ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਜਪਾ ਨੇ ਤਾਸ਼ੀ ਗਿਆਲਸਨ ਨੂੰ ਲੱਦਾਖ ਤੋਂ ਉਮੀਦਵਾਰ ਐਲਾਨਿਆ

07:07 AM Apr 24, 2024 IST

ਨਵੀਂ ਦਿੱਲੀ, 23 ਅਪਰੈਲ
ਭਾਜਪਾ ਨੇ ਤਾਸ਼ੀ ਗਿਆਲਸਨ ਨੂੰ ਲੱਦਾਖ ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨ ਦਿੱਤਾ ਹੈ। ਪਾਰਟੀ ਨੇ ਆਪਣੇ ਮੌਜੂਦਾ ਸੰਸਦ ਮੈਂਬਰ ਜਾਮਯਾਂਗ ਸੇਰਿੰਗ ਨਾਮਗਿਆਲ ਦੀ ਥਾਂ ਗਿਆਲਸਨ ਨੂੰ ਤਰਜੀਹ ਦਿੱਤੀ ਹੈ। ਉਧਰ ਨਾਮਗਿਆਲ ਨੇ ਕਿਹਾ ਕਿ ਉਹ ਪਾਰਟੀ ਦੇ ਇਸ ਫੈਸਲੇ ਖਿਲਾਫ਼ ਜਲਦ ਹੀ ਭਵਿੱਖੀ ਯੋਜਨਾ ਦਾ ਐਲਾਨ ਕਰਨਗੇ। ਗਿਆਲਸਨ ਲੇਹ ਵਿਚ ਲੱਦਾਖ ਔਟੋਨੋਮਸ ਹਿੱਲ ਡਿਵੈਲਪਮੈਂਟ ਕੌਂਸਲ ਦੇ ਚੇਅਰਮੈਨ-ਕਮ-ਮੁੱਖ ਕਾਰਜਕਾਰੀ ਕੌਂਸਲਰ ਹਨ। ਨਾਮਗਿਆਲ ਨੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚਲੇ ਉਨ੍ਹਾਂ ਦੇ ਹਮਾਇਤੀ ਪਾਰਟੀ ਦੇ ਇਸ ਫੈਸਲੇ ਤੋਂ ਨਾਰਾਜ਼ ਹਨ। ਨਾਮਗਿਆਲ ਨੇ ਸੋਸ਼ਲ ਮੀਡੀਆ ਪਲੈਟਫਾਰਮ ਫੇਸਬੁੱਕ ’ਤੇ ਇਕ ਪੋਸਟ ਵਿਚ ਕਿਹਾ, ‘‘ਭਾਜਪਾ ਨੇ ਲੱਦਾਖ ਸੰਸਦੀ ਹਲਕੇ ਤੋਂ ਨਵੇਂ ਉਮੀਦਵਾਰ ਦਾ ਐਲਾਨ ਕੀਤਾ ਹੈ। ਮੌਜੂਦਾ ਐੱਮਪੀ ਨੂੰ ਬਦਲ ਦਿੱਤਾ, ਪਰ ਇਸ ਲਈ ਕੋਈ ਠੋਸ ਕਾਰਨ ਨਹੀਂ ਦੱਸਿਆ। -ਪੀਟੀਆਈ

Advertisement

Advertisement
Advertisement