ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਿਹਾਰ: ਸਾਬਕਾ ਮੰਤਰੀ ਸਾਹਨੀ ਦੇ ਪਿਤਾ ਦੇ ਕਤਲ ਮਾਮਲੇ ’ਚ ਮੁੱਖ ਮੁਲਜ਼ਮ ਗ੍ਰਿਫ਼ਤਾਰ

11:53 PM Jul 17, 2024 IST

ਦਰਭੰਗਾ/ਪਟਨਾ, 17 ਜੁਲਾਈ
ਪੁਲੀਸ ਨੇ ਬਿਹਾਰ ਦੇ ਸਾਬਕਾ ਮੰਤਰੀ ਮੁਕੇਸ਼ ਸਾਹਨੀ ਦੇ ਪਿਤਾ ਦੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕਰਦਿਆਂ ਆਖਿਆ ਕਿ ਕੇਸ ’ਚ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਨੇ ਦੱਸਿਆ, ‘‘ਮੁਲਜ਼ਮ ਦੀ ਪਛਾਣ ਸੁਪੌਲ ਬਾਜ਼ਾਰ ਇਲਾਕਾ ਵਾਸੀ ਕਾਜ਼ਿਮ ਅੰਸਾਰੀ (40) ਵਜੋਂ ਹੋਈ ਹੈ ਤੇ ਉਸ ਨੇ ਅਪਰਾਧ ਵਿੱਚ ਆਪਣੀ ਸ਼ਮੂਲੀਅਤ ਦਾ ਇਕਬਾਲ ਕੀਤਾ ਹੈ। ਸਾਬਕਾ ਮੰਤਰੀ ਦਾ ਜੱਦੀ ਘਰ ਵੀ ਉਕਤ ਇਲਾਕੇ ’ਚ ਹੀ ਹੈ।’’ ਪੁਲੀਸ ਨੇ ਇਸ ਤੋਂ ਪਹਿਲਾਂ ਵਿਕਾਸਸ਼ੀਲ ਇਨਸਾਨ ਪਾਰਟੀ ਦੇ ਮੁਖੀ ਮੁਕੇਸ਼ ਸਾਹਨੀ ਦੇ ਪਿਤਾ ਜੀਵਨ ਸਾਹਨੀ ਦੀ ਹੱਤਿਆ ਦੇ ਮਾਮਲੇ ਦੀ ਜਾਂਚ ਤਹਿਤ ਪੁੱਛ ਪੜਤਾਲ ਲਈ ਮੁੱਖ ਮੁਲਜ਼ਮ ਸਣੇ ਜਣਿਆਂ ਨੂੰ ਹਿਰਾਸਤ ’ਚ ਲਿਆ ਸੀ। ਪੁਲੀਸ ਨੇ ਦੱਸਿਆ ਕਿ ਪੁੱਛ ਪੜਤਾਲ ਦੌਰਾਨ ਅੰਸਾਰੀ ਨੇ ਮੰਨਿਆ ਕਿ ਉਸ ਨੇ ਸਾਹਨੀ ਦੇ ਪਿਤਾ ਤੋਂ ਆਪਣੀ ਜ਼ਮੀਨ ਦੇ ਇੱਕ ਟੁਕੜੇ ਬਦਲੇ ਡੇਢ ਲੱਖ ਰੁਪਏ ਉਧਾਰ ਲਏ ਸਨ। ਪੈਸੇ ਨਾ ਮੋੜ ਸਕਣ ਕਾਰਨ ਉਹ ਜ਼ਮੀਨ ਵਾਪਸ ਲੈਣ ’ਚ ਅਸਮਰੱਥ ਸੀ। ਇਸ ਕਰਕੇ ਉਹ ਜ਼ਮੀਨ ਦੇ ਕਾਗਜ਼ਾਤ ਲੈਣ ਲਈ ਸਾਥੀਆਂ ਸਣੇ ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਸਾਹਨੀ ਦੇ ਘਰ ’ਚ ਦਾਖਲ ਹੋਇਆ ਤੇ ਕਾਗਜ਼ ਵਾਪਸ ਮੰਗੇ। ਪੁਲੀਸ ਮੁਤਾਬਕ ਜਦੋਂ ਜੀਤਨ ਸਾਹਨੀ ਨੇ ਅੰਸਾਰੀ ਨੂੰ ਜ਼ਮੀਨ ਦੇ ਕਾਗਜ਼ਾਤ ਮੋੜਨ ਤੋਂ ਨਾਂਹ ਕੀਤੀ ਤਾਂ ਉਸ ਨੇ ਚਾਕੂ ਨਾਲ ਉਸ ’ਤੇ ਹਮਲਾ ਕਰ ਦਿੱਤਾ। -ਪੀਟੀਆਈ

Advertisement

Advertisement
Advertisement