For the best experience, open
https://m.punjabitribuneonline.com
on your mobile browser.
Advertisement

ਬਿਹਾਰ: ਛੇ ਸਾਲਾਂ ਦੀ ਬੱਚੀ ਦਾ ਸਮੂਹਿਕ ਜਬਰ-ਜਨਾਹ ਮਗਰੋਂ ਕਤਲ; ਦੋ ਗ੍ਰਿਫ਼ਤਾਰ

10:46 PM Sep 03, 2024 IST
ਬਿਹਾਰ  ਛੇ ਸਾਲਾਂ ਦੀ ਬੱਚੀ ਦਾ ਸਮੂਹਿਕ ਜਬਰ ਜਨਾਹ ਮਗਰੋਂ ਕਤਲ  ਦੋ ਗ੍ਰਿਫ਼ਤਾਰ
Advertisement
ਗਯਾ, 3 ਸਤੰਬਰ

ਬਿਹਾਰ ਦੇ ਗਯਾ ਜ਼ਿਲ੍ਹੇ ਵਿੱਚ ਦੋ ਨੌਜਵਾਨਾਂ ਨੇ ਛੇ ਸਾਲਾਂ ਦੀ ਇੱਕ ਬੱਚੀ ਨੂੰ ਕਥਿਤ ਅਗਵਾ ਕਰਕੇ ਸਮੂਹਿਕ ਜਬਰ-ਜਨਾਹ ਮਗਰੋਂ ਉਸ ਦਾ ਕਤਲ ਕਰ ਦਿੱਤਾ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਲੜਕੀ ਦਾ ਕਤਲ ਕਰਨ ਮਗਰੋਂ ਮੁਲਜ਼ਮਾਂ ਨੇ ਉਸ ਦੀ ਲਾਸ਼ ਸ਼ੇਰਘਾਟੀ ਥਾਣੇ ਅਧੀਨ ਪੈਂਦੇ ਪਿੰਡ ਉਚਰੀਵਨ ’ਚ ਮੋਰਹਾਰ ਨਦੀ ਕਿਨਾਰੇ ਦਬਾ ਦਿੱਤੀ। ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੀੜਤ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਲਿਖਾਈ ਐੱਫਆਈਆਰ ਮੁਤਾਬਕ ਦੋ ਮੁਲਜ਼ਮਾਂ ਨੇ ਘਰ ’ਚ ਸੁੱਤੀ ਪਈ ਲੜਕੀ ਨੂੰ ਅਗਵਾ ਕਰ ਲਿਆ ਅਤੇ ਸੋਮਵਾਰ ਰਾਤ ਨੂੰ ਕਤਲ ਤੋਂ ਪਹਿਲਾਂ ਉੁਸ ਨਾਲ ਜਬਰ-ਜਨਾਹ ਕੀਤਾ। -ਪੀਟੀਆਈ 

Advertisement

Advertisement
Author Image

Advertisement