For the best experience, open
https://m.punjabitribuneonline.com
on your mobile browser.
Advertisement

ਬਿਹਾਰ: ਜਵਾਈ ਨੇ ਆਪਣੀ ਸੱਸ ਨਾਲ ਕੀਤਾ ਵਿਆਹ

01:39 PM May 01, 2024 IST
ਬਿਹਾਰ  ਜਵਾਈ ਨੇ ਆਪਣੀ ਸੱਸ ਨਾਲ ਕੀਤਾ ਵਿਆਹ
Advertisement

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 1 ਮਈ
ਬਿਹਾਰ ਦੇ ਬਾਂਕਾ ਜ਼ਿਲ੍ਹੇ ਪਿੰਡ ਹਿਰਮੋਤੀ ਵਿੱਚ ਜਵਾਈ ਨੇ ਆਪਣੀ ਸੱਸ ਨਾਲ ਪ੍ਰੇਮ ਵਿਆਹ ਕਰਵਾ ਲਿਆ। ਸਿਕੰਦਰ ਯਾਦਵ (45) ਨੇ ਆਪਣੀ ਸੱਸ ਗੀਤਾ ਦੇਵੀ (55) ਨਾਲ ਪ੍ਰੇਮ ਸਬੰਧਾਂ ਦੀ ਗੱਲ ਖੁੱਲ੍ਹੇ ਤੌਰ ’ਤੇ ਕਬੂਲ ਕੀਤੀ ਸੀ। ਦੋਵਾਂ ਦੇ ਰਿਸ਼ਤੇ ਬਾਰੇ ਗੀਤਾ ਦੇ ਪਤੀ ਦਿਲੇਸ਼ਵਰ ਦਰਵੇ ਨੂੰ ਲੱਗਾ, ਜਿਸ ਨੇ ਮਾਮਲਾ ਪੰਚਾਇਤ ਦੇ ਸਾਹਮਣੇ ਲਿਆਂਦਾ। ਇੱਥੇ ਸਿਕੰਦਰ ਨੇ ਆਪਣੀ ਸੱਸ ਲਈ ਆਪਣੇ ਪਿਆਰ ਨੂੰ ਖੁੱਲ੍ਹ ਕੇ ਕਬੂਲ ਕੀਤਾ। ਪੰਚਾਇਤ ਉਨ੍ਹਾਂ ਦੇ ਵਿਆਹ ਲਈ ਸਹਿਮਤ ਹੋ ਗਈ, ਜਿਸ ਤੋਂ ਬਾਅਦ ਸਿਕੰਦਰ ਅਤੇ ਗੀਤਾ ਨੇ ਵਿਆਹ ਕਰਵਾ ਲਿਆ।
ਪ੍ਰਾਪਤ ਜਾਣਕਾਰੀ ਮੁਤਾਬਕ ਦਿਲੇਸ਼ਵਰ ਦਰਵੇ ਨੇ ਆਪਣੀ ਲੜਕੀ ਦਾ ਵਿਆਹ ਕਰੀਬ ਢਾਈ ਦਹਾਕੇ ਪਹਿਲਾਂ ਸਿਕੰਦਰ ਯਾਦਵ ਨਾਲ ਕੀਤਾ ਸੀ, ਜਿਸ ਤੋਂ ਉਸ ਦੇ ਦੋ ਬੱਚੇ ਹਨ। ਵਿਆਹ ਦੇ ਕਈ ਸਾਲਾਂ ਬਾਅਦ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਸਿਕੰਦਰ ਨੇ ਦੂਜਾ ਵਿਆਹ ਕਰ ਲਿਆ, ਜੋ ਜ਼ਿਆਦਾ ਸਮਾਂ ਨਾ ਚੱਲਿਆ। ਇਸ ਮਗਰੋਂ ਉਸ ਨੇ ਆਪਣੀ ਪਹਿਲੀ ਪਤਨੀ ਦੇ ਘਰ ਆਉਣਾ ਸ਼ੁਰੂ ਕਰ ਦਿੱਤਾ ਤੇ ਇਸ ਦੌਰਾਨ ਉਸ ਦਾ ਆਪਣੀ ਸੱਸ ਨਾਲ ਪਿਆਰ ਪੈ ਗਿਆ।

Advertisement

Advertisement
Author Image

Advertisement
Advertisement
×