। ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ਲਈ ਚੋਣ ਪ੍ਰਚਾਰ ਦੇ ਅੱਜ ਆਖਰੀ ਦਿਨ ਗਾਂਧੀ ਨੇ ਮੈਟਰੋ ਦਾ ਝੂਟਾ ਲਿਆ ਤੇ ਲੋਕਾਂ ਨਾਲ ਗੱਲਬਾਤ ਕੀਤੀ। ਸਾਬਕਾ ਕਾਂਗਰਸ ਪ੍ਰਧਾਨ ਨੇ ਮਗਰੋਂ ਐਕਸ ’ਤੇ ਹਿੰਦੀ ਵਿਚ ਪੋਸਟ ਕੀਤੇ ਸੁਨੇਹੇ ਦੇ ਨਾਲ ਮੈਟਰੋ ਵਿਚ ਯਾਤਰੀਆਂ ਨਾਲ ਖਿੱਚੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ।
ਗਾਂਧੀ ਨੇ ਚੋਣ ਬੈਠਕ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੰਮਕਾਜੀ ਮਹਿਲਾਵਾਂ ਨੂੰ ਘਰ ਜਾ ਕੇ ਰੋਜ਼ਮਰ੍ਹਾ ਦੇ ਕੰਮਾਂ ਦੀ ਦੂਜੀ ਸ਼ਿਫ਼ਟ ਲਾਉਣੀ ਪੈਂਦੀ ਹੈ ਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਅਣਗੌਲੀਆਂ ਰਹਿ ਜਾਂਦੀਆਂ ਹਨ। ਉਨ੍ਹਾਂ ਕਿਹਾ, ‘‘ਭਾਰਤ ਵਿਚ ਅਸੀਂ ਸਮਾਜ ਦੇ ਹਰ ਵਰਗ ਦੀ ਗੱਲ ਕਰਦੇ ਹਾਂ, ਪਰ ਕੰਮਕਾਜੀ ਮਹਿਲਾਵਾਂ ਘਰ ਜਾ ਕੇ ਜੋ ਕੰਮ ਕਰਦੀਆਂ ਹਨ, ਉਹ ਅਣਗੌਲਿਆ ਰਹਿ ਜਾਂਦਾ ਹੈ। ਦਿਨ ਦੇ ਕੰਮ ਮਗਰੋਂ ਜਦੋਂ ਉਹ ਵਾਪਸ ਆਉਂਦੀਆਂ ਹਨ ਤਾਂ ਉਨ੍ਹਾਂ ਦੀ ਦੂਜੀ ਸ਼ਿਫਟ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਸਾਂਭ ਸੰਭਾਲ ਕਰਨੀ ਪੈਂਦੀ ਹੈ, ਖਾਣਾ ਬਣਾਉਂਦੀਆਂ ਹਨ ਤੇ ਹੋਰ ਰੋਜ਼ਮਰ੍ਹਾ ਦੇ ਕੰਮ ਕਰਦੀਆਂ ਹਨ, ਪਰ ਇਸ ਸ਼ਿਫਟ ਲਈ ਉਨ੍ਹਾਂ ਨੂੰ ਕੋਈ ਤਨਖਾਹ ਨਹੀਂ ਮਿਲਦੀ।’’
ਗਾਂਧੀ ਨੇ ਕਿਹਾ ਕਿ ਜੇਕਰ ਇੰਡੀਆ ਗੱਠਜੋੜ ਸੱਤਾ ਵਿਚ ਆਉਂਦਾ ਹੈ ਤਾਂ ਉਨ੍ਹਾਂ ਦੀ ਪਾਰਟੀ ਮਹਾਲਕਸ਼ਮੀ ਯੋਜਨਾ ਲਾਗੂ ਕਰੇਗੀ। ਯੋਜਨਾ ਤਹਿਤ ਕਾਂਗਰਸ ਵੱਲੋਂ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਪਰਿਵਾਰਾਂ ਦੀਆਂ ਮਹਿਲਾਵਾਂ ਨੂੰ 8500 ਰੁਪਏ ਮਾਸਿਕ ਤੇ ਸਾਲਾਨਾ ਇਕ ਲੱਖ ਰੁਪਏ ਦਿੱਤੇ ਜਾਣਗੇ। ਮਹਿਲਾ ਰਾਖਵਾਂਕਰਨ ਬਿੱਲ ਲਈ ਭਾਜਪਾ ਨੂੰ ਨਿਸ਼ਾਨਾ ਬਣਾਉਂਦਿਆਂ ਗਾਂਧੀ ਨੇ ਕਿਹਾ, ‘‘ਉਨ੍ਹਾਂ ਨਾਰੀ ਸ਼ਕਤੀ ਵੰਦਨ ਅਧਿਨੀਅਮ (ਮਹਿਲਾ ਰਾਖਵਾਂਕਰਨ ਬਿੱਲ) ਸੰਸਦ ਵਿਚ ਬੜੇ ਜ਼ੋਰ-ਸ਼ੋਰ ਨਾਲ ਪਾਸ ਕੀਤਾ, ਪਰ ਮਗਰੋਂ ਕਿਹਾ ਕਿ ਅਸੀਂ ਇਸ ਨੂੰ ਦਸ ਸਾਲ ਬਾਅਦ ਸਰਵੇਖਣ ਮੁਕੰਮਲ ਹੋਣ ਮਗਰੋਂ ਲਾਗੂ ਕਰਾਂਗੇ। ਇਸ ਪਿੱਛੇ ਇਕ ਵਿਚਾਰਧਾਰਾ ਹੈ। ਕੀ ਤੁਹਾਨੂੰ ਪਤਾ ਹੈ... ਆਰਐੱਸਐੱਸ ਮਹਿਲਾਵਾਂ ਨੂੰ ਆਪਣੀਆਂ ਸ਼ਾਖਾਵਾਂ ਵਿਚ ਦਾਖਲ ਨਹੀਂ ਹੋਣ ਦਿੰਦਾ। ਇਹ ਵਿਚਾਰ ਉਨ੍ਹਾਂ ਦੇ ਦਿਮਾਗ ਵਿਚ ਘਰ ਕਰ ਗਿਆ ਹੈ ਕਿ ਮਹਿਲਾਵਾਂ ਨਾਲ ਦੂਜੇ ਦਰਜੇ ਦੇ ਨਾਗਰਿਕ ਵਾਲਾ ਸਲੂਕ ਕੀਤਾ ਜਾਣਾ ਚਾਹੀਦਾ ਹੈ।’’ ਗਾਂਧੀ ਨੇ ਵਾਅਦਾ ਕੀਤਾ ਕਿ ਕਾਂਗਰਸ ਸੱਤਾ ਵਿਚ ਆਈ ਤਾਂ ਸਾਰੀਆਂ ਸਰਕਾਰੀ ਨੌਕਰੀਆਂ ਵਿਚ ਮਹਿਲਾ ਰਾਖਵਾਂਕਰਨ ਦੀ ਹੱਦ ਵਧਾਈ ਜਾਵੇਗੀ। ਗਾਂਧੀ ਨੇ ਮਗਰੋਂ ਉੱਤਰ-ਪੂਰਬੀ ਦੇ ਦਿਲਸ਼ਾਦ ਗਾਰਡਨ ਵਿਚ ਕਾਂਗਰਸ ਉਮੀਦਵਾਰ ਕਨ੍ਹੱਈਆ ਕੁਮਾਰ ਦੇ ਹੱਕ ਵਿਚ ਇਕ ਹੋਰ ਚੋਣ ਰੈਲੀ ਨੂੰ ਸੰਬੋਧਨ ਕੀਤਾ। ਗਾਂਧੀ ਨੇ ਕਿਹਾ ਕਿ ਭਾਜਪਾ ਨੇ ਹਮੇਸ਼ਾ ‘ਸੰਵਿਧਾਨ’ ਦਾ ਨਿਰਾਦਰ ਕੀਤਾ ਹੈ। ਉਨ੍ਹਾਂ ਕਿਹਾ, ‘‘ਭਾਜਪਾ ਨੇ ਕਦੇ ਵੀ ਭਾਰਤੀ ਸੰਵਿਧਾਨ ਜਾਂ ਭਾਰਤੀ ਝੰਡੇ ਨੂੰ ਸਵੀਕਾਰ ਨਹੀਂ ਕੀਤਾ।’’ ਉਨ੍ਹਾਂ ਕਿਹਾ, ‘‘ਇਹ ਚੋਣਾਂ ਭਾਰਤ ਦੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਹੈ। ਇਹ ਮਹਿਜ਼ ਇਕ ਕਿਤਾਬ ਨਹੀਂ, ਇਸ ਵਿਚ ਗਾਂਧੀ, ਅੰਬੇਦਕਰ ਤੇ ਨਹਿਰੂ ਜੀ ਦੇ ਹਜ਼ਾਰਾਂ ਸਾਲਾਂ ਦੀ ਵਿਚਾਰਧਾਰਕ ਵਿਰਾਸਤ ਹੈ।’’ ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ ਲਈ 25 ਮਈ ਨੂੰ ਵੋਟਾਂ ਪੈਣਗੀਆਂ। -ਪੀਟੀਆਈ

Advertisement

Advertisement
Advertisement