ਬਰਮਿੰਘਮ ਟੈਸਟ: ਭਾਰਤ ਨੇ ਇੰਗਲੈਂਡ ਨੂੰ 336 ਦੌੜਾਂ ਨਾਲ ਹਰਾਇਆ, ਪੰਜ ਮੈਚਾਂ ਦੀ ਲੜੀ 1-1 ਨਾਲ ਬਰਾਬਰ
10:01 PM Jul 06, 2025 IST
Advertisement
ਬਰਮਿੰਘਮ, 6 ਜੁਲਾਈ
Advertisement
ਭਾਰਤ ਨੇ ਮੇਜ਼ਬਾਨ ਇੰਗਲੈਂਡ ਨੂੰ ਬਰਮਿੰਘਮ ਵਿੱਚ ਖੇਡੇ ਦੂਜੇ ਕ਼ਿਕਟ ਟੈਸਟ ਮੈਚ ਵਿਚ 336 ਦੌੜਾਂ ਨਾਲ ਹਰਾ ਦਿੱਤਾ ਹੈ। ਭਾਰਤ ਦੀ ਬਰਮਿੰਘਮ ਦੇ ਮੈਦਾਨ ’ਤੇ ਪਹਿਲੀ ਟੈਸਟ ਜਿੱਤ ਹੈ। ਭਾਰਤ ਲਈ ਆਕਾਸ਼ਦੀਪ ਨੇ ਪੂਰੇ ਮੈਚ ਵਿਚ 10 ਵਿਕਟਾਂ ਲਈਆਂ। ਆਕਾਸ਼ਦੀਪ ਨੇ ਪਹਿਲੀ ਪਾਰੀ ਵਿਚ 88 ਦੌੜਾਂ ਬਦਲੇ 4 ਤੇ ਦੂਜੀ ਪਾਰੀ ਵਿਚ 99 ਦੌੜਾਂ ਬਦਲੇ 6 ਵਿਕਟ ਲਏ। ਇੰਗਲੈਂਡ ਦੀ ਟੀਮ ਦੂਜੀ ਪਾਰੀ ਵਿਚ ਜਿੱਤ ਲਈ ਮਿਲੇ 607 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 271 ’ਤੇ ਆਊਟ ਹੋ ਗਈ। ਕਪਤਾਨ ਸ਼ੁਭਮਨ ਗਿੱਲ ਨੂੰ ਪਲੇਅਰ ਆਫ ਦਿ ਮੈਚ ਐਲਾਨਿਆ ਗਿਆਾ।
ਚੇਤਨ ਸ਼ਰਮਾ ਮਗਰੋਂ ਆਕਾਸ਼ਦੀਪ ਦੂਜਾ ਭਾਰਤੀ ਗੇਂਦਬਾਜ਼ ਹੈ, ਜਿਸ ਨੇ ਇੰਗਲੈਂਡ ਵਿੱਚ ਇੱਕ ਟੈਸਟ ਮੈਚ ’ਚ 10 ਵਿਕਟਾਂ ਲਈਆਂ ਹਨ। -ਪੀਟੀਆਈ
ਸੰਖੇਪ ਸਕੋਰ:
ਭਾਰਤ
ਪਹਿਲੀ ਪਾਰੀ: 587
ਦੂਜੀ ਪਾਰੀ: 427/6 ਪਾਰੀ ਐਲਾਨੀ
ਇੰਗਲੈਂਡ:
ਪਹਿਲੀ ਪਾਰੀ: 407
ਦੂਜੀ ਪਾਰੀ: 271
Advertisement
Advertisement
Advertisement