ਭਾਜਪਾ ਉਮੀਦਵਾਰ ਬੰਤੋ ਕਟਾਰੀਆ ਨੂੰ ਕਾਲੀਆਂ ਝੰਡੀਆਂ ਦਿਖਾਈਆਂ
07:04 AM May 12, 2024 IST
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 11 ਮਈ
ਅੰਬਾਲਾ ਲੋਕ ਸਭਾ ਸੀਟ (ਰਾਖਵੀਂ) ਤੋਂ ਭਾਜਪਾ ਉਮੀਦਵਾਰ ਬੰਤੋ ਕਟਾਰੀਆ ਨੂੰ ਅੱਜ ਮੌਹੜਾ ਪਿੰਡ ਵਿੱਚ ਕਿਸਾਨਾਂ ਦੇ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਬੰਤੋ ਕਟਾਰੀਆ ਮੌਹੜਾ ਪਿੰਡ ਵਿੱਚ ਚੋਣ ਪ੍ਰਚਾਰ ਲਈ ਪਹੁੰਚੀ ਸੀ। ਕਿਸਾਨਾਂ ਨੇ ਪਿੰਡ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ। ਕਿਸਾਨਾਂ ਨੇ ਨਾਅਰੇਬਾਜ਼ੀ ਕਰਦਿਆਂ ਬੰਤੋ ਕਟਾਰੀਆ ਨੂੰ ਕਾਲੇ ਝੰਡੇ ਦਿਖਾਏ। ਵਿਰੋਧ ਵਧਦਾ ਦੇਖ ਪੁਲੀਸ ਨੂੰ ਮੋਰਚਾ ਸੰਭਾਲਣਾ ਪਿਆ ਜਿਸ ਨੇ ਬੰਤੋ ਕਟਾਰੀਆ ਦੇ ਕਾਫ਼ਲੇ ਨੂੰ ਸੁਰੱਖਿਅਤ ਵਾਪਸ ਲਿਆਂਦਾ। ਬੰਤੋ ਦੇ ਨਾਲ ਸਾਬਕਾ ਵਿਧਾਇਕ ਰਾਜਬੀਰ ਬਰਾੜਾ, ਭਾਜਪਾ ਜ਼ਿਲ੍ਹਾ ਪ੍ਰਧਾਨ ਮਨਦੀਪ ਰਾਣਾ ਅਤੇ ਹੋਰ ਭਾਜਪਾ ਵਰਕਰ ਮੌਜੂਦ ਸਨ।ਜ਼ਿਕਰਯੋਗ ਹੈ ਕਿ ਦੋ ਹਫ਼ਤੇ ਪਹਿਲਾਂ ਵੀ ਅੰਬਾਲਾ ਸ਼ਹਿਰ ਦੇ ਨੱਗਲ ਖੇਤਰ ਵਿੱਚ ਬੰਤੋ ਕਟਾਰੀਆ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।
Advertisement
Advertisement
Related News
Advertisement