For the best experience, open
https://m.punjabitribuneonline.com
on your mobile browser.
Advertisement

ਬਿੰਦੂ ਸਿੰਘ ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਪ੍ਰਧਾਨ ਬਣੀ

07:13 AM Sep 15, 2024 IST
ਬਿੰਦੂ ਸਿੰਘ ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਪ੍ਰਧਾਨ ਬਣੀ
ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਚੰਡੀਗੜ੍ਹ ਇਕਾਈ ਦੀ ਨਵੀਂ ਚੁਣੀ ਗਈ ਟੀਮ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਸਤੰਬਰ
ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਚੰਡੀਗੜ੍ਹ ਇਕਾਈ ਦੀ ਅੱਜ ਹੋਈ ਚੋਣ ਵਿੱਚ ਬਿੰਦੂ ਸਿੰਘ ਸਰਬਸੰਮਤੀ ਨਾਲ ਯੂਨੀਅਨ ਦੀ ਪਹਿਲੀ ਮਹਿਲਾ ਪ੍ਰਧਾਨ ਚੁਣੀ ਗਈ। ਜਗਤਾਰ ਸਿੱਧੂ ਤੇ ਤਰਲੋਚਨ ਸਿੰਘ ਸਰਪ੍ਰਸਤ, ਜੈ ਸਿੰਘ ਛਿੱਬਰ ਨੂੰ ਚੇਅਰਮੈਨ ਤੇ ਬਲਵਿੰਦਰ ਸਿੰਘ ਸਿਪਰੇ ਨੂੰ ਕੋ-ਚੇਅਰਮੈਨ ਬਣਾਇਆ ਗਿਆ। ਇਸੇ ਤਰ੍ਹਾਂ ਭੁਪਿੰਦਰ ਮਲਿਕ ਨੂੰ ਸਕੱਤਰ ਜਨਰਲ, ਦਰਸ਼ਨ ਸਿੰਘ ਖੋਖਰ ਤੇ ਗੁਰਉਪਦੇਸ਼ ਭੁੱਲਰ ਨੂੰ ਸੀਨੀਅਰ ਮੀਤ ਪ੍ਰਧਾਨ, ਆਰਐੱਸ ਲਿਬਰੇਟ ਤੇ ਅਜੈਬ ਸਿੰਘ ਔਜਲਾ ਨੂੰ ਮੀਤ ਪ੍ਰਧਾਨ, ਨੰਦਪ੍ਰੀਤ ਸਿੰਘ ਤੇ ਸੰਦੀਪ ਲਾਧੂਕਾ ਨੂੰ ਸਕੱਤਰ, ਮੁਕੇਸ਼ ਅਠਵਾਲ ਨੂੰ ਸੰਗਠਨ ਸਕੱਤਰ ਅਤੇ ਆਤਿਸ਼ ਗੁਪਤਾ ਨੂੰ ਖਜ਼ਾਨਚੀ ਬਣਾਇਆ ਗਿਆ ਹੈ। ਕਾਰਜਕਾਰਨੀ ਮੈਂਬਰਾਂ ਵਿੱਚ ਸੁਖਵਿੰਦਰ ਸਿੰਘ ਸਿੱਧੂ, ਉੱਜਲ ਸਤਨਾਮ, ਕੁਲਵੰਤ ਕੌਰ, ਦਿਆ ਨੰਦ ਸ਼ਰਮਾ, ਸੁਰਜੀਤ ਸੱਤੀ, ਰਾਕੇਸ਼ ਸ਼ਰਮਾ, ਸੁਧੀਰ ਤੰਵਰ, ਨਵਦੀਪ ਛਾਬੜਾ, ਮੁਨੀਸ਼ ਕਟਾਰੀਆ, ਜਸਵਿੰਦਰ ਸਿੰਘ ਰੰਧਾਵਾ, ਹਰਬੰਸ ਸੋਢੀ, ਸਤਿੰਦਰਪਾਲ ਸਿੱਧੂ, ਗੁਰਮਿੰਦਰ ਬੱਬੂ, ਦੀਪਕ ਸ਼ਰਮਾ ਚਨਾਰਥਲ ਅਤੇ ਮਦਨਦੀਪ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਬਲਬੀਰ ਸਿੰਘ ਜੰਡੂ ਨੇ ਪੱਤਰਕਾਰਾਂ ਦੇ ਇਕਜੁੱਟ ਹੋਣ ’ਤੇ ਜ਼ੋਰ ਦਿੱਤਾ।

Advertisement

Advertisement
Advertisement
Author Image

Advertisement