ਬਿਪਾਸ਼ਾ ਨੇ ਧੀ ਨਾਲ ਸਾਂਝੀ ਕੀਤੀ ਵੀਡੀਓ
ਮੁੰਬਈ: ਅਦਾਕਾਰਾ ਬਿਪਾਸ਼ਾ ਬਾਸੂ ਨੇ ਆਪਣੀ ਧੀ ਦੇਵੀ ਬਾਸੂ ਸਿੰਘ ਗਰੋਵਰ ਨਾਲ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਉਸ ਨੇ ਵੀਡੀਓ ਦੀ ਕੈਪਸ਼ਨ ਵਿੱੱਚ ਲਿਖਿਆ, ‘ਐਤਵਾਰ ਦੀ ਕੁਸ਼ਤੀ ਮੇਰੀ ਦੁਸ਼ਟੂ ਮਿਸ਼ਟੀ ਦੇਵੀ ਨਾਲ।’ ਵੀਡੀਓ ਵਿੱਚ ਦੇਵੀ ਆਪਣੀ ਮਾਂ ਨਾਲ ਬੈੱਡ ’ਤੇ ਖੇਡਦੀ ਨਜ਼ਰ ਆ ਰਹੀ ਹੈ। ਉਹ ਆਪਣੀ ਮਾਂ ਦਾ ਨੱਕ ਦਬਾ ਰਹੀ ਸੀ ਅਤੇ ਉਸ ਦੇ ਵਾਲ ਖਿੱਚ ਰਹੀ ਸੀ, ਜਦੋਂਕਿ ਬਿਪਾਸ਼ਾ ਚੀਕਦੀ ਹੋਈ ਦਿਖਾਈ ਦੇ ਰਹੀ ਸੀ। ਇੰਸਟਾਗ੍ਰਾਮ ’ਤੇ ਇੱਕ ਹੋਰ ਵੀਡੀਓ ਵਿੱਚ ਬੱਚੀ ਸ਼ਾਨਦਾਰ ਕੱਪੜੇ ਪਹਨਿੀ ਦਿਖਾਈ ਦੇ ਰਹੀ ਹੈ। ਤਸਵੀਰ ਦੀ ਕੈਪਸ਼ਨ ਵਿੱਚ ਬਿਪਾਸ਼ਾ ਲਿਖਿਆ ਹੈ, “ਮੇਰੀ ਨੰਨ੍ਹੀ ਫੈਸ਼ਨਿਸਟਾ। ਬਿਪਾਸ਼ਾ ਅਤੇ ਕਰਨ ਸਿੰਘ ਗਰੋਵਰ ਦੇ ਵਿਆਹ ਤੋਂ ਛੇ ਵਰ੍ਹੇ ਬਾਅਦ ਪਿਛਲੇ ਸਾਲ 12 ਨਵੰਬਰ ਨੂੰ ਉਨ੍ਹਾਂ ਦੇ ਘਰ ਬੱਚੀ ਨੇ ਜਨਮ ਲਿਆ ਸੀ। ਜਾਣਕਾਰੀ ਅਨੁਸਾਰ ਕਰਨ ਗਰੋਵਰ ਅਗਲੀ ਵਾਰ ਨਿਰਦੇਸ਼ਕ ਸਿਧਾਰਥ ਆਨੰਦ ਦੀ ਆਉਣ ਵਾਲੀ ਫ਼ਿਲਮ ‘ਫਾਈਟਰ’ ਵਿੱਚ ਰਿਤਿਕ ਰੋਸ਼ਨ, ਦੀਪਿਕਾ ਪਾਦੂਕੋਣ ਅਤੇ ਅਨਿਲ ਕਪੂਰ ਨਾਲ ਨਜ਼ਰ ਆਵੇਗਾ। ਫ਼ਿਲਮ ਅਗਲੇ ਸਾਲ 25 ਜਨਵਰੀ ਨੂੰ ਸਨਿੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। -ਏਐੱਨਆਈ