ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਜਪਾ ਲੋਕਤੰਤਰ ਨਾਲੋਂ ਤਾਨਾਸ਼ਾਹੀ ’ਚ ਵਿਸ਼ਵਾਸ ਰੱਖਦੀ ਹੈ: ਚੱਠਾ

09:13 AM Sep 22, 2024 IST

ਪੱਤਰ ਪ੍ਰੇਰਕ
ਪਿਹੋਵਾ, 21 ਸਤੰਬਰ
ਕਾਂਗਰਸ ਉਮੀਦਵਾਰ ਮਨਦੀਪ ਸਿੰਘ ਚੱਠਾ ਨੇ ਕਿਹਾ ਕਿ ਭਾਜਪਾ ਲੋਕਤੰਤਰ ਵਿੱਚ ਨਹੀਂ ਸਗੋਂ ਤਾਨਾਸ਼ਾਹੀ ਵਿੱਚ ਵਿਸ਼ਵਾਸ ਰੱਖਦੀ ਹੈ| ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਸਾਨਾਂ, ਵਪਾਰੀਆਂ, ਕਰਮਚਾਰੀਆਂ, ਸਰਪੰਚਾਂ, ਆਂਗਣਵਾੜੀ ਵਰਕਰਾਂ ਸਣੇ ਸਾਰਿਆਂ ’ਤੇ ਲਾਠੀਚਾਰਜ ਕੀਤਾ। ਵਪਾਰੀਆਂ ਨੂੰ ਚੋਰ ਕਹਿਣ ਵਾਲੀ ਭਾਜਪਾ ਅੱਜ ਉਨ੍ਹਾਂ ਦੀਆਂ ਵੋਟਾਂ ਲੈਣ ਲਈ ਤਰਲੇ ਕਰ ਰਹੀ ਹੈ। ਸਰਕਾਰ ਨੇ ਵਪਾਰੀਆਂ ਅਤੇ ਕਿਸਾਨਾਂ ਦੇ ਰਿਸ਼ਤੇ ਵਿਗਾੜ ਦਿੱਤੇ ਹਨ। ਵਪਾਰੀਆਂ ਦਾ ਕਮਿਸ਼ਨ ਖਤਮ ਕਰ ਦਿੱਤਾ। ਅੱਜ ਕਾਰੋਬਾਰੀਆਂ ਤੋਂ ਫਿਰੌਤੀ ਮੰਗੀ ਜਾ ਰਹੀ ਹੈ। ਕਾਂਗਰਸ ਦੀ ਸਰਕਾਰ ਬਣਨ ’ਤੇ ਵਪਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਇਸ ਤੋਂ ਪਹਿਲਾਂ ਭਗਵਾਨ ਸਿੰਘ ਮੱਟੂ, ਮਨਵੀਰ ਸਿੰਘ, ਸ਼ਿੰਗਾਰ, ਰੋਹਤਾਸ ਸ਼ਰਮਾ, ਓਮ ਪ੍ਰਕਾਸ਼ ਕਾਂਥਲਾ ਸਣੇ ਕਈ ਲੋਕ ਕਾਂਗਰਸ ਵਿੱਚ ਸ਼ਾਮਲ ਹੋਏ।

Advertisement

Advertisement