For the best experience, open
https://m.punjabitribuneonline.com
on your mobile browser.
Advertisement

ਭਗਵਾਨ ਰਾਮ ਦੇ ਸਿਧਾਂਤ ਅਪਣਾਏ ਭਾਜਪਾ: ਸ਼ਾਂਤਾ ਕੁਮਾਰ

06:30 AM Mar 25, 2024 IST
ਭਗਵਾਨ ਰਾਮ ਦੇ ਸਿਧਾਂਤ ਅਪਣਾਏ ਭਾਜਪਾ  ਸ਼ਾਂਤਾ ਕੁਮਾਰ
Advertisement

ਸ਼ਿਮਲਾ, 24 ਮਾਰਚ
ਭਾਜਪਾ ਆਗੂ ਅਤੇ ਦੋ ਵਾਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਸ਼ਾਂਤਾ ਕੁਮਾਰ ਨੇ ਦੇਸ਼ ਵਿੱਚ ਸਿਆਸਤ ਦੀ ਮੌਜੂਦਾ ਸਥਿਤੀ ’ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਲਹਿਰ ਵਿੱਚ ਉਨ੍ਹਾਂ ਦੀ ਆਪਣੀ ਪਾਰਟੀ ਵੀ ਰੁੜ੍ਹ ਗਈ ਹੈ। ਉਨ੍ਹਾਂ ਹਾਲ ਹੀ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਅਸੀਂ ਰਾਮ ਮੰਦਿਰ ਬਣਾ ਲਿਆ ਪਰ ਸਿਰਫ਼ ਰਾਮ ਮੰਦਿਰ ਦਾ ਨਿਰਮਾਣ ਸਾਡੀ ਮਦਦ ਨਹੀਂ ਕਰੇਗਾ, ਸਾਨੂੰ ਭਗਵਾਨ ਰਾਮ ਦੇ ਸਿਧਾਤਾਂ ਨੂੰ ਵੀ ਅਪਣਾਉਣਾ ਪਵੇਗਾ।’’ ਸ਼ਾਂਤਾ ਕੁਮਾਰ ਦਾ ਇਹ ਬਿਆਨ ਹਾਲ ਹੀ ਵਿੱਚ ਸੂਬੇ ਵਿੱਚ ਹੋਈ ਸਿਆਸੀ ਗੜਬੜ ਦੇ ਮੱਦੇਨਜ਼ਰ ਆਇਆ ਹੈ। ਉਨ੍ਹਾਂ ਕਿਹਾ, ‘‘ਮੈਂ ਹੈਰਾਨ ਹਾਂ। ਗੁਲਾਮ ਭਾਰਤ ਦੀ ਸਿਆਸਤ ਦੇਸ਼ ਵਾਸਤੇ ਸੀ ਪਰ ਆਜ਼ਾਦ ਭਾਰਤ ਦੀ ਸਿਆਸਤ ਕੁਰਸੀ ਲਈ ਹੈ। ਅਤੇ ਮੈਨੂੰ ਦੁੱਖ ਹੈ ਕਿ ਮੇਰੀ ਪਾਰਟੀ ਵੀ ਇਸ ਲਹਿਰ ਵਿੱਚ ਰੁੜ੍ਹ ਚੁੱਕੀ ਹੈ।’’ ਉਨ੍ਹਾਂ ਕਿਹਾ, ‘‘ਸਿਧਾਂਤਾਂ ਦੀ ਸਿਆਸਤ ਸਮੇਂ ਦੀ ਲੋੜ ਹੈ ਅਤੇ ਮੈਂ ਇਹ ਪ੍ਰਾਰਥਨਾ ਕਰਦਾ ਹਾਂ ਕਿ ਮੇਰੇ ਦੇਸ਼ ਦੇ ਆਗੂ ਆਪਣੀਆਂ ਕਦਰਾਂ-ਕੀਮਤਾਂ ਦਾ ਮੁੱਲ ਪਾਉਣ।’’ -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×