For the best experience, open
https://m.punjabitribuneonline.com
on your mobile browser.
Advertisement

ਬਿਹਾਰ ਦਾ ਯੂਟਿਊਬਰ ਮਨੀਸ਼ ਕਸ਼ਯਪ ਭਾਜਪਾ ’ਚ ਸ਼ਾਮਲ

07:47 AM Apr 26, 2024 IST
ਬਿਹਾਰ ਦਾ ਯੂਟਿਊਬਰ ਮਨੀਸ਼ ਕਸ਼ਯਪ ਭਾਜਪਾ ’ਚ ਸ਼ਾਮਲ
ਮਨੀਸ਼ ਕਸ਼ਯਪ ਨੂੰ ਭਾਜਪਾ ’ਚ ਸ਼ਾਮਲ ਕਰਦੇ ਹੋਏ ਮਨੋਜ ਤਿਵਾੜੀ ਤੇ ਹੋਰ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 25 ਅਪਰੈਲ
ਬਿਹਾਰ ਦਾ ਯੂਟਿਊਬਰ ਮਨੀਸ਼ ਕਸ਼ਯਪ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਿਆ। ਕਸ਼ਯਪ ਨੂੰ ਤਾਮਿਲਨਾਡੂ ਵਿੱਚ ਬਿਹਾਰ ਦੇ ਪਰਵਾਸੀ ਮਜ਼ਦੂਰਾਂ ’ਤੇ ਤਸ਼ੱਦਦ ਕੀਤੇ ਜਾਣ ਦੀ ਫਰਜ਼ੀ ਵੀਡੀਓ ਪ੍ਰਸਾਰਿਤ ਕਰਨ ਦੇ ਦੋਸ਼ ਹੇਠ ਪਿਛਲੇ ਸਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਕਸ਼ਯਪ ਇਸ ਸਮੇਂ ਜ਼ਮਾਨਤ ’ਤੇ ਹੈ। ਕਸ਼ਯਪ ਇੱਥੇ ਕਰਵਾਏ ਗਏ ਇੱਕ ਸਮਾਰੋਹ ਵਿੱਚ ਪਾਰਟੀ ਦੇ ਕੌਮੀ ਮੀਡੀਆ ਇੰਚਾਰਜ ਅਨਿਲ ਬਲੂਨੀ ਅਤੇ ਸਹਿ-ਇੰਚਾਰਜ ਸੰਜੈ ਮਯੂਖ ਅਤੇ ਮਨੋਜ ਤਿਵਾੜੀ ਦੀ ਹਾਜ਼ਰੀ ਵਿੱਚ ਭਾਜਪਾ ’ਚ ਸ਼ਾਮਲ ਹੋਇਆ। ਕਸ਼ਯਪ ਨੇ ਕਿਹਾ, ‘‘ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੰਮ ਕਰਨ ਲਈ ਭਾਜਪਾ ’ਚ ਸ਼ਾਮਲ ਹੋਇਆ ਹਾਂ। ਜਦੋਂ ਮੈਂ ਨੌਂ ਮਹੀਨੇ ਜੇਲ੍ਹ ਵਿੱਚ ਸੀ ਤਾਂ ਮੇਰੀ ਮਾਂ ਨੇ ਮੇਰੇ ਲਈ ਲੜਾਈ ਲੜੀ ਅਤੇ ਉਸ ਨੇ ਹੀ ਮੈਨੂੰ ਭਾਜਪਾ ਵਿੱਚ ਸ਼ਾਮਲ ਹੋਣ ਲਈ ਕਿਹਾ।’’ ਉੱਤਰ ਪੂਰਬੀ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਭਾਜਪਾ ਨੇਤਾ ਮਨੋਜ ਤਿਵਾੜੀ ਨੇ ਕਸ਼ਯਪ ਦੇ ਭਾਜਪਾ ’ਚ ਸ਼ਾਮਲ ਹੋਣ ’ਤੇ ਖੁਸ਼ੀ ਜ਼ਾਹਿਰ ਕੀਤੀ। ਤਿਵਾੜੀ ਨੇ ਕਸ਼ਯਪ ਨੂੰ ਇਹ ਵੀ ਭਰੋਸਾ ਦਿੱਤਾ ਕਿ ਭਾਜਪਾ ਉਸ ਦੀ ਸਮਰੱਥਾ ਦੇ ਆਧਾਰ ’ਤੇ ‘ਭਵਿੱਖ ਵਿੱਚ’ ਢੁੱਕਵੀਂ ਜ਼ਿੰਮੇਵਾਰੀ ਸੌਂਪੇਗੀ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×