For the best experience, open
https://m.punjabitribuneonline.com
on your mobile browser.
Advertisement

ਬਿਹਾਰ: ਮਗਧ ਐਕਸਪ੍ਰੈੱਸ ‘ਕਪਲਿੰਗ’ ਟੁੱਟਣ ਕਾਰਨ ਦੋ ਹਿੱਸਿਆਂ ’ਚ ਵੰਡੀ

04:11 PM Sep 08, 2024 IST
ਬਿਹਾਰ  ਮਗਧ ਐਕਸਪ੍ਰੈੱਸ ‘ਕਪਲਿੰਗ’ ਟੁੱਟਣ ਕਾਰਨ ਦੋ ਹਿੱਸਿਆਂ ’ਚ ਵੰਡੀ
Advertisement

ਪਟਨਾ, 8 ਸਤੰਬਰ

ਦਿੱਲੀ ਤੋਂ ਇਸਲਾਮਪੁਰ ਜਾ ਰਹੀ ਮਗਧ ਐਕਸਪ੍ਰੈੱਸ ਅੱਜ ਕਪਲਿੰਗ ਟੁੱਟਣ ਕਾਰਨ ਦੋ ਹਿੱਸਿਆਂ ’ਚ ਵੰਡੀ ਗਈ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੂਰਬੀ ਕੇਂਦਰੀ ਰੇਲਵੇ ਸੀਪੀਆਰਓ ਸਰਸਵਤੀ ਚੰਦਰ ਨੇ ਦੱਸਿਆ ਕਿ ਰੇਲਗੱਡੀ ਦੇ ਦੋ ਹਿੱਸਿਆਂ ’ਚ ਵੰਡੇ ਜਾਣ ਦੀ ਇਹ ਘਟਨਾ ਬਿਹਾਰ ਦੇ ਬਕਸਰ ਜ਼ਿਲ੍ਹੇ ’ਚ ਤਵਿਨੀਗੰਜ ਅਤੇ ਰਘੂਨਾਥਪੁਰ ਵਿਚਾਲੇ ਵਾਪਰੀ ਹਾਲਾਂਕਿ ਇਸ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ। ਘਟਨਾ ਕਾਰਨ ਰੂਟ ’ਤੇ ਰੇਲ ਆਵਾਜਾਈ ’ਚ ਤਿੰਨ ਘੰਟੇ ਵਿਘਨ ਪਿਆ ਰਿਹਾ। ਉਨ੍ਹਾਂ ਦੱਸਿਆ ਕਿ ਇਹ ਘਟਨਾ ਅੱਜ ਸਵੇਰੇ 11.08 ਵਜੇ ਵਾਪਰੀ ਅਤੇ ਬਾਅਦ ’ਚ ਰੂਟ ’ਤੇ 2.25 ਵਜੇ ਰੇਲ ਆਵਾਜਾਈ ਬਹਾਲ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਂਚ ਦੇ ਹੁਕਮ ਵੀ ਦਿੱਤੇ ਗਏ ਹਨ। -ਪੀਟੀਆਈ

Advertisement

Advertisement
Author Image

Advertisement