ਬਿਪਾਸ਼ਾ ਬਾਸੂ ਨੇ ਮਾਲਦੀਵ ਬੀਚ ’ਤੇ ਚਾਹ ਦਾ ਆਨੰਦ ਮਾਣਿਆ
ਮੁੰਬਈ:
ਬੌਲੀਵੁਡ ਅਦਾਕਾਰਾ ਬਿਪਾਸ਼ਾ ਬਾਸੂ ਆਪਣੇ ਪਰਿਵਾਰ ਨਾਲ ਮਾਲਦੀਵ ਵਿੱਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਉਸ ਨੇ ਅੱਜ ਬੀਚ ’ਤੇ ਚਾਹ ਪੀਂਦਿਆਂ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ, ਇਸ ਦੇ ਨਾਲ ਹੀ ਬਿਪਾਸ਼ਾ ਨੇ ਆਪਣੇ ਪਰਿਵਾਰ ਦੀ ਵੀਡੀਓ ਵੀ ਅਪਲੋਡ ਕੀਤੀ ਹੈ। ਬਿਪਾਸ਼ਾ ਵੱਲੋਂ ਇੰਸਟਾਗ੍ਰਾਮ ’ਤੇ ਪਾਈ ਪੋਸਟ ਵਿੱਚ ਅਦਾਕਾਰਾ ਚਾਹ ਦਾ ਕੱਪ ਫੜੀ ਨਜ਼ਰ ਆ ਰਹੀ ਹੈ ਅਤੇ ਉਸ ਪਿੱਛੇ ਨੀਲਾ ਸਮੁੰਦਰ ਅਤੇ ਚਮਕਦਾਰ ਨੀਲਾ ਅਸਮਾਨ ਤਸਵੀਰ ਨੂੰ ਹੋਰ ਖੂਬਸੂਰਤ ਬਣਾ ਰਿਹਾ ਹੈ। ਇਸ ਤੋਂ ਇਲਾਵਾ ਇਸ ਦੀ ਵੀਡੀਓ ਵਿੱਚ ਉਹ ਕਹਿ ਰਹੀ ਹੈ, ‘ਸ਼ੁਭ ਸਵੇਰ, ਸ਼ਾਨਦਾਰ ਦਿਨ, ਬਹੁਤ ਸੁੰਦਰ।’ ਉਸ ਨੇ ਆਪਣੇ ਪਤੀ ਕਰਨ ਸਿੰਘ ਗਰੋਵਰ ਨਾਲ ਵੀਡੀਓ ਵੀ ਸਾਂਝਾ ਕੀਤਾ ਸੀ। ਇਸ ਦੀ ਕਲਿੱਪ ’ਤੇ ‘ਡੇਟ ਨਾਈਟ’ ਲਿਖਿਆ ਹੋਇਆ ਸੀ ਜਿਸ ਪਿੱਛੇ ਫਿਲਮ ‘ਗਹਿਰਾਈਆਂ’ ਦਾ ਗੀਤ ‘ਡੂਬੇ’ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਬਿਪਾਸ਼ਾ ਨੇ 2016 ਵਿੱਚ ਆਪਣੇ ਪ੍ਰੇਮੀ ਕਰਨ ਸਿੰਘ ਗਰੋਵਰ ਨਾਲ ਵਿਆਹ ਕਰਵਾਇਆ ਸੀ ਤੇ ਉਨ੍ਹਾਂ ਦੇ ਘਰ ਨਵੰਬਰ 2022 ਵਿੱਚ ਧੀ ਦੇਵੀ ਨੇ ਜਨਮ ਲਿਆ ਸੀ। -ਆਈਏਐੱਨਐੱਸ