ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਾਬਕਾ ਰਾਜਪਾਲ ਵੱਲੋਂ ਭਾਜਪਾ ਉਮੀਦਵਾਰ ਦੇ ਦਫ਼ਤਰ ਦਾ ਉਦਘਾਟਨ

07:28 AM Sep 09, 2024 IST

ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਸਿਰਸਾ/ਏਲਨਾਬਾਦ, 8 ਸਤੰਬਰ
ਰਾਣੀਆਂ ਤੋਂ ਭਾਜਪਾ ਉਮੀਦਵਾਰ ਸ਼ੀਸ਼ਪਾਲ ਕੰਬੋਜ ਦੇ ਜੀਵਨਨਗਰ ਰੋਡ ’ਤੇ ਬਣੇ ਚੋਣ ਦਫ਼ਤਰ ਦਾ ਉਦਘਾਟਨ ਉੜੀਸਾ ਦੇ ਸਾਬਕਾ ਰਾਜਪਾਲ ਪ੍ਰੋ. ਗਣੇਸ਼ੀਲਾਲ ਨੇ ਕੀਤਾ। ਪ੍ਰੋ. ਗਣੇਸ਼ੀਲਾਲ ਨੇ ਕਿਹਾ ਕਿ ਇਹ ਲੜਾਈ ਸੱਚ ਅਤੇ ਝੂਠ ਅਤੇ ਧਰਮ ਅਤੇ ਅਧਰਮ ਵਿਚਕਾਰ ਹੈ। ਉਨ੍ਹਾਂ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਭਾਜਪਾ ਆਪਣੇ ਦਸ ਸਾਲਾਂ ’ਚ ਲੋਕਾਂ ਲਈ ਕੀਤੇ ਵਿਕਾਸ ਦੇ ਕਾਰਜਾਂ ’ਤੇ ਲੋਕਾਂ ਨੂੰ ਵੋਟਾਂ ਦੀ ਮੰਗ ਕਰ ਰਹੀ ਹੈ। ਭਾਜਪਾ ਉਮੀਦਵਾਰ ਸ਼ੀਸ਼ਪਾਲ ਕੰਬੋਜ ਨੇ ਕਿਹਾ ਕਿ ਜਿਹੜੇ ਲੋਕ ਪੰਜ ਸਾਲ ਸਰਕਾਰ ਵਿੱਚ ਰਹਿ ਕੇ ਮਲਾਈ ਖਾਂਦੇ ਰਹੇ ਹਨ, ਹੁਣ ਟਿਕਟ ਨਾ ਮਿਲਣ ’ਤੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀਆਂ ਗੱਲਾਂ ਕਰ ਰਹੇ ਹਨ ਪਰ ਲੋਕ ਉਨ੍ਹਾਂ ਨੂੰ ਸਬਕ ਜ਼ਰੂਰ ਸਿਖਾਉਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਸਮਝ ਨਹੀਂ ਆ ਰਹੀ ਕਿ ਕਿਸ ਨੂੰ ਮੈਦਾਨ ਵਿੱਚ ਉਤਾਰਿਆ ਜਾਵੇ। ਕੰਬੋਜ ਨੇ ਕਿਹਾ ਕਿ ਰਾਣੀਆਂ ਹਲਕੇ ਦੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ। ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉਹ ਇਸ ਵਾਰ ਰਾਣੀਆਂ ਵਿੱਚ ਵੱਡੇ ਫਰਕ ਨਾਲ ਜਿੱਤ ਦਰਜ ਕਰਕੇ ਇਹ ਸੀਟ ਸੂਬੇ ਦੇ ਮੁੱਖ ਮੰਤਰੀ ਦੀ ਝੋਲੀ ਵਿੱਚ ਪਾਉਣਗੇ। ਸਰਕਾਰ ਦੇ 10 ਸਾਲਾਂ ਦੇ ਵਿਕਾਸ ਨਾਲ ਜੁੜੇ ਸਵਾਲ ’ਤੇ ਕੰਬੋਜ ਨੇ ਕਿਹਾ ਕਿ ਹਰਿਆਣਾ ’ਚ ਭਾਜਪਾ ਦੀ ਸਰਕਾਰ ਸੂਬੇ ਦੀਆਂ 90 ਦੀਆਂ 90 ਵਿਧਾਨ ਸਭਾਵਾਂ ਵਿੱਚ ਬਰਾਬਰ ਵਿਕਾਸ ਕਰਵਾਇਆ। ਉਨ੍ਹਾਂ ਕਿਹਾ ਕਿ ਚਾਹੇ ਮਹਿਲਾ ਕਾਲਜ, ਹਸਪਤਾਲ, ਕੁੱਤਾਵੱਢ ਪੁਲ, ਆਈਟੀਆਈ ਕਾਲਜ ਦੀ ਗੱਲ ਹੋਵੇ, ਸੂਬੇ ਦੇ ਮੁੱਖ ਮੰਤਰੀ ਨੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਬਿਨਾਂ ਕਿਸੇ ਸ਼ਰਤ ਦੇ ਪੂਰੀਆਂ ਕੀਤੀਆਂ। ਕੰਬੋਜ ਨੇ ਕਿਹਾ ਕਿ ਜੇ ਉਹ ਵਿਧਾਇਕ ਬਣੇ ਤਾਂ ਰਾਣੀਆਂ ਸਬ-ਡਵੀਜ਼ਨ ਬਣਾਉਣ ਦੀ ਮੰਗ ਜੋਰਸ਼ੋਰ ਨਾਲ ਚੁੱਕਣਗੇ।

Advertisement

Advertisement