ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਨਮ ਅਧਿਕਾਰ ਨਾਗਰਿਕਤਾ ਗੁਲਾਮਾਂ ਦੇ ਬੱਚਿਆਂ ਲਈ ਸੀ, ਦੁਨੀਆ ਨੂੰ ਅਮਰੀਕਾ ਵਿੱਚ ਇਕੱਠਾ ਕਰਨ ਲਈ ਨਹੀਂ: ਟਰੰਪ

09:13 AM Jan 31, 2025 IST
featuredImage featuredImage

ਵਾਸ਼ਿੰਗਟਨ, 31 ਜਨਵਰੀ

Advertisement

ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਜਨਮ ਅਧਿਕਾਰ ਨਾਗਰਿਕਤਾ ਮੁੱਖ ਤੌਰ ’ਤੇ ਗੁਲਾਮਾਂ ਦੇ ਬੱਚਿਆਂ ਲਈ ਹੈ, ਨਾ ਕਿ ਪੂਰੀ ਦੁਨੀਆ ਲਈ ਅਮਰੀਕਾ ਵਿੱਚ ਆਉਣ ਅਤੇ ਇਕੱਠ ਕਰਨ ਲਈ। ਕਾਰਜਕਾਲ ਸੰਭਾਲਣ ਮੌਕੇ ਟਰੰਪ ਨੇ ਜਨਮ ਅਧਿਕਾਰ ਨਾਗਰਿਕਤਾ ਦੇ ਵਿਰੁੱਧ ਇੱਕ ਕਾਰਜਕਾਰੀ ਆਦੇਸ਼ ਜਾਰੀ ਕੀਤਾ ਸੀ, ਜਿਸ ਨੂੰ ਅਗਲੇ ਦਿਨ ਸੀਏਟਲ ਦੀ ਇੱਕ ਸੰਘੀ ਅਦਾਲਤ ਨੇ ਰੱਦ ਕਰ ਦਿੱਤਾ।
ਟਰੰਪ ਨੇ ਕਿਹਾ ਹੈ ਕਿ ਉਹ ਇਸ ਦੇ ਖ਼ਿਲਾਫ਼ ਅਪੀਲ ਕਰਨਗੇ। ਵੀਰਵਾਰ ਨੂੰ ਉਸਨੇ ਵਿਸ਼ਵਾਸ ਪ੍ਰਗਟਾਇਆ ਕਿ ਸੁਪਰੀਮ ਕੋਰਟ ਉਸਦੇ ਹੱਕ ਵਿੱਚ ਫੈਸਲਾ ਕਰੇਗੀ।

ਟਰੰਪ ਨੇ ਵ੍ਹਾਈਟ ਹਾਊਸ ਦੇ ਓਵਲ ਦਫਤਰ ਵਿੱਚ ਪੱਤਰਕਾਰਾਂ ਨੂੰ ਕਿਹਾ, “ਜਨਮ ਅਧਿਕਾਰ ਨਾਗਰਿਕਤਾ ਬਾਰੇ ਜੇ ਤੁਸੀਂ ਇਸ ਨੂੰ ਪਾਸ ਕਰਨ ਅਤੇ ਬਣਾਏ ਜਾਣ ਵੇਲੇ ਪਿੱਛੇ ਮੁੜ ਕੇ ਵੇਖਦੇ ਹੋ, ਤਾਂ ਇਹ ਗੁਲਾਮਾਂ ਦੇ ਬੱਚਿਆਂ ਲਈ ਸੀ। ਇਸ ਦਾ ਮਤਲਬ ਇਹ ਨਹੀਂ ਸੀ ਕਿ ਸਾਰੀ ਦੁਨੀਆ ਅੰਦਰ ਆ ਕੇ ਸੰਯੁਕਤ ਰਾਜ ਅਮਰੀਕਾ ਵਿੱਚ ਇਕੱਠੀ ਹੋ ਜਾਵੇ।”

Advertisement

ਇਸ ਹਫਤੇ ਦੇ ਸ਼ੁਰੂ ਵਿੱਚ ਰਿਪਬਲਿਕਨ ਸੈਨੇਟਰਾਂ ਦੇ ਇੱਕ ਸਮੂਹ ਨੇ ਅਸਥਾਈ ਵੀਜ਼ਾ 'ਤੇ ਗੈਰ-ਕਾਨੂੰਨੀ ਪ੍ਰਵਾਸੀਆਂ ਅਤੇ ਗੈਰ-ਪ੍ਰਵਾਸੀਆਂ ਦੇ ਬੱਚਿਆਂ ਨੂੰ ਜਨਮ ਅਧਿਕਾਰ ਨਾਗਰਿਕਤਾ ’ਤੇ ਪਾਬੰਦੀ ਲਗਾਉਣ ਲਈ ਅਮਰੀਕੀ ਸੈਨੇਟ ਵਿੱਚ ਇੱਕ ਬਿੱਲ ਪੇਸ਼ ਕੀਤਾ।
ਸੈਂਟਰ ਫਾਰ ਇਮੀਗ੍ਰੇਸ਼ਨ ਸਟੱਡੀਜ਼ ਦਾ ਅੰਦਾਜ਼ਾ ਹੈ ਕਿ 2023 ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਦੇ 2,25,000 ਤੋਂ 2,50,000 ਬੱਚਿਆ ਦੇ ਜਨਮ ਹੋਏ, ਜੋ ਕਿ ਅਮਰੀਕਾ ਵਿੱਚ ਜਨਮਾਂ ਦਾ ਸੱਤ ਪ੍ਰਤੀਸ਼ਤ ਦੇ ਕਰੀਬ ਹੈ। 2025 ਦਾ ਜਨਮ ਅਧਿਕਾਰ ਨਾਗਰਿਕਤਾ ਕਾਨੂੰਨ ਇਹ ਨਿਸ਼ਚਿਤ ਕਰਦਾ ਹੈ ਕਿ ਕੌਣ ਸੰਯੁਕਤ ਰਾਜ ਵਿੱਚ ਆਪਣੇ ਜਨਮ ਦੇ ਆਧਾਰ ’ਤੇ ਨਾਗਰਿਕਤਾ ਪ੍ਰਾਪਤ ਕਰ ਸਕਦਾ ਹੈ। ਪੀਟੀਆਈ

Advertisement
Tags :
americaAmerica NewsDonald TrumpTrump Administration