For the best experience, open
https://m.punjabitribuneonline.com
on your mobile browser.
Advertisement

ਇੰਡੀਆ ਗੱਠਜੋੜ ’ਚ ਵੱਡੇ ਮਤਭੇਦ ਉੱਭਰੇ: ਸੀਤਾਰਾਮਨ

08:00 AM Apr 21, 2024 IST
ਇੰਡੀਆ ਗੱਠਜੋੜ ’ਚ ਵੱਡੇ ਮਤਭੇਦ ਉੱਭਰੇ  ਸੀਤਾਰਾਮਨ
ਸਮਾਗਮ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। -ਫੋਟੋ: ਪੀਟੀਆਈ
Advertisement

ਅਹਿਮਦਾਬਾਦ, 20 ਅਪਰੈਲ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਦਾਅਵਾ ਕੀਤਾ ਕਿ ਇੰਡੀਆ ਗੱਠਜੋੜ ’ਚ ਗੰਭੀਰ ਮੁੱਦਿਆਂ ’ਤੇ ਵੱਡੇ ਮਤਭੇਦ ਹਨ ਅਤੇ ਇਹ ਗੱਠਜੋੜ ਲੰਮਾ ਸਮਾਂ ਇਕਜੁੱਟ ਨਹੀਂ ਰਹਿ ਸਕਦਾ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਭਾਈਵਾਲ ਕੇਰਲਾ ਦੀ ਵਾਇਨਾਡ ਸੀਟ ਤੋਂ ਰਾਹੁਲ ਗਾਂਧੀ ਦੇ ਖ਼ਿਲਾਫ਼ ਹਨ। ਉਨ੍ਹਾਂ ਕੇਰਲਾ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੀ ਰਾਹੁਲ ਗਾਂਧੀ ਬਾਰੇ ਟਿੱਪਣੀ ਅਤੇ ਸੀਪੀਆਈ ਆਗੂ ਡੀ ਰਾਜਾ ਦੀ ਪਤਨੀ ਵੱਲੋਂ ਵਾਇਨਾਡ ਤੋਂ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਜਾਣ ਦਾ ਹਵਾਲਾ ਦਿੱਤਾ।
ਉਨ੍ਹਾਂ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, ‘ਪਿਛਲੇ 10-15 ਦਿਨਾਂ ਅੰਦਰ ਅਤੇ ਰਾਹੁਲ ਵੱਲੋਂ ਨਾਜ਼ਮਦਗੀ ਦਾ ਐਲਾਨ ਕੀਤੇ ਜਾਣ ਤੋਂ ਪਹਿਲਾਂ, ਉਨ੍ਹਾਂ ਦੇ ਭਾਈਵਾਲ ਉਨ੍ਹਾਂ ਖ਼ਿਲਾਫ਼ ਬੋਲ ਰਹੇ ਸਨ। ਸੀਪੀਆਈ ਆਗੂ ਡੀ ਰਾਜਾ ਦੀ ਪਤਨੀ ਵਾਇਨਾਡ ਤੋਂ ਚੋਣ ਲੜ ਰਹੀ ਹੈ ਹਾਲਾਂਕਿ ਉਨ੍ਹਾਂ ਦੀ ਪਾਰਟੀ ਇੰਡੀ ਗੱਠਜੋੜ ’ਚ ਭਾਈਵਾਲ ਹੈ।’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਾਂਗਰਸ ਦੇ ਸ਼ਹਿਜ਼ਾਦੇ ਦੀ ਵਾਇਨਾਡ ਤੋਂ ਹਾਰ ਹੋਣ ਸਬੰਧੀ ਦਿੱਤੇ ਬਿਆਨ ਦਾ ਜਵਾਬ ਦਿੰਦਿਆਂ ਕਿਹਾ ਕਿ ਕਾਂਗਰਸ ਦੇ ਭਾਈਵਾਲ ਹੀ ਰਾਹੁਲ ਗਾਂਧੀ ਖ਼ਿਲਾਫ਼ ਵਾਇਨਾਡ ਤੋਂ ਨਾਮਜ਼ਦਗੀ ਦਾਖਲ ਕਰ ਰਹੇ ਹਨ। ਇਸ ਤੋਂ ਪਹਿਲਾਂ ਇੱਥੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਭਾਰਤ ਨੂੰ ਨਿਰਮਾਣ ਤੇ ਸੇਵਾਵਾਂ ਦਾ ਗੜ੍ਹ ਬਣਾਉਣ ਲਈ ਨੀਤੀਆਂ ਬਣਾਈਆਂ ਹਨ। ਉਨ੍ਹਾਂ ਕਿਹਾ ਕਿ ਨਾ ਸਿਰਫ਼ ਘਰੇਲੂ ਬਾਜ਼ਾਰ ਲਈ ਬਲਕਿ ਬਰਾਮਦ ਲਈ ਵੀ ਉਤਪਾਦਨ ਕਰਨ ’ਤੇ ਸਰਕਾਰ ਦਾ ਜ਼ੋਰ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×