ਮੁੰਬਈ ’ਚ 30 ਤੋਂ ਸ਼ੁਰੂ ਹੋਵੇਗਾ ਬਿੱਗ ਸਿਨੇ ਐਕਸਪੋ
07:52 AM Sep 25, 2024 IST
Advertisement
ਮੁੰਬਈ:
Advertisement
ਇੱਥੇ ਬਿੱਗ ਸਿਨੇ ਐਕਸਪੋ 2024 ਦਾ ਸੱਤਵਾਂ ਐਡੀਸ਼ਨ 30 ਸਤੰਬਰ ਤੋਂ ਪਹਿਲੀ ਅਕਤੂਬਰ ਤਕ ਹੋਵੇਗਾ। ਇਸ ਦਾ ਉਦਘਾਟਨ ਫਿਲਮ ਨਿਰਮਾਤਾ ਸੁਭਾਸ਼ ਘਈ ਵੱਲੋਂ ਕੀਤਾ ਜਾਵੇਗਾ। ਇਸ ਸਾਲ ਦਾ ਬਿੱਗ ਸਿਨੇ ਐਕਸਪੋ 2024 ਅਦਾਕਾਰ ਵਰੁਣ ਧਵਨ ਦੇ ਪ੍ਰਸ਼ੰਸਕਾਂ ਲਈ ਖਾਸ ਹੋਵੇਗਾ, ਜਿਸ ਦੀ ਆਉਣ ਵਾਲੀ ਫਿਲਮ ‘ਬੇਬੀ ਜੌਨ’ ਦੀ ਸਕ੍ਰੀਨਿੰਗ ਕੀਤੀ ਜਾਵੇਗੀ। ਇਸ ਮੌਕੇ ਉੱਘੇ ਨਿਰਦੇਸ਼ਕ ਤੇ ਨਿਰਮਾਤਾ ਰਮੇਸ਼ ਸਿੱਪੀ ਨੂੰ ਵਿਸ਼ੇਸ਼ ਪ੍ਰਾਪਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਫਿਲਮ ‘ਰਾਮ ਲਖਨ’ ਦੇ ਨਿਰਦੇਸ਼ਕ ਸੁਭਾਸ਼ ਘਈ ਨੇ ਕਿਹਾ, ‘ਉਹ ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਅਜਿਹੀਆਂ ਪਹਿਲਕਦਮੀਆਂ ਸਿਨੇਮਾ ਜਗਤ ਅਤੇ ਸਹਾਇਕ ਕਾਰੋਬਾਰਾਂ ਦੇ ਉੱਦਮੀਆਂ ਲਈ ਉਸਾਰੂ ਹਨ।’ ਭਾਰਤੀ ਸਿਨੇਮਾ ਵਿੱਚ ਆਪਣੇ ਸ਼ਾਨਦਾਰ ਯੋਗਦਾਨ ਲਈ ਜਾਣੇ ਜਾਂਦੇ ਉੱਘੇ ਫਿਲਮਕਾਰ ਮਣੀ ਰਤਨਮ ਨੇ ਵੀ ਇਸ ਸਮਾਗਮ ਪ੍ਰਤੀ ਉਤਸੁਕਤਾ ਜ਼ਾਹਰ ਕੀਤੀ। -ਆਈਏਐੱਨਐੱਸ
Advertisement
Advertisement