For the best experience, open
https://m.punjabitribuneonline.com
on your mobile browser.
Advertisement

ਪਾਰਕ ਵਿੱਚ ਸੈਰ ਕਰਦੇ ਲੋਕਾਂ ਨੂੰ ਮਿਲੇ ਬਿੱਟੂ

08:17 AM May 02, 2024 IST
ਪਾਰਕ ਵਿੱਚ ਸੈਰ ਕਰਦੇ ਲੋਕਾਂ ਨੂੰ ਮਿਲੇ ਬਿੱਟੂ
ਲੁਧਿਆਣਾ ਦੇ ਰੋਜ਼ ਗਾਰਡਨ ਵਿੱਚ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਰਵਨੀਤ ਬਿੱਟੂ।
Advertisement

ਗਗਦਨਪੀ ਅਰੋੜਾ
ਲੁਧਿਆਣਾ, 1 ਮਈ
ਲੋਕ ਸਭਾ ਚੋਣਾਂ ਲਈ ਵੱਖ-ਵੱਖ ਸਿਆਸੀ ਧਿਰਾਂ ਦੇ ਉਮੀਦਵਾਰਾਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਭਾਜਪਾ ਦੇ ਉਮੀਦਵਰ ਰਵਨੀਤ ਬਿੱਟੂ ਨੇ ਜਿੱਥੇ ਚੋਣ ਪ੍ਰਚਾਰ ਲਈ ਆਪਣਾ ਸਾਰਾ ਜ਼ੋਰ ਸ਼ਹਿਰੀ ਹਲਕਿਆਂ ਵਿੱਚ ਲਾਇਆ ਹੋਇਆ ਹੈ। ਉਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਪੇਂਡੂ ਹਲਕਿਆਂ ਜ਼ੋਰ ਅਜਮਾਇਸ਼ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਵੱਲੋਂ ਵੀ ਸ਼ਹਿਰੀ ਤੇ ਪੇਂਡੂ ਹਲਕਿਆਂ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।
ਅੱਜ ਰਵਨੀਤ ਬਿੱਟੂ ਨੇ ਰੋਜ਼ ਗਾਰਡਨ ਵਿੱਚ ਸੈਰ ਕਰਨ ਵਾਲਿਆਂ ਨਾਲ ਚੋਣਾਂ ਬਾਰੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਸਵੇਰੇ ਦੀ ਸੈਰ ਕਰਨ ਦੇ ਨਾਲ ਚਾਹ ਪੀਤੀ ਤੇ ਯੋਗ ਕੀਤਾ। ਬਿੱਟੂ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਸ਼ਾਨਦਾਰ ਪ੍ਰਧਾਨ ਮੰਤਰੀ ਦੀ ਚੋਣ ਹੋਵੇਗੀ ਤੇ ਨਰਿੰਦਰ ਮੋਦੀ ਤੋਂ ਵਧੀਆ ਹੋਰ ਕੋਈ ਵਿਅਕਤੀ ਨਹੀਂ ਹੋ ਸਕਦਾ।
ਬਿੱਟੂ ਨੇ ਲੋਕਾਂ ਨੂੰ ਕਿਹਾ, ‘‘ਪਹਿਲਾਂ ਵੀ ਤੁਸੀਂ ਮੈਨੂੰ ਜਿਤਾ ਕੇ ਸੰਸਦ ਵਿੱਚ ਭੇਜਿਆ ਸੀ ਪਰ ਭਾਈਵਾਲ ਸਰਕਾਰ ਨਾ ਹੋਣ ਕਾਰਨ ਮੈਨੂੰ ਫੰਡ ਨਹੀਂ ਮਿਲੇ ਤੇ ਹਲਕੇ ਦੇ ਕੰਮ ਅਧੂਰੇ ਰਹਿ ਗਏ’’। ਇਸ ਮੌਕੇ ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਦੇਸ਼ ਵਿੱਚ ਭਾਜਪਾ ਦੀ ਸਰਕਾਰ ਬਣਾਓ ਤਾਂ ਜੋ ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਦਾ ਰਸਤਾ ਪੱਧਰਾ ਕੀਤਾ ਜਾ ਸਕੇ।

Advertisement

ਅਸ਼ੋਕ ਪਰਾਸ਼ਰ ਪੱਪੀ ਵੱਲੋਂ ਪੇਂਡੂ ਹਲਕਿਆਂ ਵਿੱਚ ਚੋਣ ਪ੍ਰਚਾਰ ਤੇਜ਼

‘ਆਪ’ ਦੇ ਅਸ਼ੋਕ ਪਰਾਸ਼ਰ ਪੱਪੀ ਨੇ ਅੱਜ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ, ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ, ਹਲਕਾ ਦੱਖਣੀ ਤੋਂ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਅਤੇ ਅਮਨਦੀਪ ਸਿੰਘ ਮੋਹੀ ਦੀ ਅਗਵਾਈ ਵਿੱਚ ਚੋਣ ਪ੍ਰਚਾਰ ਕੀਤਾ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਰ ਵਰਗ ਦਾ ਖਿਆਲ ਰੱਖਿਆ ਹੈ। ਉਹ ਕਿਸਾਨਾਂ ਦੇ ਨਾਲ ਵੀ ਖੜ੍ਹੀ ਹੈ। ਚਾਹੇ ਕਿਸਾਨ ਅੰਦੋਲਨ ਹੋਵੇ ਜਾਂ ਫਿਰ ਕੁਦਰਤੀ ਆਫਤ ਆਈ ਹੋਵੇ। ਸਮੇਂ ਰਹਿੰਦਿਆਂ ਬਣਦਾ ਮੁਆਵਜ਼ਾ ਦਿੱਤਾ ਗਿਆ ਹੈ।

Advertisement
Author Image

sukhwinder singh

View all posts

Advertisement
Advertisement
×