For the best experience, open
https://m.punjabitribuneonline.com
on your mobile browser.
Advertisement

ਬਿਹਾਰ: ਐੱਨਡੀਏ ਦਾ ਇਕਲੌਤਾ ਮੁਸਲਿਮ ਐੱਮਪੀ ਆਰਜੇਡੀ ’ਚ ਸ਼ਾਮਲ

07:49 AM Apr 22, 2024 IST
ਬਿਹਾਰ  ਐੱਨਡੀਏ ਦਾ ਇਕਲੌਤਾ ਮੁਸਲਿਮ ਐੱਮਪੀ ਆਰਜੇਡੀ ’ਚ ਸ਼ਾਮਲ
ਮਹਿਬੂਬ ਅਲੀ ਕੈਸਰ ਨੂੰ ਪਾਰਟੀ ਵਿੱਚ ਸ਼ਾਮਲ ਕਰਦੇ ਹੋਏ ਆਰਜੇਡੀ ਆਗੂ ਤੇਜਸਵੀ ਯਾਦਵ। -ਫੋਟੋ: ਪੀਟੀਆਈ
Advertisement

ਪਟਨਾ, 21 ਅਪਰੈਲ
ਬਿਹਾਰ ਵਿੱਚ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਵੱਲੋਂ ਪਿਛਲੀਆਂ ਚੋਣਾਂ ਵਿੱਚ ਜਿੱਤ ਕੇ ਲੋਕ ਸਭਾ ਵਿੱਚ ਪਹੁੰਚੇ ਇੱਕਮਾਤਰ ਮੁਸਲਿਮ ਸੰਸਦ ਮੈਂਬਰ ਅਤੇ ਲੋਕ ਜਨਸ਼ਕਤੀ ਪਾਰਟੀ ਦੇ ਆਗੂ ਮਹਿਬੂਬ ਅਲੀ ਕੈਸਰ ਅੱਜ ਆਰਜੇਡੀ (ਰਾਸ਼ਟਰੀ ਜਨਤਾ ਦਲ) ਵਿੱਚ ਸ਼ਾਮਲ ਹੋ ਗਏ। ਕੈਸਰ, ਲੋਕ ਜਨਸ਼ਕਤੀ ਪਾਰਟੀ ਟੁੱਟਣ ਵੇਲੇ ਸਾਬਕਾ ਕੇਂਦਰੀ ਮੰਤਰੀ ਪਸ਼ੂਪਤੀ ਕੁਮਾਰ ਪਾਰਸ ਦੇ ਧੜੇ ਵਿੱਚ ਸ਼ਾਮਲ ਹੋ ਗਏ ਸਨ। ਇਸ ਵਾਰ ਤਾਲਮੇਲ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਚਿਰਾਗ ਪਾਸਵਾਨ ਨੇ ਕੈਸਰ ਨੂੰ ਟਿਕਣ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਮਗਰੋਂ ਉਹ ਆਰਜੇਡੀ ਦੇ ਆਗੂ ਤੇਜਸਵੀ ਯਾਦਵ ਦੀ ਹਾਜ਼ਰੀ ਵਿੱਚ ਉਨ੍ਹਾਂ ਦੀ ਪਾਰਟੀ ’ਚ ਸ਼ਾਮਲ ਹੋ ਗਏ।
ਤੇਜਸਵੀ ਨੇ ਕਿਹਾ, ‘‘ਕੈਸਰ ਸਾਹਿਬ, ਪਾਰਟੀ ਪ੍ਰਧਾਨ ਲਾਲੂ ਪ੍ਰਸਾਦ ਜੀ ਦੇ ਨਾਲ ਮੁਲਾਕਾਤ ਤੋਂ ਬਾਅਦ ਸਾਡੇ ਨਾਲ ਜੁੜ ਰਹੇ ਹਨ। ਉਨ੍ਹਾਂ ਦੇ ਤਜਰਬੇ ਤੋਂ ਸਾਨੂੰ ਫ਼ਾਇਦਾ ਹੋਵੇਗਾ। ਇਹ ਇਕ ਅਜਿਹਾ ਘਟਨਾਕ੍ਰਮ ਹੈ ਜਿਸ ਨਾਲ ਸੰਵਿਧਾਨ ਨੂੰ ਮੌਜੂਦਾ ਸ਼ਾਸਨ ਤੋਂ ਪੈਦਾ ਹੋਣ ਵਾਲੇ ਖਤਰੇ ਖ਼ਿਲਾਫ਼ ਸਾਡੀ ਲੜਾਈ ਦੇ ਸਮਰਥਨ ਵਿੱਚ ਲੋਕਾਂ ਵਿਚਾਲੇ ਇਕ ਮਜ਼ਬੂਤ ਸੁਨੇਹਾ ਜਾਵੇਗਾ।’’ ਸਹਿਰਸਾ ਜ਼ਿਲ੍ਹੇ ਦੇ ਸਿਮਰੀ ਬਖ਼ਤਿਆਰਪੁਰ ਦੀ ਪੁਰਾਣੀ ਰਿਆਸਤ ’ਤੇ ਰਾਜ ਕਰਨ ਵਾਲੇ ਪਰਿਵਾਰ ਵਿੱਚ ਜਨਮੇ ਕੈਸਰ ਨੇ ਕਾਂਗਰਸ ਨਾਲ ਆਪਣਾ ਸਿਆਸੀ ਕਰੀਅਰ ਸ਼ੁਰੂ ਕੀਤਾ ਅਤੇ 2013 ਤੱਕ ਪਾਰਟੀ ਦੀ ਸੂਬਾ ਇਕਾਈ ਦੀ ਅਗਵਾਈ ਕੀਤੀ। ਉਹ 2014 ਵਿੱਚ ਲੋਕ ਜਨਸ਼ਕਤੀ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਖਗੜੀਆ ਸੀਟ ਜਿੱਤੀ, ਜਿਸ ਨੂੰ ਉਨ੍ਹਾਂ ਨੇ ਪੰਜ ਸਾਲ ਬਾਅਦ ਵੀ ਬਰਕਰਾਰ ਰੱਖਿਆ।
ਲੋਕ ਜਨਸ਼ਕਤੀ ਪਾਰਟੀ ਦੇ ਤਤਕਾਲੀ ਪ੍ਰਧਾਨ ਚਿਰਾਗ ਪਾਸਵਾਨ ਨਾਲ ਉਨ੍ਹਾਂ ਦੇ ਸਬੰਧ ਉਦੋਂ ਖ਼ਰਾਬ ਹੋ ਗਏ ਜਦੋਂ ਪਾਰਟੀ ਨੇ 2020 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੇ ਪੁੱਤਰ ਯੁਸੂਫ ਸਲਾਹੂਦੀਨ ਦੀ ਟਿਕਟ ’ਤੇ ਸਿਮਰੀ ਬਖ਼ਤਿਆਰਪੁਰ ਸੀਟ ਤੋਂ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×