ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਿੰਦਰ ਮਨੀਲਾ ਬਣੇ ਸੰਗਤਪੁਰਾ ਢੈਪਈ ਦੇ ਸਰਪੰਚ

07:16 AM Oct 16, 2024 IST
ਸਰਪੰਚ ਚੁਣੇ ਗਏ ਬਿੰਦਰ ਮਨੀਲਾ ਨਵੇਂ ਚੁਣੇ ਗਏ ਪੰਚਾਇਤ ਮੈਂਬਰਾਂ ਨਾਲ।

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 15 ਅਕਤੂਬਰ
ਪੰਚਾਇਤੀ ਚੋਣਾਂ ਲਈ ਅੱਜ ਪਈਆਂ ਵੋਟਾਂ ਮਗਰੋਂ ਗਿਣਤੀ ਕਰਕੇ ਐਲਾਨੇ ਗਏ ਨਤੀਜੇ ’ਚ ਨੇੜਲੇ ਪਿੰਡ ਸੰਗਤਪੁਰਾ ਢੈਪਈ ਤੋਂ ਗੁਰਬਿੰਦਰ ਸਿੰਘ ਬਿੰਦਰ ਮਨੀਲਾ ਨੇ ਸਰਪੰਚ ਦੀ ਚੋਣ ਜਿੱਤ ਲਈ ਹੈ। ਸਰਪੰਚ ਲਈ ਪਿੰਡ ਵਿੱਚ 608 ਵੋਟਾਂ ਪਈਆਂ ਜਿਸ ’ਚੋਂ ਬਿੰਦਰ ਮਨੀਲਾ ਨੂੰ 488 ਵੋਟਾਂ ਮਿਲੀਆਂ ਜਦਕਿ ਵਿਰੋਧੀ ਨੂੰ 113 ਵੋਟਾਂ ਮਿਲੀਆਂ। ਕੁੱਲ ਪਈਆਂ ਵੋਟਾਂ ’ਚੋਂ ਸੱਤ ਵੋਟਾਂ ਰੱਦ ਹੋ ਗਈਆਂ।
ਜਿੱਤ ਦੇ ਐਲਾਨ ਮਗਰੋਂ ਪਿੰਡ ਵਾਸੀਆਂ ਤੇ ਹਮਾਇਤੀਆਂ ਨੇ ਬਿੰਦਰ ਮਨੀਲਾ ਦੇ ਫੁੱਲਾਂ ਦੇ ਹਾਰ ਪਾ ਕੇ ਖੁਸ਼ੀ ਮਨਾਈ ਅਤੇ ਮੂੰਹ ਮਿੱਠਾ ਕਰਵਾਇਆ। ਬਿੰਦਰ ਮਨੀਲਾ ਨੇ ਜਿੱਤ ਮਗਰੋਂ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਹਨ ਪਰ ਪਿੰਡ ਦੇ ਵਿਕਾਸ ਲਈ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰਨਗੇ। ਇਸ ਦੌਰਾਨ ਸਰਪੰਚ ਬਿੰਦਰ ਮਨੀਲਾ ਦੇ ਧੜੇ ਵੱਲੋਂ ਮਨਜੀਤ ਕੌਰ, ਗੁਰਜੀਤ ਸਿੰਘ, ਜਗਜੀਤ ਸਿੰਘ ਫ਼ੌਜੀ, ਡਾ. ਗੁਰਦੇਵ ਸਿੰਘ, ਮਨਜੀਤ ਕੌਰ, ਕਮਲਜੀਤ ਕੌਰ ਤੇ ਮਨਪ੍ਰੀਤ ਸਿੰਘ ਮੈਂਬਰ ਪੰਚਾਇਤ ਚੁਣੇ ਗਏ ਹਨ। ਇਸ ਮੌਕੇ ਸਾਬਕਾ ਵਿਧਾਇਕ ਐੱਸਆਰ ਕਲੇਰ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਤੇ ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ ਨੇ ਸਰਪੰਚ ਚੁਣਨ ’ਤੇ ਬਿੰਦਰ ਮਨੀਲਾ ਨੂੰ ਵਧਾਈ ਦਿੱਤੀ।

Advertisement

Advertisement