ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨੀ ਰੋਹ ਤੋਂ ਅੱਕੇ ਭਾਜਪਾ ਉਮੀਦਵਾਰ ਹੰਸ ਰਾਜ ਹੰਸ

07:19 AM May 17, 2024 IST
ਕਿਸਾਨਾਂ ਦੇ ਵਿਰੋਧ ਕਾਰਨ ਸੁਰੱਖਿਆ ਘੇਰੇ ਵਿਚ ਹੰਸ ਰਾਜ ਹੰਸ।

ਮਹਿੰਦਰ ਸਿੰਘ ਰੱਤੀਆਂ
ਮੋਗਾ, 16 ਮਈ
ਫਰੀਦਕੋਟ ਰਾਖਵਾਂ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਕਿਸਾਨੀ ਵਿਰੋਧ ਤੋਂ ਅੱਕੇ ਦਿਖਾਈ ਦੇ ਰਹੇ ਹਨ। ਉਨ੍ਹਾਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ। ਇਕ ਵੀਡੀਓ ਵਿਚ ਉਹ ਇਹ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਉਹ ਹੁਣ ਕਿਸਾਨਾਂ ਅੱਗੇ ਆਪਣੀ ਗਰਦਨ ਕਰਨ ਲਈ ਮਜਬੂਰ ਹੋਏ ਪਏ ਹਨ।
ਵਾਇਰਲ ਵੀਡੀਓਜ਼ ਵਿੱਚ ਉਹ ਆਖ ਰਹੇ ਹਨ ਕਿ ਕਿਸਾਨਾਂ ਨੂੰ ਹੱਕਾਂ ਲਈ ਜ਼ਰੂਰ ਲੜਨਾ ਚਾਹੀਦਾ ਹੈ ਪਰ ਵਿਰੋਧ ਕਰਨ ਵੇਲੇ ਜੋ ਭਾਸ਼ਾ ਵਰਤੀ ਕੀਤੀ ਜਾ ਰਹੀ ਹੈ ਉਹ ਬਹੁਤ ਮਾੜੀ ਹੈ। ਉਸ ਨੂੰ ਕਿਸਾਨ ਬੀਬੀ ਵੱਲੋਂ ਕਾਲਾ ਕਾਂ ਆਖਣ ’ਤੇ ਹੰਸ ਰਾਜ ਹੰਸ ਨੇ ਉਸ ਬੀਬੀ ਨੂੰ ਮਾਂ ਆਖਦਿਆਂ ਕਿਹਾ, ‘ਨਾਮ ਰੱਖਣ ਨਾਲ ਹੰਸ ਨਹੀਂ ਹੁੰਦਾ, ਹੋ ਸਕਦਾ ਮਾਂ ਤੂੰ ਠੀਕ ਹੋਵੇ।’’ ਹੰਸ ਰਾਜ ਹੰਸ ਨੇ ਆਖਿਆ ਕਿ ਉਹ ਝੂਠ ਦੀ ਸਿਆਸਤ ਵਿਚ ਵਿਸ਼ਵਾਸ ਨਹੀਂ ਰਖਦੇ। ਉਨ੍ਹਾਂ ਸਿਆਸਤ ਤੇ ਸੰਗੀਤ ਦੀਆਂ ਸੱਚੀਆਂ ਤੇ ਉਚੀਆਂ ਸੁਰਾਂ ਲਾਈਆਂ ਹਨ। ਉਹ ਬਾਦਸ਼ਾਹੀ ਛੱਡ ਕੇ ਫ਼ਕੀਰ ਬਣ ਗਏ। ਸਿਆਸਤ ਵਿਚ ਆਉਣ ਕਾਰਨ ਉਹ ਆਰਥਿਕ ਘਾਟਾ ਝੱਲ ਰਹੇ ਹਨ। ਉਨ੍ਹਾਂ ਆਖਿਆ ਕਿ ਉਹ ਕਿਸਾਨਾਂ ਦੀ ਭੱਦੀ ਸ਼ਬਦੀਵਾਲੇ ਸ਼ਬਦ ਅਣਸੁਣੇ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਵਿਰੋਧ ਕਰਨ ਵਾਲੇ ਇਕ ਦਿਨ ਜ਼ਰੂਰ ਆਖਣਗੇ ਇਹ ਤਾਂ ਬਹੁਤ ਢੀਠ ਹੈ ਇਸ ਨੂੰ ਪਿਆਰ ਤੋਂ ਸਿਵਾਏ ਕੁਝ ਨਹੀਂ ਆਉਂਦਾ। ਉਨ੍ਹਾਂ ਕਿਹਾ, ‘‘ਤੁਝੇ ਪਿਆਰ ਕਰਨਾ ਨਹੀਂ ਆਤਾ, ਮੁਝੇ ਪਿਆਰ ਕੇ ਸਿਵਾਏ ਕੁਝ ਨਹੀਂ ਆਤਾ।’’ ਉਨ੍ਹਾਂ ਕਿਹਾ ਕਿ ਸਾਰੇ ਮਸਲੇ ਗੱਲਬਾਤ ਰਾਹੀਂ ਹੀ ਹੱਲ ਹੋ ਸਕਦੇ ਹਨ। ਇਸ ਤਰ੍ਹਾਂ ਗੁੱਸੇ ਨਾਲ ਕੋਈ ਸਮੱਸਿਆ ਹੱਲ ਨਹੀਂ ਹੋਵੇਗੀ। ਹੰਸ ਰਾਜ ਹੰਸ ਨੇ ਕਿਹਾ ਕਿ ਕਿਸਾਨਾਂ ਦੇ ਮਸਲੇ ਜਾਇਜ਼ ਹਨ ਉਨ੍ਹਾਂ ਦੇ ਹੱਲ ਲਈ ਉਹ ਦਿੱਲੀ ਛੱਡ ਕੇ ਇੱਥੇ ਆਏ ਹਨ। ਉਹ ਲਗਾਤਾਰ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਦੇ ਰਹੇ ਹਨ।

Advertisement

Advertisement