For the best experience, open
https://m.punjabitribuneonline.com
on your mobile browser.
Advertisement

ਭਾਜਪਾ ਨੇ ਸਮਾਰਟ ਸਿਟੀ ਦੇ ਨਾਂ ’ਤੇ ਲੋਕਾਂ ਨਾਲ ਧੋਖਾ ਕੀਤਾ: ਵਿਜੈ ਪ੍ਰਤਾਪ

07:57 AM Sep 24, 2024 IST
ਭਾਜਪਾ ਨੇ ਸਮਾਰਟ ਸਿਟੀ ਦੇ ਨਾਂ ’ਤੇ ਲੋਕਾਂ ਨਾਲ ਧੋਖਾ ਕੀਤਾ  ਵਿਜੈ ਪ੍ਰਤਾਪ
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਾਂਗਰਸੀ ਉਮੀਦਵਾਰ ਵਿਜੈ ਪ੍ਰਤਾਪ ਸਿੰਘ।
Advertisement

ਕੁਲਵਿੰਦਰ ਕੌਰ
ਫਰੀਦਾਬਾਦ, 23 ਸਤੰਬਰ
ਬੜਖਲ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਵਿਜੈ ਪ੍ਰਤਾਪ ਸਿੰਘ ਨੇ ਦੋਸ਼ ਲਾਇਆ ਗਿਆ ਕਿ ਭਾਜਪਾ ਦੀ ਕੇਂਦਰ ਸਰਕਾਰ ਨੇ ਫਰੀਦਾਬਾਦ ਨੂੰ ਸਮਾਰਟ ਸਿਟੀ ਦੀ ਕੇਂਦਰੀ ਯੋਜਨਾ ਦਾ ਹਿੱਸਾ ਬਣਾਇਆ ਸੀ ਪਰ ਹਰਿਆਣਾ ਸਰਕਾਰ ਨੇ ਸਮਾਰਟ ਸਿਟੀ ਦੇ ਨਾਂ ’ਤੇ ਸ਼ਹਿਰ ਵਾਸੀਆਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਅੱਜ ਆਪਣੇ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਇਲਾਕਿਆਂ ਅੰਦਰ ਨੁੱਕੜ ਸਭਾਵਾਂ ਨੂੰ ਸੰਬੋਧਨ ਕੀਤਾ ਤੇ ਵਿਰੋਧੀ ਧਿਰ ਨੂੰ ਰਗੜੇ ਲਾਏ। ਉਨ੍ਹਾਂ ਕਿਹਾ ਕਿ ਕਦੇ ਭਜਨ ਲਾਲ ਦੀ ਸਰਕਾਰ ਵੇਲੇ ਇਸ ਸ਼ਹਿਰ ਦੀਆਂ ਝੁੱਗੀਆਂ ਦੇ ਇਲਾਕੇ ਦੇ ਵਿਕਾਸ ਲਈ ਫੰਡ ਕਾਇਮ ਕੀਤੇ ਗਏ ਸਨ ਪਰ ਹੁਣ ਸੈਕਟਰਾਂ ਦੇ ਇਲਾਕੇ ਤੇ ਕਲੋਨੀਆਂ ਹੀ ਮਾੜੀ ਹਾਲਤ ਵਿੱਚ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਭਾਜਪਾ ਸਰਕਾਰ ਨੇ ‘ਪ੍ਰਾਪਰਟੀ ਆਈਡੀ’ ਦੇ ਨਾਂ ’ਤੇ ਨਿਗਮ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਕਰਨ ਦਾ ਮੌਕਾ ਦਿੱਤਾ। ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਲੋਕ ਨਿਗਮ ਦਫ਼ਤਰਾਂ ਵਿੱਚ ਚੱਕਰ ਲਾਉਣ ਕਾਰਨ ਬਹੁਤ ਖੁਆਰ ਹੋਏ। ਉਨ੍ਹਾਂ ਭਾਜਪਾ ਨੂੰ ਚੁਣੌਤੀ ਦਿੱਤੀ ਕਿ ਉਹ ਵਿਧਾਨ ਸਭਾ ਚੋਣਾਂ ਪ੍ਰਾਪਰਟੀ ਆਈਡੀ ਅਤੇ ਰਜਿਸਟਰੀ ਆਨਲਾਈਨ ਕਰਨ ਦੀ ਦਿੱਤੀ ਸਹੂਲਤ ਦੇ ਨਾਂ ’ਤੇ ਲੜਨ ਦੀ ਹਿੰਮਤ ਕਰਕੇ ਦਿਖਾਏ।

Advertisement

ਉਮੀਦਵਾਰ ਦੀ ਪਤਨੀ ਨੇ ਪਤੀ ਲਈ ਮੰਗੀਆਂ ਵੋਟਾਂ

ਇਸ ਦੌਰਾਨ ਕਾਂਗਰਸੀ ਉਮੀਦਵਾਰ ਵਿਜੈ ਪ੍ਰਤਾਪ ਸਿੰਘ ਦੀ ਪਤਨੀ ਵੈਨੁਕਾ ਪ੍ਰਤਾਪ ਖੁੱਲਰ ਵੱਲੋਂ ਐੱਨਆਈਟੀ ਫਰੀਦਾਬਾਦ ਦੇ ਨੰਬਰ 1, 2, 3 ਅਤੇ 5 ਨੰਬਰ ਦੇ ਵੱਖ-ਵੱਖ ਬਲਾਕਾਂ ਦੀਆਂ ਔਰਤਾਂ ਨਾਲ ਮੁਲਾਕਾਤਾਂ ਕੀਤੀਆਂ ਗਈਆਂ ਅਤੇ ਕਾਂਗਰਸ ਪਾਰਟੀ ਅਤੇ ਆਪਣੀ ਪਤੀ ਲਈ ਵੋਟਾਂ ਮੰਗੀਆਂ।

Advertisement

Advertisement
Author Image

joginder kumar

View all posts

Advertisement