For the best experience, open
https://m.punjabitribuneonline.com
on your mobile browser.
Advertisement

ਦੁਕਾਨਦਾਰਾਂ ਲਈ ਸਟੇਸ਼ਨਰੀ, ਕਿਤਾਬਾਂ ਤੇ ਵਰਦੀਆਂ ਦਾ ਬਿੱਲ ਦੇਣਾ ਲਾਜ਼ਮੀ

11:09 AM Apr 06, 2024 IST
ਦੁਕਾਨਦਾਰਾਂ ਲਈ ਸਟੇਸ਼ਨਰੀ  ਕਿਤਾਬਾਂ ਤੇ ਵਰਦੀਆਂ ਦਾ ਬਿੱਲ ਦੇਣਾ ਲਾਜ਼ਮੀ
ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀ ਸ਼ਰਾਬ ਵਿਕਰੇਤਾਵਾਂ ਨਾਲ ਮੀਟਿੰਗ ਕਰਦੇ ਹੋਏ।
Advertisement

ਕੁਲਦੀਪ ਸਿੰਘ
ਚੰਡੀਗੜ੍ਹ, 5 ਅਪਰੈਲ
ਆਬਕਾਰੀ ਅਤੇ ਕਰ ਵਿਭਾਗ ਨੇ ਯੂਟੀ ਚੰਡੀਗੜ੍ਹ ਸਿੱਖਿਆ ਵਿਭਾਗ ਦੇ ਨਾਲ ਸਾਂਝੇ ਤੌਰ ’ਤੇ ਸਟੇਸ਼ਨਰੀ, ਕਿਤਾਬਾਂ ਅਤੇ ਸਕੂਲ ਵਰਦੀਆਂ ਵੇਚਣ ਵਾਲੀਆਂ ਦੁਕਾਨਾਂ ’ਤੇ ਅਚਾਨਕ ਛਾਪਾ ਮਾਰਿਆ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਛਾਪਾ ਟੈਕਸ ਚੋਰੀ ਨੂੰ ਰੋਕਣ ਅਤੇ ਗਾਹਕਾਂ ਨੂੰ ਭੁਗਤਾਨ ਯੋਗ ਟੈਕਸ ਦੇ ਨਾਲ ਬਿੱਲ ਜਾਰੀ ਕਰਨ ਸਣੇ ਜੀਐੱਸਟੀ ਦੇ ਪ੍ਰਬੰਧਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਵੱਲ ਇੱਕ ਕਦਮ ਸੀ।
ਦੁਕਾਨਾਂ ਦੇ ਨਿਰੀਖਣ ਉਪਰੰਤ ਆਬਕਾਰੀ-ਕਰ ਵਿਭਾਗ ਨੇ ਨੌਂ ਪੁਸਤਕ ਵਿਕਰੇਤਾਵਾਂ ਅਤੇ ਯੂਨੀਫਾਰਮ ਡੀਲਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ। ਟੈਕਸਦਾਤਾਵਾਂ ਨੂੰ ਜੀਐੱਸਟੀ ਐਕਟ, 2017 ਅਨੁਸਾਰ ਚਲਾਨ ਜਾਰੀ ਕਰਨ ਦੀ ਪਾਲਣਾ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ। ਆਬਕਾਰੀ-ਕਰ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਕਿਹਾ ਕਿ ਆਬਕਾਰੀ-ਕਰ ਵਿਭਾਗ ਨੇ ਕਿਤਾਬਾਂ ਅਤੇ ਵਰਦੀ ਵੇਚਣ ਵਾਲਿਆਂ ਨੂੰ ਸਾਰੇ ਗਾਹਕਾਂ ਨੂੰ ਸਹੀ ਟੈਕਸ ਦੇ ਨਾਲ ਬਿੱਲ ਜਾਰੀ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਗਾਹਕ ਨੂੰ ਕਿਤਾਬਾਂ ਅਤੇ ਵਰਦੀ ਵਿਕਰੇਤਾ ਵੱਲੋਂ ਬਿੱਲ ਨਹੀਂ ਦਿੱਤਾ ਜਾਂਦਾ ਤਾਂ ਉਹ ਤੁਰੰਤ ਆਬਕਾਰੀ ਕਰ ਵਿਭਾਗ ਯੂਟੀ ਚੰਡੀਗੜ੍ਹ ਨੂੰ ਸੂਚਿਤ ਕਰੇ।

Advertisement

ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀਆਂ ਵੱਲੋਂ ਸ਼ਰਾਬ ਵਿਕਰੇਤਾਵਾਂ ਨਾਲ ਮੀਟਿੰਗ

ਆਬਕਾਰੀ-ਕਰ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਦੀਆਂ ਹਦਾਇਤਾਂ ’ਤੇ ਕੁਲੈਕਟਰ ਆਬਕਾਰੀ-ਕਮ ਵਧੀਕ ਆਬਕਾਰੀ ਤੇ ਕਰ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਬੌਟਲਿੰਗ ਪਲਾਂਟਾਂ ਦੇ ਮਾਲਕਾਂ ਅਤੇ ਥੋਕ ਵਿਕਰੇਤਾਵਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸ਼ਰਾਬ ਦੇ ਕਾਰੋਬਾਰ ਨੂੰ ਚਲਾਉਣ ਲਈ ਵਿਭਾਗ ਦੇ ਸਹਿਯੋਗ ਅਤੇ ਸਹੂਲਤਾਂ ਬਾਰੇ ਵਿਚਾਰ ਕੀਤਾ ਗਿਆ। ਥੋਕ ਵਿਕਰੇਤਾਵਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਵਿਭਾਗ ਉਨ੍ਹਾਂ ਦੀਆਂ ਹਰ ਪ੍ਰਕਾਰ ਦੀਆਂ ਗਤੀਵਿਧੀਆਂ ਦੀ ਨਿਰੰਤਰ ਨਿਗਰਾਨੀ ਕਰੇਗਾ ਅਤੇ ਨਿਯਮਤ ਨਿਰੀਖਣ ਕਰੇਗਾ। ਜੇਕਰ ਕੋਈ ਸ਼ਰਾਬ ਤਸਕਰੀ ਜਾਂ ਆਬਕਾਰੀ ਡਿਊਟੀ ਦੀ ਚੋਰੀ ਜਾਂ ਆਬਕਾਰੀ ਨੀਤੀ 2024-25, ਆਬਕਾਰੀ ਐਕਟ 1914 ਅਤੇ ਐੱਮ.ਸੀ.ਸੀ. ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਵਿਭਾਗ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰੇਗਾ। ਇਸ ਤੋਂ ਇਲਾਵਾ ਸ਼ਰਾਬ ਦੇ ਦੋ ਲਾਈਸੰਸੀ ਯੂਨਿਟਾਂ ਦੀ ਚੈਕਿੰਗ ਵੀ ਕੀਤੀ ਗਈ, ਜਿਸ ਦੌਰਾਨ ਬਿਨਾਂ ਪਰਮਿਟ ਅਤੇ ਹੌਲੋਗ੍ਰਾਮ ਵਾਲੀਆਂ 2400 ਬੋਤਲਾਂ ਜ਼ਬਤ ਕੀਤੀਆਂ ਗਈਆਂ।

Advertisement
Author Image

sukhwinder singh

View all posts

Advertisement
Advertisement
×