ਬੀਹਲਾ ਬਣੇ ‘ਕੌਂਸਲ ਆਫ ਡਿਪਲੋਮਾ ਇੰਜਨੀਅਰ’ ਦੇ ਸੂਬਾਈ ਚੇਅਰਮੈਨ
07:12 AM Aug 13, 2023 IST
ਪਟਿਆਲਾ: ਭਵਨ ਤੇ ਮਾਰਗ, ਜਲ ਸਰੋਤ ਵਿਭਾਗ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ’ਤੇ ਆਧਾਰਿਤ ਪੀਡਬਲਿਊਡੀ ਦੇ ਤਿੰਨਾਂ ਵਿੰਗਾਂ ਸਮੇਤ ਪੰਜਾਬ ਦੇ ਬੋਰਡਾਂ, ਕਾਰਪੋਰੇਸ਼ਨਾਂ ਤੇ ਯੂਨੀਵਰਸਿਟੀਆਂ ਨਾਲ ਸਬੰਧਤ ‘ਕੌਂਸਲ ਆਫ ਡਿਪਲੋਮਾ ਇੰਜਨੀਅਰ’ ਦੀ ਚੋਣ ਸਰਬਸੰਮਤੀ ਨਾਲ ਹੋਈ ਜਿਸ ਦੌਰਾਨ ਕਰਮਜੀਤ ਸਿੰਘ ਬੀਹਲਾ ਨੂੰ ਜਥੇਬੰਦੀ ਦਾ ਸੂਬਾਈ ਚੇਅਰਮੈਨ ਚੁਣਿਆ ਗਿਆ ਜਦਕਿ ਸੁਖਮਿੰਦਰ ਸਿੰਘ ਲਵਲੀ ਸੂਬਾ ਸਰਪ੍ਰਸਤ, ਗੁਰਪ੍ਰੀਤ ਸਿੰਘ ਪਟਿਆਲਾ ਸਕੱਤਰ ਜਨਰਲ ਅਤੇ ਚਰਨਦੀਪ ਸਿੰਘ ਚਾਹਲ ਸੂਬਾਈ ਵਿੱਤ ਸਕੱਤਰ ਬਣਾਏ ਗਏ। ਇਸ ਦੌਰਾਨ ਦਸ਼ਰਥ ਜਾਖੜ ਪ੍ਰਧਾਨ ਜਲ ਸਰੋਤ, ਗੁਰਵਿੰਦਰ ਸਿੰਘ ਫਿਰੋਜ਼ਪੁਰ ਪ੍ਰਧਾਨ ਸੀਵਰੇਜ ਬੋਰਡ, ਅਰਵਿੰਦ ਸੈਣੀ ਜਨਰਲ ਸਕੱਤਰ ਜਲ ਸਪਲਾਈ, ਗੁਰਵਿੰਦਰ ਸਿੰਘ ਭਵਨ ਤੇ ਮਾਰਗ, ਕੰਵਲਜੀਤ ਸਿੰਘ ਪ੍ਰਧਾਨ ਟਿਊਬਵੈੱਲ ਕਾਰਪੋਰੇਸ਼ਨ, ਸੁਖਜਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ, ਵਰਿੰਦਰ ਸਿੰਘ ਤਲਵੰਡੀ ਸਾਬੋ ਯੂਨੀਵਰਸਿਟੀ ਵਾਈਸ ਚੇਅਰਮੈਨ ਤੇ ਕਰਮਜੀਤ ਸਿੰਘ ਖੋਖਰ ਕੇਂਦਰੀ ਕਮੇਟੀ ਮੈਂਬਰ ਚੁਣੇ ਗਏ। -ਖੇਤਰੀ ਪ੍ਰਤੀਨਿਧ
Advertisement
Advertisement