ਅਕਾਲੀ ਦਲ ਖ਼ਿਲਾਫ਼ ਭਾਜਪਾ ਤੇ ‘ਆਪ’ ਨੇ ਡੇਰਾ ਸਿਰਸਾ ਨੂੰ ਸਮਰਥਨ ਦਿੱਤਾ: ਵਲਟੋਹਾ
07:59 AM Jul 31, 2024 IST
Advertisement
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 30 ਜੁਲਾਈ
ਸ਼੍ਰੋਮਣੀ ਅਕਾਲੀ ਦਲ ਨੇ ਦੋਸ਼ ਲਾਇਆ ਹੈ ਕਿ ਪੰਥ ਅਤੇ ਪਾਰਟੀ ਨੂੰ ਵੰਡਣ ਦੀ ਸਾਜ਼ਿਸ਼ ਹੇਠ ਡੇਰਾ ਸਿਰਸਾ ਨੂੰ ਭਾਜਪਾ ਅਤੇ ‘ਆਪ’ ਵੱਲੋਂ ਸਮਰਥਨ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਅੱਜ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਡੇਰਾ ਸਿਰਸਾ ਦੇ ਸਿਆਸੀ ਸ਼ਾਖਾ ਮੁਖੀ ਪ੍ਰਦੀਪ ਕਲੇਰ ਵੱਲੋਂ ਲਾਏ ਦੋਸ਼ਾਂ ਬਾਰੇ ਕਿਹਾ ਇਸ ਵਿਅਕਤੀ ਵੱਲੋਂ ਇਸ ਮੁੱਦੇ ਨੂੰ ਹੁਣ ਅਜਿਹੇ ਸਮੇਂ ’ਤੇ ਪ੍ਰਚਾਰਿਆ ਜਾ ਰਿਹਾ ਹੈ ਜਦੋਂ ਅਕਾਲ ਤਖ਼ਤ ਵੱਲੋਂ ਇਸ ਮਾਮਲੇ ਨੂੰ ਵਿਚਾਰਿਆ ਜਾ ਰਿਹਾ ਹੈ। ਇਸ ਤੋਂ ਸਪਸ਼ਟ ਹੈ ਕਿ ਉਸ ਦੇ ਪਿੱਛੇ ਕੁਝ ਹੋਰ ਤਾਕਤਾਂ ਹਨ। ਉਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਭਾਜਪਾ ਅਤੇ ‘ਆਪ’ ਪੰਥ ਤੇ ਅਕਾਲੀ ਦਲ ਨੂੰ ਵੰਡਣ ਦਾ ਯਤਨ ਕਰ ਰਹੇ ਹਨ।
Advertisement
Advertisement
Advertisement