ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਾਇਓ ਗੈਸ ਫੈਕਟਰੀ: ਧਰਨਾਕਾਰੀਆਂ ਨੇ ਫੈਕਟਰੀ ਨੂੰ ਜਾਂਦੇ ਰਾਹ ਬੰਦ ਕੀਤੇ

07:29 AM Jun 17, 2024 IST
ਬਾਇਓ ਗੈਸ ਪਲਾਂਟ ਬੰਦ ਕਰਾਉਣ ਦੀ ਮੰਗ ਨੂੰ ਲੈ ਕੇ ਧਰਨਾ ਦਿੰਦੀਆਂ ਹੋਈਆਂ ਬੀਬੀਆਂ।

ਡੀਪੀਐਸ ਬਤਰਾ
ਸਮਰਾਲਾ, 16 ਜੂਨ
ਪਿੰਡ ਮੁਸ਼ਕਾਬਾਦ ਵਿਚ ਲੱਗ ਰਹੇ ਬਾਇਓ ਗੈਸ ਪਲਾਂਟ ਖਿਲਾਫ਼ ਲੋਕ ਡਟੇ ਹੋਏ ਹਨ। ਇਸ ਮੌਕੇ ਧਰਨਾਕਾਰੀਆਂ ਨੂੰ ਜਦੋਂ ਇਨਸਾਫ਼ ਦੇ ਰਾਹ ਬੰਦ ਦਿਖੇ ਤਾਂ ਉਨ੍ਹਾਂ ਨੇ ਇਸ ਗੈਸ ਫੈਕਟਰੀ ਨੂੰ ਜਾਂਦੇ ਰਾਹ ਹੀ ਬੰਦ ਕਰ ਦਿੱਤੇ। ਇਸ ਪਲਾਂਟ ਨੂੰ ਬੰਦ ਕਰਨ ਲਈ ਦਿੱਤਾ ਜਾ ਰਿਹਾ ਧਰਨਾ 45ਵੇਂ ਦਿਨ ਵੀ ਜਾਰੀ ਰਿਹਾ। ਪਿੰਡ ਮੁਸ਼ਕਾਬਾਦ ਅਤੇ ਨਾਲ ਲੱਗਦੇ ਪਿੰਡਾਂ ਦੇ ਵਸਨੀਕਾਂ ਨੇ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ ਹੁਣ ਇਸ ਫੈਕਟਰੀ ਨੂੰ ਜਾਂਦੇ ਰਸਤੇ ਵੀ ਰੋਕ ਦਿੱਤੇ ਹਨ। ਪਿੰਡ ਮੁਸ਼ਕਬਾਦ ਦੇ ਸਾਬਕਾ ਸਰਪੰਚ ਮਾਲਵਿੰਦਰ ਸਿੰਘ ਲਵਲੀ ਨੇ ਦੱਸਿਆ ਕਿ ਪਿੰਡ ਅਖਾੜਾ, ਭੂੰਦੜੀ ਅਤੇ ਘੁੰਗਰਾਲੀ ਰਾਜਪੂਤਾਂ ਵਿਖੇ ਵੀ ਲੱਗ ਰਹੇ ਅਜਿਹੇ ਬਾਇਓ ਗੈਸ ਪਲਾਂਟਾਂ ਦੇ ਵਿਰੋਧ ਕਰਨ ਕਾਰਨ ਪਹਿਲਾਂ ਹੀ ਕੰਮ ਬੰਦ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਕਮੇਟੀ ਵੱਲੋਂ ਅੱਜ ਤੋਂ ਮੁਸ਼ਕਾਬਾਦ ਵਿਖੇ ਗੈਸ ਫੈਕਟਰੀ ਨੂੰ ਜਾਂਦੀ ਹਰ ਤਰ੍ਹਾਂ ਦੀ ਸਪਲਾਈ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਫੈਕਟਰੀ ਨੂੰ ਜਾਣ ਵਾਲੇ ਸਾਮਾਨ ਨੂੰ ਰੋਕ ਦਿੱਤਾ ਗਿਆ ਅਤੇ ਬਾਹਰੋਂ ਆਉਂਦੀ ਲੇਬਰ ਨੂੰ ਸਮਝਾ ਦਿੱਤਾ ਗਿਆ ਕਿ ਗੈਸ ਫੈਕਟਰੀ ਦੇ ਮਾਰੂ ਪ੍ਰਭਾਵ ਕਰਕੇ ਰਸਤੇ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਐਕਸ਼ਨ ਕਮੇਟੀ ਮੈਂਬਰ ਨਿਰਮਲ ਸਿੰਘ ਮੁਸ਼ਕਾਬਾਦ ਨੇ ਦੱਸਿਆ ਕਿ ਪਿੰਡ ਮੁਸ਼ਕਾਬਾਦ, ਖੀਰਨੀਆਂ ਅਤੇ ਟੱਪਰੀਆਂ ਤੋਂ ਇਲਾਵਾ ਹੋਰ ਯੂਨੀਅਨਾਂ ਦਾ ਵੱਡਾ ਇਕੱਠ ਹੋਇਆ ਹੈ। ਇਸ ਮੌਕੇ ਨਿੰਮਾ ਖੀਰਨੀਆਂ, ਹਰਮੇਲ ਸਿੰਘ ਮੇਲੀ, ਜੋਗਿੰਦਰ ਸਿੰਘ ਸੇਹ, ਹਰਜੀਤ ਸਿੰਘ ਰਾਜੀ, ਭਿੰਦਰ ਸਿੰਘ ਲੱਧੜਾ, ਬਲਵੰਤ ਸਿੰਘ ਘੁਢਾਣੀ, ਗੁਰਪ੍ਰੀਤ ਸਿੰਘ ਊਰਨਾ, ਲਛਮਣ ਸਿੰਘ ਕੂਮਕਲਾਂ, ਪਰਮਜੀਤ ਸਿੰਘ ਮਾਛੀਵਾੜਾ, ਹਰਨੇਕ ਸਿੰਘ ਗੁੱਜਰਵਾਲ, ਸੁਰਜੀਤ ਸਿੰਘ, ਆਤਮਾ ਸਿੰਘ ਕੋਟਾਲਾ, ਹਰਜਿੰਦਰ ਸਿੰਘ ਮਜ਼ਦੂਰ ਆਗੂ, ਹਰਜਿੰਦਰ ਕੌਰ, ਬਲਵਿੰਦਰ ਕੌਰ, ਸੁਰਿੰਦਰ ਕੌਰ, ਹਰਵਿੰਦਰ ਕੌਰ ਤੇ ਹੋਰ ਧਰਨਾਕਾਰੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਤੁਰੰਤ ਇਸ ਫੈਕਟਰੀ ਨੂੰ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬਾਇਓ ਗੈਸ ਫੈਕਟਰੀ ਖ਼ਿਲਾਫ਼ ਲੋਕ ਇਕਜੁਟ ਹਨ ਤੇ ਇਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਸੰਘਰਸ਼ ਤੇਜ਼ ਕਰਨਗੇ।

Advertisement

Advertisement
Advertisement