ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਜੈ ਦੇਵਗਨ ਤੇ ਕਾਜੋਲ ਵੱਲੋਂ ਧੀ ਨਿਆਸਾ ਨੂੰ ਜਨਮ ਦਿਨ ਦੀਆਂ ਵਧਾਈਆਂ

08:25 AM Apr 21, 2024 IST

ਮੁੰਬਈ: ਅਜੈ ਦੇਵਗਨ ਤੇ ਕਾਜੋਲ ਦੀ ਧੀ ਨਿਆਸਾ ਦੇਵਗਨ ਅੱਜ 21 ਵਰ੍ਹਿਆਂ ਦੀ ਹੋ ਗਈ ਹੈ। ਅਦਾਕਾਰ ਜੋੜੀ ਨੇ ਆਪਣੀ ਧੀ ਨੂੰ ਸੋਸ਼ਲ ਮੀਡੀਆ ’ਤੇ ਜਨਮ ਦਿਨ ਸ਼ੁਭਕਾਮਨਾਵਾਂ ਦਿੱਤੀਆਂ ਹਨ। ਕਾਜੋਲ ਨੇ ਨਿਆਸਾ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਇੱਕ ਪਿਆਰਾ ਜਿਹਾ ਸੰਦੇਸ਼ ਵੀ ਸਾਂਝਾ ਕੀਤਾ ਹੈ। ਇਨ੍ਹਾਂ ਤਸਵੀਰਾਂ ’ਚ ਉਹ ਝੂਲੇ ’ਤੇ ਬੈਠੀ ਹੈ ਅਤੇ ਆਪਣੇ ਕੁੱਤੇ ਨਾਲ ਖੇਡ ਰਹੀ ਹੈ। ਕਾਜੋਲ ਨੇ ਆਖਿਆ,‘‘21ਵੇਂ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਮੇਰੀ ਪਿਆਰੀ ਧੀ.. ਤੁਸੀਂ ਜ਼ਿੰਦਗੀ ਭਰ ਇਸੇ ਤਰ੍ਹਾਂ ਮੁਸਕਰਾਉਂਦੇ ਰਹੋ ਤੇ ਖੁਸ਼ ਰਹੋ। ਤੁਹਾਨੂੰ ਹਮੇਸ਼ਾ ਬਹੁਤ ਪਿਆਰ ਕੀਤਾ ਹੈ ਤੇ ਇਸੇ ਤਰ੍ਹਾਂ ਕਰਦੀ ਰਹਾਂਗੀ। ਤੁਹਾਨੂੰ ਢੇਰ ਸਾਰਾ ਪਿਆਰ।’’ ਅਜੈ ਦੇਵਗਨ ਨੇ ਵੀ ਇੰਸਟਾਗ੍ਰਾਮ ’ਤੇ ਆਪਣੀ ਧੀ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਉਸ ਨੇ ਆਖਿਆ,‘‘ਜਨਮ ਦਿਨ ਦੀਆਂ ਮੁਬਾਰਕਾਂ ਮੇਰੀ ਬੱਚੀ। ਮੈਂ ਦੁਆ ਕਰਦਾ ਹਾਂ ਕਿ ਇਸ ਜਨਮ ਦਿਨ ’ਤੇ ਤੁਹਾਡੀਆਂ ਸਾਰੀਆਂ ਇਛਾਵਾਂ ਪੂਰੀਆਂ ਹੋਣ। ਤੁਹਾਨੂੰ ਹਮੇਸ਼ਾ ਬਹੁਤ ਸਾਰਾ ਪਿਆਰ।’’ ਜਾਣਕਾਰੀ ਅਨੁਸਾਰ ਅਜੈ ਦੇਵਗਨ ਤੇ ਕਾਜੋਲ ਦਾ ਵਿਆਹ ਫਰਵਰੀ 1999 ਵਿੱਚ ਹੋਇਆ ਸੀ। ਇਨ੍ਹਾਂ ਦੇ ਦੋ ਬੱਚੇ ਹਨ, ਧੀ ਨਿਆਸਾ ਤੇ ਪੁੱਤਰ ਯੁੱਗ। -ਆਈਏਐੱਨਐੱਸ

Advertisement

Advertisement
Advertisement