For the best experience, open
https://m.punjabitribuneonline.com
on your mobile browser.
Advertisement

ਭਾਜਪਾ ਨੇ ਹਮੇਸ਼ਾ ਪੰਜਾਬ ਨਾਲ ਵਿਤਕਰਾ ਕੀਤਾ: ਪਠਾਣਮਾਜਰਾ

07:19 AM May 09, 2024 IST
ਭਾਜਪਾ ਨੇ ਹਮੇਸ਼ਾ ਪੰਜਾਬ ਨਾਲ ਵਿਤਕਰਾ ਕੀਤਾ  ਪਠਾਣਮਾਜਰਾ
ਪਾਰਟੀ ’ਚ ਆਗੂਆਂ ਨੂੰ ਸ਼ਾਮਲ ਕਰਦੇ ਹੋਏ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ। -ਫੋਟੋ: ਭੰਗੂ
Advertisement

ਖੇਤਰੀ ਪ੍ਰਤੀਨਿਧ
ਸਨੌਰ, 8 ਮਈ
ਹਲਕਾ ਸਨੌਰ ਦੇ ਪਿੰਡ ਸਿੰਘਪੂਰਾ (ਜੌੜੀਆਂ ਸੜਕਾਂ) ਦੇ ਸਰਪੰਚ ਹਰਮੀਤ ਸਿੰਘ ਸਣੇ ਕਈ ਵਰਕਰ ਹੋਰਾਂ ਪਾਰਟੀਆਂ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਏ ਹਨ। ਇਹ ਐਲਾਨ ਉਨ੍ਹਾਂ ਨੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਪਠਾਣਾਮਾਜਰਾ ਅਤੇ ‘ਆਪ’ ਦੇ ਲੋਕ ਸਭਾ ਹਲਕੇ ਦੇ ਇੰਚਾਰਜ ਇੰਦਰਜੀਤ ਸੰਧੂ ਦੀ ਅਗਵਾਈ ਹੇਠ ਕੀਤਾ। ‘ਆਪ’ ’ਚ ਸ਼ਾਮਲ ਵਾਲਿਆਂ ’ਚ ਰੇਸ਼ਮ ਸਿੰਘ, ਇੰਦਰਜੀਤ ਚੰਦੀ, ਨਿਰਮਲ ਸਿੰਘ, ਕਰਨਵੀਰ ਸਿੰਘ, ਸਤਨਾਮ ਸਿੰਘ ਦੇ ਨਾਮ ਸ਼ਾਮਲ ਹਨ। ਉਹ ਬਲਾਕ ਪ੍ਰਧਾਨ ਨਰਿੰਦਰ ਤੱਖਰ ਅਤੇ ਯੂਥ ਪ੍ਰਧਾਨ ਅਮਰ ਸੰਘੇੜਾ ਦੀ ਪ੍ਰੇਰਣਾ ਸਦਕਾ ‘ਆਪ’ ’ਚ ਸ਼ਾਮਲ ਹੋਏ। ਪਾਰਟੀ ’ਚ ਸ਼ਾਮਲ ਹੋਣ ਵਾਲਿਆਂ ਨੂੰ ਸਨਮਾਨਿਤ ਕਰਦਿਆਂ ਵਿਧਾਇਕ ਹਰਮੀਤ ਪਠਾਣਮਾਜਰਾ ਅਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਇੰਦਰਜੀਤ ਸੰਧੂ ਨੇ ਕਿਹਾ ਕਿ ਰੋਜ਼ਾਨਾ ਸੈਂਕੜੇ ਪਰਿਵਾਰ ‘ਆਪ’ ’ਚ ਸ਼ਾਮਲ ਹੋ ਰਹੇ ਹਨ, ਜਿਸ ਨਾਲ ਪਾਰਟੀ ਨੂੰ ਬਲ ਮਿਲ ਰਿਹਾ ਹੈ। ਉਨ੍ਹਾਂ ਹੋਰ ਕਿਹਾ ਭਾਜਪਾ ਨੇ ਹਮੇਸ਼ਾ ਹੀ ਪੰਜਾਬ ਨਾਲ ਵਿਤਕਰਾ ਕੀਤਾ ਹੈ। ਪੰਜਾਬ ਦਾ 12 ਹਜ਼ਾਰ ਕਰੋੜ ਰੋਕਿਆ ਹੋਇਆ ਹੈ, ਜਿਸ ਨਾਲ ਸੜਕਾਂ ਅਤੇ ਪਿੰਡਾਂ ਦੇ ਵਿਕਾਸ ਲਈ ਵੱਡੇ ਪੱਧਰ ’ਤੇ ਪੈਸਾ ਖਰਚ ਕੀਤਾ ਜਾਣਾ ਸੀ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਕਿਸਾਨਾਂ ਤੇ ਲੋਕ ਵਿਰੋਧੀ ਤਿੰਨ ਕਾਲੇ ਕਾਨੂੰਨ ਲਿਆਉਣ ਦੀ ਕਾਰਵਾਈ ਨੂੰ ਕਦਾਚਿਤ ਨਹੀਂ ਭੁਲਾਇਆ ਜਾ ਸਕਦਾ। ਇਸ ਮੌਕੇ ਬਲਕਾਰ ਅਲੀਵਾਲ, ਹਰਮੀਤ ਸਰਪੰਚ, ਗੁਰਬਚਨ ਵਿਰਕ, ਬਲਜਿੰਦਰ ਨੰਦਗੜ੍ਹ, ਸਾਜਨ ਢਿੱਲੋਂ, ਹਨੀ ਸਰਪੰਚ, ਅਮਨ ਢੋਟ, ਹੈਪੀ ਅੰਮ੍ਰਿਤਸਰੀਆ, ਲਖਵਿੰਦਰ ਸਿੰਘ, ਗੁਰਮੀਤ ਸਿੰਘ, ਪ੍ਰੇਮ ਸਿੰਘ ਕੈਪਟਨ, ਮਿੰਟੂ ਢੀਂਡਸਾ ਤੇ ਬਲਵਿੰਦਰ ਨਾਨਕਸਰ ਆਦਿ ਵੀ ਮੌਜੂਦ ਸਨ।

Advertisement

Advertisement
Author Image

sukhwinder singh

View all posts

Advertisement
Advertisement
×