For the best experience, open
https://m.punjabitribuneonline.com
on your mobile browser.
Advertisement

ਬਿਪਾਸ਼ਾ ਬਾਸੂ ਨੇ ਸੋਸ਼ਲ ਮੀਡੀਆ ’ਤੇ ਦਿਖਾਈ ਧੀ ਦੀ ਝਲਕ

07:18 AM Mar 14, 2024 IST
ਬਿਪਾਸ਼ਾ ਬਾਸੂ ਨੇ ਸੋਸ਼ਲ ਮੀਡੀਆ ’ਤੇ ਦਿਖਾਈ ਧੀ ਦੀ ਝਲਕ
Advertisement

ਮੁੰਬਈ: ਅਦਾਕਾਰਾ ਬਿਪਾਸ਼ਾ ਬਾਸੂ ਦੀ ਧੀ ਮਿਸ਼ਟੀ ਦੇਵੀ ਅੱਜ ਸੋਲਾਂ ਮਹੀਨਿਆਂ ਦੀ ਹੋ ਗਈ ਹੈ। ਅਦਾਕਾਰਾ ਨੇ ਅੱਜ ਸੋਸ਼ਲ ਮੀਡੀਆ ’ਤੇ ਆਪਣੀ ਧੀ ਦੀ ਝਲਕ ਸਾਂਝੀ ਕੀਤੀ ਹੈ। ਬਿਪਾਸ਼ਾ ਨੇ ਸੋਸ਼ਲ ਮੀਡੀਆ ’ਤੇ ਆਪਣੇ ਚਾਹੁਣ ਵਾਲਿਆਂ ਨਾਲ ਧੀ ਦੀ ਵੀਡੀਓ ਸਾਂਝੀ ਕਰਦਿਆਂ ਬੁਰੀ ਨਜ਼ਰ ਤੋਂ ਬਚਾਉਣ ਵਾਲਾ ਇਮੋਜੀ ਵੀ ਸਾਂਝਾ ਕੀਤਾ ਹੈ। ਵੀਡੀਓ ਵਿੱਚ ਬਿਪਾਸ਼ਾ ਦੀ ਧੀ ਖੁਸ਼ੀ-ਖੁਸ਼ੀ ਖਿੜਕੀ ਤੋਂ ਬਾਹਰ ਦੇਖਦੀ ਅਤੇ ਇੱਧਰ-ਉਧਰ ਘੁੰਮਦੀ ਨਜ਼ਰ ਆ ਰਹੀ ਹੈ। ਬੱਚੀ ਦੇ ਵਾਲਾਂ ਦਾ ਸਟਾਈਲ ਵੀ ਦੇਖਣ ਵਾਲਾ ਹੈ। ਬਿਪਾਸ਼ਾ ਨੇ ਆਪਣੀ ਧੀ ਦਾ ਹੇਅਰਸਟਾਈਲ ਬਣਾਉਂਦਿਆਂ ਉਸ ਦੇ ਕੱਪੜੇ ਨਾਲ ਮੇਲ ਖਾਂਦੇ ਲਾਲ-ਗੁਲਾਬੀ ਚਮਕੀਲੇ ਕਲਿੱਪ ਵੀ ਲਾਏ ਹਨ। ਬਿਪਾਸ਼ਾ ਨੇ ਆਖਿਆ,‘ ਦੇਵੀ ਅੱਜ 16 ਮਹੀਨਿਆਂ ਦੀ ਹੋ ਗਈ ਹੈ।’ ਜ਼ਿਕਰਯੋਗ ਹੈ ਕਿ ਅਦਾਕਾਰਾ ਬਿਪਾਸ਼ਾ ਆਪਣੀ ਧੀ ਨਾਲ ਬਿਤਾਏ ਪਲ ਅਕਸਰ ਸੋਸ਼ਲ ਮੀਡੀਆ ’ਤੇ ਸਾਂਝਾ ਕਰਦੀ ਰਹਿੰਦੀ ਹੈ। ਬਿਪਾਸ਼ਾ ਅਤੇ ਕਰਨ ਦੀ ਪਹਿਲੀ ਮੁਲਾਕਾਤ 2015 ਵਿੱਚ ਭੂਸ਼ਣ ਪਟੇਲ ਦੀ ਫ਼ਿਲਮ ‘ਅਲੋਨ’ ਦੇ ਸੈੱਟ ’ਤੇ ਹੋਈ ਸੀ। ਇੱਕ ਸਾਲ ਮਗਰੋਂ ਉਨ੍ਹਾਂ ਅਪਰੈਲ 2016 ਵਿੱਚ ਵਿਆਹ ਕਰਵਾ ਲਿਆ ਸੀ। ਬਿਪਾਸ਼ਾ ਨੇ ਫ਼ਿਲਮ ‘ਅਜਨਬੀ’ ਨਾਲ ਸਿਨੇ ਜਗਤ ਵਿੱਚ ਪੈਰ ਧਰਿਆ ਸੀ। ਉਹ ਵਿਕਰਮ ਭੱਟ ਦੀ ਫ਼ਿਲਮ ‘ਰਾਜ਼’ ਨਾਲ ਕਾਫ਼ੀ ਪ੍ਰਸਿੱਧ ਹੋਈ ਸੀ। ਉਸ ਨੇ ਫ਼ਿਲਮ ‘ਜਿਸਮ’, ‘ਨੋ ਐਂਟਰੀ’, ‘ਧੂਮ 2’, ਅਤੇ ‘ਫਿਰ ਹੇਰਾਫੇਰੀ’ ਆਦਿ ਵਿੱਚ ਅਦਾਕਾਰੀ ਕਰਕੇ ਆਪਣੀ ਵੱਖਰੀ ਪਛਾਣ ਬਣਾਈ ਹੈ। -ਏਐੱਨਆਈ

Advertisement

Advertisement
Author Image

joginder kumar

View all posts

Advertisement
Advertisement
×