ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਜਪਾ ਅਤੇ ਕਾਂਗਰਸ ਦਲਿਤ ਵਿਰੋਧੀ ਪਾਰਟੀਆਂ: ਆਕਾਸ਼ ਆਨੰਦ

10:04 AM Sep 20, 2024 IST
ਇਨੈਲੋ-ਬਸਪਾ ਦੀ ਰੈਲੀ ਦੌਰਾਨ ਆਕਾਸ਼ ਆਨੰਦ, ਇਨੈਲੋ ਬਸਪਾ ਦੇ ਸਾਂਝੇ ਉਮੀਦਵਾਰ ਹਰ ਬਿਲਾਸ ਅਤੇ ਹੋਰ।

ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 19 ਸਤੰਬਰ
ਇਨੈਲੋ ਬਸਪਾ ਵੱਲੋਂ ਨਰਾਇਣਗੜ੍ਹ ਦੇ ਹੁੱਡਾ ਗਰਾਊਂਡ ਵਿੱਚ ਚੋਣ ਰੈਲੀ ਕੀਤੀ ਗਈ। ਇਹ ਰੈਲੀ ਇਨੈਲੋ ਬਸਪਾ ਦੇ ਸਾਂਝੇ ਉਮੀਦਵਾਰ ਹਰ ਬਿਲਾਸ ਰੱਜੂ ਮਾਜਰਾ ਵੱਲੋਂ ਕੀਤੀ ਗਈ। ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਕੌਮੀ ਕੋਆਰਡੀਨੇਟਰ ਆਕਾਸ਼ ਆਨੰਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਆਕਾਸ਼ ਆਨੰਦ ਨੇ ਕਿਹਾ ਕਿ ਰਾਹੁਲ ਗਾਂਧੀ, ਭੁਪਿੰਦਰ ਹੁੱਡਾ ਅਤੇ ਕਾਂਗਰਸ ਬਾਬਾ ਸਾਹਿਬ ਅਤੇ ਰਾਖਵੇਂਕਰਨ ਦੇ ਵਿਰੋਧੀ ਸਨ ਤੇ ਵਿਰੋਧੀ ਹਨ ਅਤੇ ਰਹਿਣਗੇ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਕਾਂਗਰਸ ਦਲਿਤ ਵਿਰੋਧੀ ਪਾਰਟੀਆਂ ਹਨ। ਕਾਂਗਰਸ ਦੀ ਵੱਡੀ ਦਲਿਤ ਨੇਤਾ ਕੁਮਾਰੀ ਸ਼ੈਲਜਾ ਬਾਰੇ ਹੁੱਡਾ ਸਮਰਥਕਾਂ ਨੇ ਜੋ ਕਿਹਾ ਉਹ ਗਲਤ ਹੈ ਅਤੇ ਕਾਂਗਰਸ ਕੁਮਾਰੀ ਸ਼ੈਲਜਾ ਨੂੰ ਉਹ ਸਨਮਾਨ ਨਹੀਂ ਦੇ ਸਕਦੀ ਜੋ ਬਸਪਾ ਇਨੈਲੋ ਦੇ ਸਕਦੀ ਹੈ। ਉਨ੍ਹਾਂ ਬਸਪਾ ਅਤੇ ਇਨੈਲੋ ਦੇ ਸਾਂਝੇ ਉਮੀਦਵਾਰ ਹਰ ਬਿਲਾਸ ਨੂੰ ਜਿਤਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਕਾਂਗਰਸ ਦਲਿਤ ਵਿਰੋਧੀ ਪਾਰਟੀਆਂ ਹਨ। ਆਕਾਸ਼ ਆਨੰਦ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਭਾਜਪਾ ਦੀ ਸਰਕਾਰ ਚੱਲ ਰਹੀ ਹੈ ਅਤੇ ਉਹ ਲੋਕਾਂ ਵਿੱਚ ਘੁੰਮ ਕੇ ਵੋਟਾਂ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਭਾਜਪਾ ਵਾਲਿਆਂ ਤੋਂ ਸਵਾਲ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ ਸਿੱਖਿਆ, ਰੁਜ਼ਗਾਰ ਅਤੇ ਮਹਿੰਗਾਈ ਨੂੰ ਲੈ ਕੇ ਲੋਕਾਂ ਲਈ ਕੀ ਕੀਤਾ ਹੈ। ਆਕਾਸ਼ ਆਨੰਦ ਨੇ ਕਿਹਾ ਕਿ ਜਿਹੜੇ ਲੋਕ ਸੰਵਿਧਾਨ ਨੂੰ ਬਚਾਉਣ ਲਈ ਕਿਤਾਬਾਂ ਦਿਖਾਉਂਦੇ ਸਨ, ਅੱਜ ਖੁਦ ਹੀ ਕਹਿ ਰਹੇ ਹਨ ਕਿ ਜੇ ਮੌਕਾ ਦਿੱਤਾ ਗਿਆ ਤਾਂ ਉਹ ਰਾਖਵਾਂਕਰਨ ਖਤਮ ਕਰ ਦੇਣਗੇ। ਉਨ੍ਹਾਂ ਕਿਹਾ ਕਿ ਬਸਪਾ ਅਤੇ ਇਨੈਲੋ ਹੀ ਲੋਕਾਂ ਦਾ ਭਲਾ ਕਰ ਸਕਦੀਆਂ ਹਨ।

Advertisement

Advertisement