ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਾਇਓਗੈਸ ਪਲਾਂਟ: ਸਰਕਾਰ ਅਤੇ ਤਾਲਮੇਲ ਕਮੇਟੀ ਨੇ ਮਸਲੇ ਵਿਚਾਰੇ

11:38 AM Sep 21, 2024 IST
ਮੀਟਿੰਗ ਵਿੱਚ ਸ਼ਾਮਲ ਹੋਏ ਸਰਕਾਰੀ ਅਧਿਕਾਰੀ ਅਤੇ ਤਾਲਮੇਲ ਕਮੇਟੀ ਦੇ ਆਗੂ।

ਗੁਰਿੰਦਰ ਸਿੰਘ/ਸਤਵਿੰਦਰ ਬਸਰਾ
ਲੁਧਿਆਣਾ, 20 ਸਤੰਬਰ
ਪੰਜਾਬ ਭਰ ਚ ਲੱਗ ਰਹੇ ਬਾਇਓਗੈਸ ਪਲਾਂਟਾਂ ਦੇ ਵਿਰੋਧ ’ਚ ਚੱਲ ਰਹੇ ਲੰਮੇ ਅੰਦੋਲਨ ਦੇ ਦਬਾਅ ਅਧੀਨ ਬੀਤੇ ਦਿਨੀਂ ਚੰਡੀਗੜ ਵਿੱਚ ਪੰਜਾਬ ਸਰਕਾਰ ਦੇ ਚਾਰ ਮੰਤਰੀਆਂ ਨਾਲ ਹੋਈ ਮੀਟਿੰਗ ਦੌਰਾਨ ਹੋਏ ਫ਼ੈਸਲੇ ਦੇ ਮੱਦੇਨਜ਼ਰ ਅੱਜ ਇੱਕ ਮੀਟਿੰਗ ਪੀਏਯੂ ਵਿੱਚ ਹੋਈ। ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਭੇਜੇ ਅੱਧੀ ਦਰਜਨ ਮਾਹਿਰਾਂ ਨੇ ਭਾਗ ਲਿਆ। ਇਸ ਮੌਕੇ ਬਾਇਓਗੈਸ ਫੈਕਟਰੀਆਂ ਵਿਰੋਧੀ ਤਾਲਮੇਲ ਕਮੇਟੀ ਵੱਲੋਂ ਡਰੱਗ ਵਿਗਿਆਨੀ ਡਾ ਬੀ ਐਸ਼ ਅੋਲਖ, ਪ੍ਰੋ ਜਗਮੋਹਨ ਸਿੰਘ , ਡਾ ਵੀ ਕੇ ਸੈਨੀ, ਮਨਪ੍ਰੀਤ ਸਿੰਘ ਬਾਠ, ਚਰਨਜੀਤ ਸਿੰਘ ਡੱਲਾ ਤੇ ਹੋਰ ਆਗੂ ਸ਼ਾਮਲ ਹੋਏ।
ਤਾਲਮੇਲ ਕਮੇਟੀ ਦੇ ਆਗੂ ਕੰਵਲਜੀਤ ਖੰਨਾ ਨੇ ਦੱਸਿਆ ਕਿ ਮੀਟਿੰਗ ਵਿੱਚ ਸਾਰੀ ਬਹਿਸ ਇਨ੍ਹਾਂ ਗੈਸ ਪਲਾਂਟਾਂ ਨੂੰ ਸਰਕਾਰ ਵੱਲੋਂ ਕੈਂਸਰ ਪਲਾਂਟ ਐਲਾਨ ਕੇ ਇੰਨਾਂ ਦੇ ਲਾਇਸੈਂਸ ਰੱਦ ਕਰਨ ਦੇ ਮੁੱਦੇ ’ਤੇ ਕੇਂਦਰਿਤ ਰਹੀ। ਤਾਲਮੇਲ ਕਮੇਟੀ ਦੇ ਬੁਲਾਰਿਆਂ ਨੇ ਇਤਰਾਜ਼ ਕੀਤਾ ਕਿ ਪੂਰਾ ਪੰਜਾਬ ਕੈਂਸਰ ਦਾ ਘਰ ਬਣ ਚੁੱਕਾ ਹੈ ਤੇ ਬਾਕੀ ਕਸਰ ਇਹ ਫ਼ੈਕਟਰੀਆਂ ਕੱਢਣਗੀਆਂ। ਡਾ ਬੀ ਐੱਸ ਔਲਖ ਨੇ ਬਾਕਾਇਦਾ ਤੱਥਾਂ ਅਤੇ ਅੰਕੜਿਆਂ ਰਾਹੀਂ ਦੱਸਿਆ ਕਿ ਪੰਜਾਬ ’ਚ ਸਾਮਰਾਜੀ ਨਿਰਦੇਸ਼ਾਂ ਤਹਿਤ ਲਿਆਂਦਾ ਹਰਾ ਇਨਕਲਾਬ ਹੀ ਇਸ ਦੀ ਜੜ੍ਹ ਹੈ ਜਿਸ ਤਹਿਤ ਰੇਹਾਂ , ਸਪਰੇਆਂ, ਦਵਾਈਆਂ ਨੇ ਪੰਜਾਬ ਨੂੰ ਕੈਂਸਰ ਦੀ ਲਪੇਟ ’ਚ ਲਿਆ। ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਗਾਲ ਕੇ ਕੱਢੀ ਗੈਸ ’ਚੋਂ ਨਿਕਲੀ ਮਿਥੈਨ ਗੈਸ ਤੋਂ ਬਾਅਦ ਬਚੀਆਂ ਗੈਸਾਂ ਹਾਨੀਕਾਰਕ ਹਨ, ਜੋ ਅਨੇਕਾਂ ਬੀਮਾਰੀਆਂ ਦਾ ਘਰ ਬਣਦੀਆਂ ਹਨ। ਕਮੇਟੀ ਦੇ ਬੁਲਾਰਿਆਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਅਸਲ ’ਚ ਕੈਂਸਰ ਫ਼ੈਕਟਰੀਆਂ ਹਨ, ਜਿਨ੍ਹਾਂ ਨੂੰ ਕਿਸੇ ਵੀ ਹਾਲਤ ਨਹੀਂ ਲੱਗਣ ਦੇਣਾ ਚਾਹੀਦਾ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਹਾਜ਼ਰ ਹੋਏ ਮਾਹਿਰਾਂ ’ਚ ਸਰਵਜੀਤ ਸਿੰਘ ਸੂਚ, ਗੁਰਪ੍ਰੀਤ ਸਿੰਘ ਬਰਾੜ, ਡਾ. ਸ਼ਾਲਿਨੀ, ਡਾ ਸਚਿਨ ਕੁਮਾਰ ਸਮੇਤ ਇੰਟਰਨੈੱਟ ਰਾਹੀਂ ਪੰਜ ਮਾਹਿਰਾਂ ਨੇ ਬਹਿਸ ’ਚ ਭਾਗ ਲਿਆ। ਇਸ ਲੰਮੀ ਵਿਚਾਰ-ਚਰਚਾ ਤੋਂ ਬਾਅਦ ਪੰਜਾਬ ਸਰਕਾਰ ਨੇ ਹੁਣ 21 ਸਤੰਬਰ ਨੂੰ ਪੰਜਾਬ ਭਵਨ ਚੰਡੀਗੜ੍ਹ ਵਿੱਚ ਅਗਲੇ ਫ਼ੈਸਲੇ ਲਈ ਤਾਲਮੇਲ ਕਮੇਟੀ ਦੀ ਮੀਟਿੰਗ ਸੱਦ ਲਈ ਹੈ। ਕਮੇਟੀ ਵੱਲੋਂ ਮੀਟਿੰਗ ਸੁਖਦੇਵ ਸਿੰਘ ਭੂੰਦੜੀ, ਹਰਦੀਪ ਸਿੰਘ, ਕਰਮਜੀਤ ਸਿੰਘ ਸਹੋਤਾ, ਹਰਮੇਲ ਸਿੰਘ ਸਰਪੰਚ , ਮਲਵਿੰਦਰ ਸਿੰਘ ਲਵਲੀ, ਰੂਪ ਸਿੰਘ, ਗੁਰਦੀਪ ਸਿੰਘ ਤੇ ਰਾਜਕੁਮਾਰ ਭੋਗਪੁਰ ਸ਼ਾਮਲ ਸਨ।

Advertisement

Advertisement