ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਜਪਾ ਦਾ ਉਮੀਦਵਾਰ ਅਮਰੀਕਾ ਤੋਂ ‘ਇੰਪੋਰਟ’ ਹੋਇਆ ਹੈ: ਧਾਲੀਵਾਲ

10:06 AM May 21, 2024 IST
ਕੁਲਦੀਪ ਸਿੰਘ ਧਾਲੀਵਾਲ ਅੰਮ੍ਰਿਤਸਰ ਬਾਰ ਕੌਂਸਲ ਵਿੱਚ ਵਕੀਲਾਂ ਨੂੰ ਸੰਬੋਧਨ ਕਰਦੇ ਹੋਏ।

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 20 ਮਈ
ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੱਖ-ਵੱਖ ਵਿਰੋਧੀ ਉਮੀਦਵਾਰਾਂ ਬਾਰੇ ਟਿੱਪਣੀਆਂ ਕਰਦਿਆ ਉਨ੍ਹਾਂ ਨੂੰ ਅੰਮ੍ਰਿਤਸਰ ਵਾਸਤੇ ਅਯੋਗ ਕਰਾਰ ਦਿੱਤਾ ਹੈ। ਉਹ ਅੱਜ ਇਥੇ ਵਕੀਲਾਂ ਨਾਲ ਚੋਣ ਮੀਟਿੰਗ ਵਾਸਤੇ ਪੁੱਜੇ ਸਨ।
ਉਨ੍ਹਾਂ ਅੱਜ ਅੰਮ੍ਰਿਤਸਰ ਬਾਰ ਕੌਂਸਲ ਵਿੱਚ ਬਾਰ ਦੇ ਪ੍ਰਧਾਨ ਪਰਦੀਪ ਸੈਣੀ ਦੀ ਅਗਵਾਈ ਵਿੱਚ ਵਕੀਲਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਲੀਗਲ ਸੈੱਲ ਦੇ ਸੂਬਾ ਮੀਤ ਪ੍ਰਧਾਨ ਪਰਮਿੰਦਰ ਸਿੰਘ ਸੇਠੀ ਵੀ ਨਾਲ ਮੌਜੂਦ ਸਨ। ਮੀਟਿੰਗ ਵਿੱਚ ਵਕੀਲਾਂ ਨੂੰ ਸੰਬੋਧਨ ਕਰਦੇ ਹੋਏ ਕੁਲਦੀਪ ਧਾਲੀਵਾਲ ਨੇ ਦੋਸ਼ ਲਾਇਆ ਕਿ ਭਾਜਪਾ ਉਮੀਦਵਾਰ ਅਮਰੀਕਾ ਤੋਂ ਇੰਪੋਰਟ ਕੀਤਾ ਹੋਇਆ ਹੈ, ਜਿਸ ਨੂੰ ਕਿ ਅੰਮ੍ਰਿਤਸਰ ਦੇ ਮੁੱਦੇ ਅਤੇ ਲੋਕਾਂ ਦੀਆਂ ਮੁਸ਼ਕਲਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਅਕਾਲੀ ਦਲ ਦਾ ਉਮੀਦਵਾਰ ਉਹ ਆਗੂ ਹੈ, ਜਿਸ ਨੇ ਲੋਕਲ ਬਾਡੀ ਮੰਤਰੀ ਰਹਿੰਦੇ ਹੋਏ ਕੂੜਾ ਚੁੱਕਣ ਵਾਲੀ ਕੰਪਨੀ ਨਾਲ 25 ਸਾਲ ਦਾ ਅਜਿਹਾ ਸਮਝੌਤਾ ਕੀਤਾ ਸੀ, ਜਿਸ ਦਾ ਖਮਿਆਜ਼ਾ ਅੱਜ ਅੰਮ੍ਰਿਤਸਰ ਦੇ ਲੋਕ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਮੌਜੂਦਾ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦਾ ਦਫਤਰ ਅਤੇ ਘਰ ਉਸ ਗੰਦੇ ਨਾਲੇ ਦੇ ਉੱਪਰ ਹੈ, ਜਿਸ ਦਾ ਕੋਈ ਵੀ ਹੱਲ ਅੱਜ ਤੱਕ ਨਹੀਂ ਹੋ ਸਕਿਆ। ਇਸ ਨਾਲੇ ਦੇ ਕਾਰਨ ਵੱਡੀ ਗਿਣਤੀ ਵਿੱਚ ਕੈਂਸਰ ਅਤੇ ਗੁਰਦਿਆਂ ਦੀਆਂ ਬਿਮਾਰੀਆਂ ਦੇ ਕੇਸ ਸਾਹਮਣੇ ਆ ਰਹੇ ਹਨ, ਕਿਉਂਕਿ ਤੁੰਗ ਡਰੇਨ ਜਿਸ ਨੂੰ ਗੰਦਾ ਨਾਲਾ ਵੀ ਕਿਹਾ ਜਾਂਦਾ ਹੈ ਉਸ ਨਾਲ ਧਰਤੀ ਹੇਠਲਾ ਪਾਣੀ ਦੂਸ਼ਿਤ ਹੋ ਰਿਹਾ ਹੈ ਅਤੇ ਲੋਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਉਹ ਆਉਣ ਵਾਲੇ ਮੈਂਬਰ ਪਾਰਲੀਮੈਂਟ ਬਣ ਕੇ ਸੰਸਦ ਵਿੱਚ ਗਏ ਤਾਂ ਅੰਮ੍ਰਿਤਸਰ ਦਾ ਵਿਕਾਸ ਅਤੇ ਨੁਹਾਰ ਬਦਲਣਗੇ। ਮੀਟਿੰਗ ਦੇ ਅੰਤ ਵਿੱਚ ਬਾਰ ਕੌਂਸਲ ਦੇ ਪ੍ਰਧਾਨ ਪ੍ਰਦੀਪ ਸੈਣੀ ਵੱਲੋਂ ਕੁਲਦੀਪ ਧਾਲੀਵਾਲ ਦੇ ਸਰਾਹਨਾ ਕਰਦੇ ਹੋਏ ਕਿਹਾ ਗਿਆ ਕਿ ਉਨ੍ਹਾਂ ਦਾ ਵਿੱਜਨ ਅੰਮ੍ਰਿਤਸਰ ਨੂੰ ਲੈ ਕੇ ਬਹੁਤ ਵਧੀਆ ਹੈ। ਉਨ੍ਹਾਂ ਕਿਹਾ ਕਿ ਉਹ ਅੰਮ੍ਰਿਤਸਰ ਦੇ ਵਿਕਾਸ ਦੀ ਲੜਾਈ ਲੜ ਰਹੇ ਹਨ। ਅੱਜ ਤੱਕ ਅੰਮ੍ਰਿਤਸਰ ਤੋਂ ਜਿੱਤ ਕੇ ਗਏ ਕਿਸੇ ਵੀ ਮੈਂਬਰ ਪਾਰਲੀਮੈਂਟ ਨੇ ਅੰਮ੍ਰਿਤਸਰ ਲਈ ਆਵਾਜ਼ ਨਹੀਂ ਚੁੱਕੀ। ਉਨ੍ਹਾਂ ਦੋਸ਼ ਲਾਇਆ ਕਿ ਵਿਕਾਸ ਵਾਸਤੇ ਨੀਤੀਆਂ ਦੀ ਕੋਈ ਕਮੀਂ ਨਹੀਂ ਪਰ ਇਹਨਾਂ ਦੀਆਂ ਨੀਅਤਾਂ ਵਿੱਚ ਕਮੀ ਸੀ। ਉਹਨਾਂ ਨੇ ਵਕੀਲਾਂ ਨੂੰ ਅਪੀਲ ਕੀਤੀ ਗਈ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅੰਮ੍ਰਿਤਸਰ ਵਾਸਤੇ ਵੋਟ ਕਰਨ ਕਿਉਂਕਿ ਰਵਾਇਤੀ ਪਾਰਟੀਆਂ 75 ਸਾਲ ਵਿੱਚ ਲੋਕਾਂ ਨੂੰ ਸਹੀ ਸੀਵਰੇਜ ਪ੍ਰਣਾਲੀ ਅਤੇ ਪੀਣ ਯੋਗ ਸਾਫ ਪਾਣੀ ਤੱਕ ਮੁਹੱਈਆ ਨਹੀਂ ਕਰਵਾ ਸਕੀਆਂ। ਉਨ੍ਹਾਂ ਦੇ ਏਜੰਡੇ ਤੇ ਬਾਰਡਰ ਰਾਹੀਂ ਗੁਆਂਢੀ ਮੁਲਕਾਂ ਨਾਲ ਵਪਾਰ ਖੋਲਣਾ ਅਤੇ ਇੰਡਸਟਰੀ ਨੂੰ ਮੁੜ ਬਹਾਲ ਕਰਨਾ ਰਹੇਗਾ।

Advertisement

Advertisement
Advertisement