ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਜਪਾ ਉਮੀਦਵਾਰ ਕਲਸਾਣਾ ਨੇ ਦਰਜਨ ਪਿੰਡਾਂ ’ਚ ਮੀਟਿੰਗਾਂ ਨੂੰ ਕੀਤਾ ਸੰਬੋਧਨ

07:56 AM Sep 24, 2024 IST
ਟਰੈਕਟਰ ਮਾਰਚ ਦੌਰਨ ਸੁਭਾਸ਼ ਕਲਸਾਣਾ ਅਤੇ ਹੋਰ।

ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ):

Advertisement

ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸੁਭਾਸ਼ ਕਲਸਾਣਾ ਨੇ ਅੱਜ ਹਲਕੇ ਦੇ ਪਿੰਡਾਂ ਸੰਮਾਲਖੀ, ਕਲਸਾਣੀ, ਨਗਲਾ, ਸੁਲਖੱਣੀ, ਰਾਇ ਮਾਜਰਾ, ਠਸਕਾ ਅਲੀ, ਥੜੋਲੀ, ਡੱਲਾ ਮਾਜਰਾ, ਮੰਦੇੜੀ, ਖਰੀਂਡਵਾ, ਬਾਲਮੀਕੀ ਮੁਹੱਲਾ ਸ਼ਾਹਬਾਦ, ਭੁੱਲਰ ਮਾਰਕੀਟ ਤੇ ਮਾਰਕੰਡਾ ਕਲੋਨੀ ਵਿਚ ਚੋਣ ਮੀਟਿੰਗਾ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਹਲਕੇ ਦੀਆਂ ਸਾਰੀਆਂ ਸੜਕਾਂ ਦੀ ਹਾਲਤ ਖਸਤਾ ਹੈ ਤੇ ਪਿੰਡਾਂ ਦੇ ਛੱਪੜ ਗੰਦਗੀ ਨਾਲ ਭਰੇ ਹੋਏ ਹਨ, ਜਿਨ੍ਹਾਂ ਨੂੰ ਸਾਫ ਕਰਨ ਦੀ ਲੋੜ ਹੈ। ਇਸ ਲਈ ਉਹ ਭਰੋਸਾ ਦਿੰਦੇ ਹਨ ਕਿ ਵਿਧਾਇਕ ਬਨਣ ਤੋਂ ਬਾਅਦ ਉਹ ਹਲਕੇ ਦੀ ਹਰ ਸਮੱਸਿਆ ਦਾ ਫੌਰੀ ਹੱਲ ਕਰਾਉਣਗੇ। ਕਲਸਾਣਾ ਨੇ ਕਿਹਾ ਕਿ ਮੌਜੂਦਾ ਵਿਧਾਇਕ ਨੇ ਆਪਣੇ ਕਾਰਜਕਾਲ ਦੌਰਾਨ ਹਲਕੇ ਲਈ ਕੋਈ ਕੰਮ ਨਹੀਂ ਕੀਤਾ, ਉਨ੍ਹਾਂ ਦੇ ਕਾਰਜਕਾਲ ਵਿੱਚ ਨਸ਼ਾ ਜ਼ਰੂਰ ਫੈਲਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਫ ਸੁਥਰੀ ਭਾਜਪਾ ਸਰਕਾਰ ਚੁਨਣ ਤਾਂ ਜੋ ਸੂਬਾ ਵਿਕਾਸ ਦੀਆਂ ਬੁਲੰਦੀਆਂ ਨੂੰ ਛੋਹੇ। ਇਸ ਮੌਕੇ ਕੇਹਰ ਸਿੰਘ ਸੈਣੀ, ਮਹੇਸ਼ ਭਗਤ, ਕ੍ਰਿਸ਼ਨ ਲਾਲ, ਦੀਪੂ ਜੈਨ,ਕਰਮਜੀਤ, ਸਤੀਸ਼ ਕੁਮਾਰ, ਰਿੰਕੂ ਚਹਿਲ, ਰਜਤ ਜੈਨ, ਰਾਜੇਸ਼ ਸ਼ਾਸ਼ਤਰੀ ਮੌਜੂਦ ਸਨ।

Advertisement
Advertisement