ਭਾਜਪਾ ਉਮੀਦਵਾਰ ਸੁਭਾਸ਼ ਕਲਸਾਣਾ ਨੂੰ ਲੱਡੂਆਂ ਨਾਲ ਤੋਲਿਆ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਭਾਜਪਾ ਉਮੀਦਵਾਰ ਕਲਸਾਣਾ ਨੇ ਅੱਜ ਹਲਕੇ ਦੇ ਪਿੰਡਾਂ ਕਠਵਾ, ਮੁਗਲ ਮਾਜਰਾ, ਝਰੌਲੀ ਕਲਾਂ, ਹੁੱਡਾ ਸੈਕਟਰ ਇਕ, ਪੁਰਵਆਂਚਲ ਸਭਾ, ਸਾਗਰ ਮੈਡੀਕਲ, ਦਿਆਲ ਨਗਰ, ਨਗਲੀ ਵਾਲੀ ਕੁਟੀਆ ਆਦਿ ਵਿੱਚ ਚੋਣ ਪ੍ਰਚਾਰ ਕੀਤਾ। ਗੋਬਿੰਦ ਮਾਜਰਾ ਵਿੱਚ ਉਨ੍ਹਾਂ ਨੂੰ ਲੱਡੂਆਂ ਨਾਲ ਤੋਲਿਆ ਗਿਆ। ਇਸ ਦੌਰਾਨ ਕਲਸਾਣਾ ਨੇ ਕਿਹਾ ਕਿ ਇਸ ਵਾਰੀ ਸ਼ਾਹਬਾਦ ਹਲਕੇ ਵਿਚ ਭਾਰੀ ਵੋਟਾਂ ਦੇ ਫਰਕ ਨਾਲ ਭਾਜਪਾ ਦੀ ਜਿੱਤ ਹੋਵੇਗੀ। ਇਸ ਦਾ ਸਿਹਰਾ ਹਲਕੇ ਦੇ ਲੋਕਾਂ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਤੀਜੀ ਵਾਰ ਕਮਲ ਦਾ ਫੁੱਲ ਖਿੜੇਗਾ ਕਿਉਂਕਿ ਹਰ ਹਲਕੇ ਵਿਚ ਭਾਜਪਾ ਉਮੀਦਵਾਰਾਂ ਨੂੰ ਲੋਕਾਂ ਦਾ ਪੂਰਨ ਅਸ਼ੀਰਵਾਦ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਟੀਚਾ ਸਪੱਸ਼ਟ ਹੈ ਕਿ ਹਰਿਆਣਾ ਨੂੰ ਇਕ ਵਿਕਸਤ ਸੂਬਾ ਬਨਾਉਣਾ ਹੈ। ਇਸ ਮੌਕੇ ਸਹਿਦੇਵ ਮਲਾਨ, ਅਮਰਜੀਤ ਅਮਰ, ਰਾਜਿੰਦਰ ਸਿੰਘਸੰਦੀਪ ,ਸ਼ਾਮ ਰਾਵਤ,ਬਲਜੀਤ ਯਾਦਵ, ਕੇਹਰ ਸਿੰਘ ਨੰਬਰਦਾਰ, ਨਿਰਮਲ ਸਿੰਘ ਵਿਰਕ, ਦਲਬੀਰ ਸੈਣੀ, ਨਸੀਬ ਸਿੰਘ ਸਤਬੀਰ ਸਿੰਘ, ਪਾਲਾ ਰਾਮ, ਲਖਵਿੰਦਰ ਸਿੰਘ, ਇਕਬਾਲ ਮੌਜੂਦ ਸਨ।