ਬਿਹਾਰ: ਤੇਂਦੂਏ ਦੇ ਖ਼ੌਫ਼ ਕਾਰਨ ਸੈਂਟਰਲ ਸਕੂਲ ਅਣਮਿੱਥੇ ਸਮੇਂ ਲਈ ਬੰਦ
06:42 AM Dec 22, 2024 IST
ਪਟਨਾ: ਬਿਹਾਰ ਦੇ ਬਿਹਟਾ ਕਸਬੇ ਵਿੱਚ ਏਅਰ ਫੋਰਸ ਸਟੇਸ਼ਨ ਦੇ ਕੰਪਲੈਕਸ ਵਿੱਚ ਚੱਲਦਾ ਸੈਂਟਰਲ ਸਕੂਲ ਇਲਾਕੇ ਵਿੱਚ ਘੁੰਮਦੇ ਤੇਂਦੂਏ ਦੇ ਡਰ ਤੋਂ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਅਕਤੂਬਰ 2025 ਤੋਂ ਲੈ ਕੇ ਹੁਣ ਤੱਕ ਇਹ ਜੰਗਲੀ ਜਾਨਵਰ ਕਈ ਵਾਰ ਏਅਰ ਫੋਰਸ ਸਟੇਸ਼ਨ ਦੇ ਕੰਪਲੈਕਸ ਅੰਦਰ ਦੇਖਿਆ ਜਾ ਚੁੱਕਿਆ ਹੈ। ਸਕੂਲ ਦੇ ਤਕਰੀਬਨ 1100 ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਮਕਸਦ ਨਾਲ ਇਸ ਸਕੂਲ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਏਅਰ ਫੋਰਸ ਸਟੇਸ਼ਨ, ਜ਼ਿਲ੍ਹਾ ਜੰਗਲਾਤ ਤੇ ਜੰਗਲੀ ਜੀਵ ਵਿਭਾਗ ਦੇ ਅਧਿਕਾਰੀ ਇਸ ਤੇਂਦੂਏ ਨੂੰ ਫੜਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ। ਵਿਦਿਆਰਥੀਆਂ, ਖ਼ਾਸ ਕਰ ਕੇ 10ਵੀਂ ਤੇ 12ਵੀਂ ਦੀ ਬੋਰਡ ਪ੍ਰੀਖਿਆ ਦੀ ਤਿਆਰੀ ਕਰਨ ਵਾਲਿਆਂ ਦਾ ਕਾਫੀ ਅਕਾਦਮਿਕ ਨੁਕਸਾਨ ਹੋ ਰਿਹਾ ਹੈ। -ਪੀਟੀਆਈ
Advertisement
Advertisement