For the best experience, open
https://m.punjabitribuneonline.com
on your mobile browser.
Advertisement

ਭਾਜਪਾ ਤੇ ‘ਆਪ’ ਨੇ ਪੰਜਾਬੀਆਂ ਨਾਲ ਧੋਖਾ ਕੀਤਾ: ਬਾਦਲ

07:59 AM May 10, 2024 IST
ਭਾਜਪਾ ਤੇ ‘ਆਪ’ ਨੇ ਪੰਜਾਬੀਆਂ ਨਾਲ ਧੋਖਾ ਕੀਤਾ  ਬਾਦਲ
‘ਪੰਜਾਬ ਬਚਾਓ ਯਾਤਰਾ’ ਦੌਰਾਨ ਸੁਖਬੀਰ ਸਿੰਘ ਬਾਦਲ ਅਤੇ ਇਕਬਾਲ ਸਿੰਘ ਝੂੰਦਾਂ।
Advertisement

ਰਵਿੰਦਰ ਰਵੀ/ਪ੍ਰਮੋਦ ਕੁਮਾਰ ਸਿੰਗਲਾ
ਬਰਨਾਲਾ/ਸ਼ਹਿਣਾ, 9 ਮਈ
ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ‘ਪੰਜਾਬ ਬਚਾਓ ਯਾਤਰਾ’ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅੱਜ ਇੱਥੇ ਪੁੱਜੀ। ਇਸ ਦੌਰਾਨ ਸ੍ਰੀ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ‘ਆਪ’ ਸਰਕਾਰ ਸਿਰਫ਼ ਝੂਠ ਦੇ ਨਾਮ ’ਤੇ ਬਣੀ ਹੈ। ਏਨੇ ਝੂਠੇ ਬੰਦੇ ਤਾਂ ਉਨ੍ਹਾਂ ਆਪਣੀ ਜ਼ਿੰਦਗੀ ਵਿੱਚ ਨਹੀਂ ਦੇਖੇ। ਉਨ੍ਹਾਂ ਬਰਨਾਲਾ ਵਿੱਚ ਕਿਹਾ ਕਿ ਭਾਜਪਾ ਤੇ ‘ਆਪ’ ਨੇ ਪੰਜਾਬੀਆਂ ਨਾਲ ਧੋਖਾ ਕੀਤਾ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਕਹਿੰਦੇ ਹੁੰਦੇ ਸਨ ਜਦ ‘ਆਪ’ ਦੀ ਸਰਕਾਰ ਬਣੇਗੀ, ਪੰਜਾਬ ਵਿੱਚ ਅੰਗਰੇਜ਼ ਨੌਕਰੀਆਂ, ਦਿਹਾੜੀਆਂ ਕਰਨ ਆਉਣਗੇ। ਕੀ ਪੰਜਾਬ ਵਿੱਚ ਅੰਗਰੇਜ਼ ਨੌਕਰੀ ਕਰਨ ਆਏ ਹਨ। ਕੀ ਰੇਤਾ 5 ਰੁਪਏ ਫੁੱਟ ਵਿਕਿਆ ਹੈ। ਭਗਵੰਤ ਮਾਨ ਬਦਲਾਅ ਦਾ ਰੌਲਾ ਪਾ ਕੇ ਸਰਕਾਰ ਬਣਾ ਗਏ। ਹੁਣ ਦਾਲ ਨਹੀਂ ਗਲਣੀ ਹੈ। ਲੋਕ ਸਭਾ ਚੋਣ ਵਿੱਚ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਨੂੰ ਕੋਈ ਮੂੰਹ ਨਹੀਂ ਲਾਵੇਗਾ। ਉਨ੍ਹਾਂ ਕਿਹਾ ਕਿ ਆਮ ਘਰਾਂ ਦੇ ਸਾਧਾਰਨ ਲੋਕ ਹੋਣ ਦਾ ਦਾਅਵਾ ਕਰਨ ਵਾਲੇ ਪੰਜਾਬ ਦੇ ਮੌਜੂਦਾ ਹਾਕਮ ਹੁਣ ਤਾਨਾਸ਼ਾਹ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਦੇਸ਼ ਅਤੇ ਸੂਬੇ ਵਿੱਚ ਹੁਣ ਕੋਈ ਆਧਾਰ ਨਹੀ ਹੈ। ਸ੍ਰੀ ਬਾਦਲ ਨੇ ਬਰਨਾਲਾ­, ਭਦੌੜ ਅਤੇ ਮਹਿਲ ਕਲਾਂ ਵਿਧਾਨ ਸਭਾ ਹਲਕਿਆਂ ਵਿਚ ਪੰਜਾਬ ਬਚਾਓ ਯਾਤਰਾ ਦੀ ਅਗਵਾਈ ਕੀਤੀ। ਇਸ ਮੌਕੇ ਪਾਰਟੀ ਉਮੀਦਵਾਰ ਇਕਬਾਲ ਸਿੰਘ ਝੂੰਦਾਂ, ਹਲਕਾ ਇੰਚਾਰਜ ਸਤਨਾਮ ਸਿੰਘ ਰਾਹੀ, ਬਾਬਾ ਟੇਕ ਸਿੰਘ ਧਨੌਲਾ ਹਾਜ਼ਰ ਸਨ।
ਤਪਾ ਮੰਡੀ (ਸੀ ਮਾਰਕੰਡਾ): ਸੁਖਬੀਰ ਬਾਦਲ ਵੱਲੋਂ ਕੱਢੀ ਜਾ ਰਹੀ ਪੰਜਾਬ ਬਚਾਓ ਯਾਤਰਾ ਤਹਿਤ ਤਪਾ ਦੀ ਅਨਾਜ ਮੰਡੀ, ਘੜੈਲੀ ਰੋਡ, ਸਦਰ ਬਾਜ਼ਾਰ, ਵਾਲਮੀਕਿ ਚੌਕ ਵਿਚ ਰੋਡ ਸ਼ੋਅ ਕੱਢਿਆ ਗਿਆ।

Advertisement

ਪੰਜਾਬ ਬਚਾਓ ਯਾਤਰਾ ਦੌਰਾਨ ਅਕਾਲੀ ਆਗੂ ਦਾ ਬਟੂਆ ਚੋਰੀ

ਪੰਜਾਬ ਬਚਾਓ ਯਾਤਰਾ ਦੌਰਾਨ ਸ਼ਹਿਣਾ ਵਿੱਚ ਅਕਾਲੀ ਦਲ ਬਾਦਲ ਸ਼ਹਿਣਾ ਦੇ ਸਰਕਲ ਜਥੇਦਾਰ ਹਰਜਿੰਦਰ ਸਿੰਘ ਬਿੱਲੂ ਦਾ ਬਟੂਆ ਚੋਰੀ ਹੋ ਗਿਆ। ਪਰਸ ਵਿੱਚ ਤਿੰਨ ਹਜ਼ਾਰ ਰੁਪਏ ਤੇ ਜ਼ਰੂਰੀ ਕਾਗਜ਼ ਸਨ।

Advertisement
Author Image

joginder kumar

View all posts

Advertisement
Advertisement
×