ਬਿਹਾਰ: ਗੰਗਾ ਉੱਤੇ ਉਸਾਰੀ ਅਧੀਨ ਪੁਲ ਡਿੱਗਿਆ, ਜਾਂਚ ਦੇ ਹੁਕਮ
12:36 PM Jun 05, 2023 IST
Advertisement
ਪਟਨਾ: ਬਿਹਾਰ ਵਿੱਚ ਗੰਗਾ ਨਦੀ ‘ਤੇ ਉਸਾਰੀ ਅਧੀਨ ਚਹੁੰ-ਮਾਰਗੀ ਪੁਲ ਅੱਜ ਡਿੱਗ ਗਿਆ। ਇਹ ਪੁਲ ਭਾਗਲਪੁਰ ਜ਼ਿਲ੍ਹੇ ਵਿੱਚ ਸੁਲਤਾਨਗੰਜ ਨਾਲ ਖਗਰੀਆ ਨੂੰ ਆਪਸ ਵਿੱਚ ਜੋੜਦਾ ਸੀ। ਸੂਤਰਾਂ ਮੁਤਾਬਿਕ ਜਦੋਂ ਪੁਲ ਦਾ ਇਕ ਹਿੱਸਾ ਡਿੱਗਿਆ, ਉਦੋਂ ਉੱਥੇ ਕਈ ਮਜ਼ਦੂਰ ਕੰਮ ਕਰ ਰਹੇ ਸਨ। ਭਾਵੇਂ ਭਾਗਲਪੁਰ ਦੇ ਜ਼ਿਲ੍ਹਾ ਪ੍ਰਸ਼ਾਸਨ ਜਾਂ ਬਿਹਾਰ ਸਰਕਾਰ ਨੇ ਅਜੇ ਤੱਕ ਕਿਸੇ ਮੌਤ ਦੀ ਪੁਸ਼ਟੀ ਨਹੀਂ ਕੀਤੀ। ਉਸਾਰੀ ਅਧੀਨ ਪੁਲ ਦੇ ਡਿੱਗਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਉਸਾਰੀ ਿਵਭਾਗ ਨੂੰ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ। -ਪੀਟੀਆਈ
Advertisement
Advertisement