For the best experience, open
https://m.punjabitribuneonline.com
on your mobile browser.
Advertisement

ਭਾਜਪਾ ਵੱਲੋਂ ਨੌਂ ਹੋਰ ਉਮੀਦਵਾਰਾਂ ਦਾ ਐਲਾਨ

06:28 AM Apr 11, 2024 IST
ਭਾਜਪਾ ਵੱਲੋਂ ਨੌਂ ਹੋਰ ਉਮੀਦਵਾਰਾਂ ਦਾ ਐਲਾਨ
Advertisement

ਲਖਨਊ, 10 ਅਪਰੈਲ
ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਅੱਜ ਜਾਰੀ ਕੀਤੀ ਨੌਂ ਉਮੀਦਵਾਰਾਂ ਦੀ 10ਵੀਂ ਸੂਚੀ ਵਿੱਚ ਸਾਬਕਾ ਪ੍ਰਧਾਨ ਮੰਤਰੀ ਚੰਦਰਸ਼ੇਖਰ ਦੇ ਪੁੱਤਰ ਨੀਰਜ ਸ਼ੇਖਰ ਨੂੰ ਟਿਕਟ ਦਿੰਦਿਆਂ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਦੇ ਬਲੀਆ ਤੋਂ ਉਮੀਦਵਾਰ ਐਲਾਨਿਆ ਹੈ। ਸ਼ੇਖਰ ਨੂੰ ਚਾਰ ਵਾਰ ਦੇ ਸੰਸਦ ਮੈਂਬਰ ਵੀਰੇਂਦਰ ਸਿੰਘ ਦੀ ਥਾਂ ਟਿਕਟ ਦਿੱਤੀ ਗਈ ਹੈ। ਭਾਜਪਾ ਨੇ ਆਪਣੀ ਦਸਵੀਂ ਸੂਚੀ ਵਿੱਚ ਉੱਤਰ ਪ੍ਰਦੇਸ਼ ਤੋਂ 7 ਤੇ ਪੱਛਮੀ ਬੰਗਾਲ ਤੇ ਚੰਡੀਗੜ੍ਹ ਤੋਂ 1-1 ਉਮੀਦਵਾਰ ਦਾ ਐਲਾਨ ਕੀਤਾ ਹੈ। ਪਾਰਟੀ ਨੇ ਐੱਸਐੱਸ ਆਹਲੂਵਾਲੀਆ ਨੂੰ ਪੱਛਮੀ ਬੰਗਾਲ ਦੀ ਆਸਨਸੋਲ ਸੀਟ, ਪਾਰਸ ਨਾਥ ਰਾਏ ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ, ਨੀਰਜ ਤ੍ਰਿਪਾਠੀ ਨੂੰ ਅਲਾਹਾਬਾਦ, ਜੈਵੀਰ ਸਿੰਘ ਠਾਕੁਰ ਨੂੰ ਮੈਨਪੁਰੀ, ਪ੍ਰਵੀਨ ਪਟੇਲ ਨੂੰ ਫੂਲਪੁਰ, ਵਿਨੋਦ ਸੋਨਕਾਰ ਨੂੰ ਕੌਸ਼ਾਂਬੀ ਅਤੇ ਬੀਪੀ ਸਰੋਹ ਨੂੰ ਮਾਛੀਲਸ਼ਹਿਰ ਤੋਂ ਟਿਕਟ ਦਿੱਤੀ ਹੈ। ਭਾਜਪਾ ਨੇ ਚੰਡੀਗੜ੍ਹ ਤੋਂ ਸੰਜੇ ਟੰਡਨ ਨੂੰ ਟਿਕਟ ਦਿੱਤੀ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×