For the best experience, open
https://m.punjabitribuneonline.com
on your mobile browser.
Advertisement

ਐੱਮ ਸੇਵਾ ਪੋਰਟਲ ’ਤੇ ਜਲ ਸਪਲਾਈ ਤੇ ਸੀਵਰੇਜ ਦੀ ਬਿਲਿੰਗ ਸ਼ੁਰੂ

06:59 AM May 04, 2024 IST
ਐੱਮ ਸੇਵਾ ਪੋਰਟਲ ’ਤੇ ਜਲ ਸਪਲਾਈ ਤੇ ਸੀਵਰੇਜ ਦੀ ਬਿਲਿੰਗ ਸ਼ੁਰੂ
Advertisement

ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 3 ਮਈ
ਨਗਰ ਨਿਗਮ ਅੰਮ੍ਰਿਤਸਰ ਆਪਣੇ ਨਾਗਰਿਕਾਂ ਨੂੰ ਜਲ ਸਪਲਾਈ ਅਤੇ ਸੀਵਰੇਜ ਦੇ ਬਿੱਲ ਐੱਸਐੱਮਐੱਸ ਰਾਹੀਂ ਭੇਜੇਗਾ। ਹੁਣ ਸਥਾਨਕ ਸਰਕਾਰਾਂ ਪੰਜਾਬ ਨੇ ਐੱਮਸੇਵਾ ਦੇ ਨਾਂ ’ਤੇ ਆਪਣਾ ਪੋਰਟਲ ਸ਼ੁਰੂ ਕੀਤਾ ਹੈ। ਇਸ ਲਈ ਨਾਗਰਿਕਾਂ ਨੂੰ ਰਜਿਸਟਰਡ ਮੋਬਾਈਲ ਨੰਬਰ ਨਾਲ ਆਪਣੀ ਆਈਡੀ ਬਣਾਉਣੀ ਪਵੇਗੀ, ਜਿਸ ਰਾਹੀਂ ਸਥਾਨਕ ਸਰਕਾਰਾਂ ਨਾਲ ਸਬੰਧਤ ਸੇਵਾਵਾਂ ਦੀ ਕਿਸੇ ਵੀ ਕਿਸਮ ਦੀ ਅਦਾਇਗੀ ਕੀਤੀ ਜਾ ਸਕਦੀ ਹੈ। ਵਰਤਮਾਨ ’ਚ ਇਸ ਪੋਰਟਲ ’ਤੇ ਸਾਰੇ ਸਥਾਨਕ ਸਰਕਾਰਾਂ ਵਿਭਾਗਾਂ ਜਿਵੇਂ ਕਿ ਪ੍ਰਾਪਰਟੀ ਟੈਕਸ, ਈ-ਨਕਸ਼ਾ, ਟਰੇਡ ਲਾਈਸੈਂਸ, ਫਾਇਰ ਐਨ.ਓ.ਸੀ ਅਤੇ ਹੋਰ ਵਿਭਾਗਾਂ ਦਾ ਕੰਮ ਇਸ ਪੋਰਟਲ ’ਤੇ ਕੀਤਾ ਜਾ ਰਿਹਾ ਹੈ। ਅੱਜ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਜਾਰੀ ਮੀਡੀਆਂ ਰਲੀਜ਼ ਵਿੱਚ ਦੱਸਿਆ ਕਿ ਵਪਾਰਕ ਅਤੇ ਉਦਯੋਗਿਕ ਇਕਾਈਆਂ ਦੀ ਬਿਲਿੰਗ 15 ਦਿਨਾਂ ਦੇ ਅੰਦਰ-ਅੰਦਰ ਸ਼ੁਰੂ ਕਰ ਦਿੱਤੀ ਜਾਵੇਗੀ।

Advertisement

Advertisement
Author Image

sukhwinder singh

View all posts

Advertisement
Advertisement
×